ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਕੁਲਦੀਪ ਰਾਠੌੜ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਨਿਯੁਕਤ

Thursday, Apr 28, 2022 - 05:10 PM (IST)

ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਕੁਲਦੀਪ ਰਾਠੌੜ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਨਿਯੁਕਤ

ਸ਼ਿਮਲਾ- ਹਿਮਾਚਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰਧਾਨ ਕੁਲਦੀਪ ਸਿੰਘ ਰਾਠੌੜ ਨੂੰ ਕਾਂਗਰਸ ਦਾ ਰਾਸ਼ਟਰੀ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਪਾਰਟੀ ਵਲੋਂ ਜਾਰੀ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਰਾਠੌੜ ਦੀ ਥਾਂ ’ਤੇ ਮੰਗਲਵਾਰ ਨੂੰ ਪ੍ਰਤਿਭਾ ਵੀਰਭੱਦਰ ਸਿੰਘ ਨੂੰ ਹਿਮਾਚਲ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ’ਚ ਇਸ ਸਾਲ ਦੇ ਅਖੀਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

ਦੱਸਣਯੋਗ ਹੈ ਕਿ ਪਾਲਮਪੁਰ ਅਤੇ ਸੋਲਨ ਨਗਰ ਨਿਗਮ ਸਮੇਤ ਮੰਡੀ ਸੰਸਦੀ ਸੀਟ ਤੋਂ ਇਲਾਵਾ ਫਤਿਹਪੁਰ, ਅਰਕੀ ਅਤੇ ਜੁੱਬਲ ਕੋਟਖਾਈ ਵਿਧਾਨ ਸਭਾ ਖੇਤਰ ’ਚ ਹੋਈਆਂ ਜ਼ਿਮਨੀ ਚੋਣਾਂ ’ਚ ਕਾਂਗਰਸ ਨੇ ਰਾਠੌੜ ਦੀ ਅਗਵਾਈ ’ਚ ਹੀ ਜਿੱਤ ਦਰਜ ਕੀਤੀ ਸੀ। ਕਾਂਗਰਸ ਹਾਈਕਮਾਨ ਨੇ ਇਨ੍ਹਾਂ ਜਿੱਤ ਦਾ ਪੁਰਸਕਾਰ ਦਿੰਦੇ ਹੋਏ ਰਾਠੌੜ ਨੂੰ ਰਾਸ਼ਟਰੀ ਬੁਲਾਰਾ ਬਣਾਇਆ ਹੈ।  


author

Tanu

Content Editor

Related News