ਰੋਹਤਾਂਗ ਦੱਰਿਆ ਸਮੇਤ ਕੇਲਾਂਗ ਦੀਆਂ ਪਹਾੜੀਆਂ 'ਚ ਵਿਛੀ ਬਰਫ ਦੀ ਚਿੱਟੀ ਚਾਦਰ (ਤਸਵੀਰਾਂ)

Friday, Oct 04, 2019 - 04:09 PM (IST)

ਰੋਹਤਾਂਗ ਦੱਰਿਆ ਸਮੇਤ ਕੇਲਾਂਗ ਦੀਆਂ ਪਹਾੜੀਆਂ 'ਚ ਵਿਛੀ ਬਰਫ ਦੀ ਚਿੱਟੀ ਚਾਦਰ (ਤਸਵੀਰਾਂ)

ਕੁੱਲੂ—ਹਿਮਾਚਲ ਪ੍ਰਦੇਸ਼ ਦੇ ਮਨਾਲੀ ਜ਼ਿਲੇ 'ਚ ਝਮਝਮ ਬਾਰਿਸ਼ ਤੋਂ ਬਾਅਦ ਹੁਣ ਸੂਬੇ ਦੀਆਂ ਉੱਚੀਆਂ ਚੋਟੀਆਂ 'ਤੇ ਤਾਜ਼ਾ ਬਰਫਬਾਰੀ ਹੋ ਰਹੀ ਹੈ। ਵਿਸ਼ਵ ਪ੍ਰਸਿੱਧ ਰੋਹਤਾਂਗ ਦੱਰਿਆ 'ਤੇ  ਬੀਤੀ ਰਾਤ ਤੋਂ ਤਾਜ਼ਾ ਬਰਫਬਾਰੀ ਹੋ ਰਹੀ ਹੈ, ਜਿਸ ਕਾਰਨ ਰੋਹਤਾਂਗ ਦੱਰੇ 'ਤੇ ਵਾਹਨ ਡਰਾਈਵਰਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਜ਼ਿਲਾ ਦਫਤਰ ਕੇਲਾਂਗ ਦੀਆਂ ਪਹਾੜੀਆਂ 'ਚ ਤਾਜ਼ਾ ਬਰਫਬਾਰੀ ਹੋਣ ਕਾਰਨ ਤਾਪਮਾਨ 'ਚ ਕਾਫੀ ਗਿਰਾਵਟ ਆਈ ਹੈ।

PunjabKesari

ਲਾਹੌਲ ਸਪਿਤੀ ਅਤੇ ਕੁੱਲੂ ਜ਼ਿਲੇ 'ਚ ਲੋਕਾਂ ਨੇ ਗਰਮ ਕੱਪੜੇ ਪਹਿਣਨੇ ਸ਼ੁਰੂ ਕਰ ਦਿੱਤੇ ਹਨ। ਅਜਿਹੇ 'ਚ ਕੁੱਲੂ ਜ਼ਿਲੇ 'ਚ ਪਿਛਲੇ 3 ਦਿਨਾਂ ਤੋਂ ਲਗਾਤਾਰ ਮੌਸਮ ਖਰਾਬ ਚੱਲ ਰਿਹਾ ਹੈ, ਜਿਸ ਕਾਰਨ ਤਾਪਮਾਨ 'ਚ ਭਾਰੀ ਗਿਰਾਵਟ ਆਉਣ ਕਾਰਨ ਲੋਕਾਂ ਨੂੰ ਠੰਡ ਦਾ ਅਹਿਸਾਸ ਹੋ ਰਿਹਾ ਹੈ।

PunjabKesari

ਮੌਸਮ ਵਿਭਾਗ ਮੁਤਾਬਕ 7 ਅਕਤੂਬਰ ਤੱਕ ਸੂਬੇ 'ਚ ਮੌਸਮ ਖਰਾਬ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ ਅਤੇ ਉੱਚੀਆਂ ਪਹਾੜੀਆਂ 'ਚ ਤਾਜ਼ਾ ਬਰਫਬਾਰੀ ਹੋਣ ਦੀ ਸੰਭਾਵਨਾ ਜਤਾਈ ਹੈ। ਕੁੱਲੂ ਜ਼ਿਲੇ 'ਚ ਮੌਸਮ ਖਰਾਬ ਹੋਣ ਤੋਂ ਬਾਅਦ ਬਾਗਵਾਨਾਂ ਦੀ ਚਿੰਤਾ ਵੱਧ ਗਈ ਹੈ, ਕਿਉਂਕਿ ਕੁੱਲੂ ਜ਼ਿਲੇ 'ਚ ਸੇਬ ਦਾ ਸੀਜ਼ਨ ਜੋਰਾਂ 'ਤੇ ਹੈ। 

PunjabKesari

ਮੌਸਮ ਵਿਭਾਗ ਨੇ ਉੱਚੇ ਖੇਤਰਾਂ 'ਚ ਬਰਫਬਾਰੀ ਅਤੇ ਹੇਠਲੇ ਇਲਾਕਿਆਂ 'ਚ ਭਾਰੀ ਬਾਰਿਸ਼ ਹੋਣ ਕਾਰਨ ਤਾਪਮਾਨ 'ਚ ਗਿਰਾਵਟ ਹੋਣ ਦਾ ਮੁੱਖ ਕਾਰਨ ਦੱਸਿਆ। 


author

Iqbalkaur

Content Editor

Related News