ਹਿਮਾਚਲ ਬਣਿਆ ਸਭ ਤੋਂ ਵੱਧ ਐੱਲ. ਪੀ. ਜੀ. ਸਹੂਲਤਾਂ ਦੇਣ ਵਾਲਾ ਦੇਸ਼ ਦਾ ਪਹਿਲਾ ਸੂਬਾ

07/06/2020 4:23:43 PM

ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ, ਜਿੱਥੇ 100 ਫੀਸਦੀ ਘਰਾਂ 'ਚ ਐੱਲ. ਪੀ. ਜੀ. ਗੈਸ ਕਨੈਕਸ਼ਨ ਦੀ ਸਹੂਲਤ ਉਪਲੱਬਧ ਹੈ। ਇਹ ਜਾਣਕਾਰੀ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸੋਮਵਾਰ ਯਾਨੀ ਕਿ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ 'ਹਿਮਾਚਲ ਗ੍ਰਹਿਣੀ ਸਹੂਲਤ' ਯੋਜਨਾ ਦੇ ਲਾਭਪਾਤਰੀਆਂ ਨਾਲ ਗੱਲਬਾਤ ਕਰਦੇ ਹੋਏ ਦਿੱਤੀ। ਉਨ੍ਹਾਂ ਨੇ ਕਿਹਾ ਕਿ ਰਿਵਾਇਤੀ ਚੁੱਲ੍ਹਿਆਂ ਲਈ ਲੱਕੜਾਂ ਇਕੱਠਾ ਕਰਨਾ ਅਤੇ ਖਾਣਾ ਬਣਾਉਣਾ ਨਾ ਸਿਰਫ ਜ਼ੋਖਮ ਭਰਿਆ ਸੀ, ਸਗੋਂ ਇਸ ਨਾਲ ਜਨਾਨੀਆਂ ਦੀ ਸਿਹਤ 'ਤੇ ਵੀ ਮਾੜਾ ਅਸਰ ਪੈ ਰਿਹਾ ਸੀ। ਇਸ ਯੋਜਨਾ ਨਾਲ ਪ੍ਰਦੇਸ਼ ਦੇ 1.36 ਲੱਖ ਪਰਿਵਾਰਾਂ ਨੂੰ ਫਾਇਦਾ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਔਰਤਾਂ ਨੂੰ ਰਸੋਈ ਗੈਸ ਦੇ ਧੂੰਏਂ ਦੇ ਮਾੜੇ ਅਸਰ ਤੋਂ ਨਿਜ਼ਾਤ ਮਿਲੀ ਹੈ ਅਤੇ ਨਾਲ ਹੀ ਵਾਤਾਵਰਣ ਸੁਰੱਖਿਆ 'ਚ ਵੀ ਮਦਦ ਮਿਲੀ ਹੈ। 

PunjabKesari

ਜੈਰਾਮ ਨੇ ਇਹ ਵੀ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਸਾਡੀ ਗੱਲਬਾਤ ਦੇ ਤੌਰ-ਤਰੀਕਿਆਂ ਨੂੰ ਵੀ ਬਦਲ ਦਿੱਤਾ ਹੈ। ਇਸ ਯੋਜਨਾ ਦੇ ਵੱਖ-ਵੱਖ ਲਾਭਪਾਤਰੀਆਂ ਨੇ ਮੁੱਖ ਮੰਤਰੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮਹੱਤਵਪੂਰਨ ਯੋਜਨਾ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਇਸ ਯੋਜਨਾ ਨੂੰ ਸ਼ੁਰੂ ਕਰਨ ਲਈ ਉਨ੍ਹਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਜ਼ਾਹਰ ਕੀਤਾ। ਜ਼ਿਲ੍ਹਾ ਬਿਲਾਸਪੁਰ ਦੀ ਬਿਆਸ ਦੇਵੀ, ਬਾਲੀਚੈਕੀ ਦੀ ਚਿੰਤਾ ਦੇਵੀ, ਭਰਮੌਰ ਦੀ ਮੀਨੂੰ ਠਾਕੁਰ, ਜ਼ਿਲ੍ਹਾ ਕਾਂਗੜਾ ਦੀ ਕਾਮਿਨੀ ਦੇਵੀ, ਜ਼ਿਲ੍ਹਾ ਕੁੱਲੂ ਦੀ ਮੀਨਾ ਦੇਵੀ, ਜ਼ਿਲ੍ਹਾ ਸਿਰਮੌਰ ਦੀ ਗੁਲਨਾਸ, ਜ਼ਿਲਾ ਲਾਹੌਲ-ਸਪੀਤੀ ਦੀ ਦੀਪਿਕਾ, ਜ਼ਿਲ੍ਹਾ ਸ਼ਿਮਲਾ ਦੀ ਸ਼੍ਰੇਸ਼ਠਾ, ਜ਼ਿਲ੍ਹਾ ਹਮੀਰਪੁਰ ਦੀ ਸੋਨੀਆ ਦੇਵੀ ਅਤੇ ਊਨਾ ਦੀ ਸਰੋਜ ਬਾਲਾ ਨੇ ਮੁੱਖ ਮੰਤਰੀ ਨਾਲ ਆਪਣੇ ਤਜਰਬਿਆਂ ਨੂੰ ਸਾਂਝਾ ਕੀਤਾ। ਮੁੱਖ ਮੰਤਰੀ ਨੇ ਇਸ ਦੇ ਨਾਲ ਹੀ ਔਰਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੋਰ ਸੂਬਿਆਂ ਤੋਂ ਆਏ ਹੋਮ ਕੁਆਰੰਟਾਈਨ ਲੋਕਾਂ 'ਤੇ ਨਜ਼ਰ ਰੱਖਣ, ਤਾਂ ਕਿ ਉਹ ਕੁਆਰੰਟੀਨ ਦਾ ਉਲੰਘਣ ਨਾ ਕਰਨ।


Tanu

Content Editor

Related News