ਅਰੁਣ ਜੇਤਲੀ ਦੇ ਦਿਹਾਂਤ 'ਤੇ ਹਿਮਾਚਲ 'ਚ 2 ਦਿਨਾਂ ਦਾ ਰਾਸ਼ਟਰੀ ਸੋਗ

Sunday, Aug 25, 2019 - 03:50 PM (IST)

ਅਰੁਣ ਜੇਤਲੀ ਦੇ ਦਿਹਾਂਤ 'ਤੇ ਹਿਮਾਚਲ 'ਚ 2 ਦਿਨਾਂ ਦਾ ਰਾਸ਼ਟਰੀ ਸੋਗ

ਸ਼ਿਮਲਾ—ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦਿਹਾਂਤ ਤੋਂ ਬਾਅਦ ਹਿਮਾਚਲ ਸਰਕਾਰ ਨੇ ਸੂਬੇ 'ਚ ਦੋ ਦਿਨਾਂ ਲਈ ਰਾਸ਼ਟਰੀ ਸੋਗ ਐਲਾਨ ਕਰ ਦਿੱਤਾ ਹੈ। ਸੂਬਾ ਸਰਕਾਰ ਨੇ ਜੇਤਲੀ ਦੇ ਸਨਮਾਣ 'ਚ 25 ਅਤੇ 26 ਅਗਸਤ 2019 ਨੂੰ ਰਾਸ਼ਟਰੀ ਸੋਗ ਐਲਾਨ ਕੀਤਾ ਹੈ। ਦੋ ਦਿਨ ਸੂਬਾ ਸਕੱਤਰ ਸਮੇਤ ਕਈ ਹੋਰ ਸੰਸਥਾਵਾਂ ਦੇ ਬਾਹਰ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ। 

PunjabKesari

ਦੱਸ ਦੇਈਏ ਕਿ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਸ਼ਨੀਵਾਰ ਏਮਜ਼ ਹਸਪਤਾਲ 'ਚ 12.07 ਵਜੇ ਆਖਰੀ ਸਾਹ ਲਿਆ ਅਤੇ ਅੱਜ ਭਾਵ ਐਤਵਾਰ ਨੂੰ ਨਿਗਮਬੋਧ ਘਾਟ 'ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਮੁੱਖ ਮੰਤਰੀ ਜੈਰਾਮ ਠਾਕੁਰ ਵੀ ਨਵੀਂ ਦਿੱਲੀ ਪਹੁੰਚੇ। 


author

Iqbalkaur

Content Editor

Related News