RBI ਰਿਪੋਰਟ : ਪੰਚਾਇਤਾਂ ''ਤੇ ਪੰਜਾਬ ਤੋਂ 4 ਗੁਣਾ ਤੇ ਹਰਿਆਣਾ ਤੋਂ 3 ਗੁਣਾ ਜ਼ਿਆਦਾ ਖਰਚ ਰਿਹੈ ਹਿਮਾਚਲ

Saturday, Jan 27, 2024 - 06:43 PM (IST)

RBI ਰਿਪੋਰਟ : ਪੰਚਾਇਤਾਂ ''ਤੇ ਪੰਜਾਬ ਤੋਂ 4 ਗੁਣਾ ਤੇ ਹਰਿਆਣਾ ਤੋਂ 3 ਗੁਣਾ ਜ਼ਿਆਦਾ ਖਰਚ ਰਿਹੈ ਹਿਮਾਚਲ

ਨਵੀਂ ਦਿੱਲੀ- ਹਿਮਾਚਲ ਪੰਚਾਇਤਾਂ 'ਤੇ ਪੰਜਾਬ ਤੋਂ ਚਾਰ ਗੁਣਾ ਅਤੇ ਹਰਿਆਣਾ ਤੋਂ 3 ਗੁਣਾ ਜ਼ਿਆਦਾ ਖਰਚ ਕਰ ਰਿਹਾ ਹੈ। ਸਾਲ 2022-23 'ਚ ਪੰਜਾਬ 'ਚ ਪ੍ਰਤੀ ਪੰਚਾਇਤ 3.34 ਲੱਖ ਰੁਪਏ, ਹਰਿਆਣਾ 'ਚ 4.60 ਲੱਖ ਰੁਪਏ ਕਰਚ ਹੋਏ, ਜਦੋਂ ਕਿ ਹਿਮਾਚਲ 'ਚ ਇਹ ਰਾਸ਼ੀ 13.73 ਲੱਖ ਰੁਪਏ ਰਹੀ। ਆਰ.ਬੀ.ਆਈ. ਦੀ 'ਪੰਚਾਇਤੀ ਰਾਜ ਸੰਸਥਾਵਾਂ ਦੇ ਵਿੱਤ' ਰਿਪੋਰਟ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ।

ਮੱਧ ਪ੍ਰਦੇਸ਼ 'ਚ 2020-21 ਦੀ ਤੁਲਨਾ 'ਚ 2022-23 ਮਾਲੀਆ 'ਚ 3 ਗੁਣਾ ਦੀ ਕਮੀ ਵੀ ਦਰਜ ਕੀਤੀ ਗਈ। ਇਸ ਤੋਂ ਇਲਾਵਾ, ਰਾਜਸਥਾਨ 'ਚ ਪੰਚਾਇਤਾਂ 'ਚ ਪਿਛਲੇ ਸਾਲ ਮੱਧ ਪ੍ਰਦੇਸ਼ ਤੋਂ ਤਿੰਨ ਗੁਣਾ ਜ਼ਿਆਦਾ ਖਰਚ ਕੀਤਾ ਗਿਆ ਹੈ। ਬੰਗਾਲ ਦੀਆਂ ਪੰਚਾਇਤਾਂ ਬਿਹਾਰ ਤੋਂ 40 ਗੁਣਾ ਜ਼ਿਆਦਾ ਖਰਚ ਕਰਦੀਆਂ ਹਨ। ਸਾਲ 2022-23 ਦੌਰਾਨ ਬਿਹਾਰ 'ਚ ਔਸਤਨ 63,026 ਰੁਪਏ ਪ੍ਰਤੀ ਪੰਚਾਇਤ ਖਰਚ ਹੋਇਆ, ਜਦੋਂ ਕਿ ਪੱਛਮੀ ਬੰਗਾਲ ਦੀਆਂ ਗ੍ਰਾਮ ਪੰਚਾਇਤਾਂ 'ਚ ਔਸਤਨ 25,14,645 ਰੁਪਏ ਪ੍ਰਤੀ ਪੰਚਾਇਤ ਖਰਚ ਹੋਇਆ।


author

Rakesh

Content Editor

Related News