ਬੱਸ 'ਚ ਸੀਟਾਂ ਤੋਂ ਵੱਧ ਨਹੀਂ ਹੋਣਗੇ ਯਾਤਰੀ, ਹਿਮਾਚਲ 'ਚ ਨਵਾਂ ਨਿਯਮ ਲਾਗੂ

06/23/2019 1:06:18 PM

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ 'ਚ ਬੰਜਾਰ ਬੱਸ ਹਾਦਸੇ ਤੋਂ ਬਾਅਦ ਹੁਣ ਪੁਲਸ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਹੋਇਆ ਸਖਤ ਕਦਮ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਵਾਹਨ ਜਾਂ ਬੱਸਾਂ ਸਮਰਥਾਂ ਤੋਂ ਜ਼ਿਆਦਾ ਸਵਾਰੀਆਂ ਨਾਲ ਭਰੇ ਹਨ ਤਾਂ ਓਵਰਲੋਡਿੰਗ ਦਾ ਚਲਾਨ ਕੱਟਿਆ ਜਾਵੇਗਾ। ਡਰਾਈਵਰ ਦਾ ਲਾਇਸੈਸ ਅਤੇ ਬੱਸ ਦਾ ਪਰਮਿਟ ਰੱਦ ਕਰਨ ਦਾ ਮਾਮਲਾ ਵੀ ਸੰਬੰਧਿਤ ਵਿਭਾਗ ਰਾਹੀਂ ਚੁੱਕਿਆ ਜਾਵੇਗਾ।

ਪੁਲਸ ਡਾਇਰੈਕਟਰ ਐੱਸ. ਆਰ. ਮਾਰਡੀ ਨੇ ਸਾਰੇ ਜ਼ਿਲਿਆ ਦੇ ਐੱਸ. ਪੀ. ਨੂੰ ਲਿਖਤੀ ਆਦੇਸ਼ ਜਾਰੀ ਕੀਤੇ ਹਨ। ਇਹ ਫਰਮਾਨ ਸੂਬੇ ਦੇ ਆਈ. ਜੀ. ਉੱਤਰੀ, ਮੱਧ ਅਤੇ ਦੱਖਣੀ ਰੇਂਜ ਸ਼ਿਮਲਾ ਨੂੰ ਜਾਰੀ ਕੀਤੇ ਗਏ ਹਨ। ਸਾਰੇ ਐੱਸ. ਪੀ. ਰਾਹੀਂ ਹਫਤੇ 'ਚ ਕੀਤੇ ਜਾਣ ਵਾਲੇ ਵਾਹਨਾਂ ਦੇ ਚਲਾਨਾਂ ਅਤੇ ਪਰਮਿਟ ਰੱਦ ਕਰਨ ਦੇ ਮਾਮਲਿਆਂ ਦੀ ਸਮੀਖਿਆ ਕਰ ਰਿਪੋਰਟ ਹਰ ਸ਼ਨੀਵਾਰ ਨੂੰ ਪੁਲਸ ਦਫਤਰ ਨੂੰ ਭੇਜਣ ਨੂੰ ਕਿਹਾ ਹੈ।

ਡੀ. ਜੀ. ਪੀ. ਨੇ ਲਿਖਤੀ ਫਰਮਾਨ ਦੇ ਕੇ ਓਵਰਲੋਡਿੰਗ ਦੇ 100 ਫੀਸਦੀ ਚਲਾਨ ਕੱਟਣ ਨੂੰ ਕਿਹਾ ਹੈ। ਬੱਸਾਂ ਤੋਂ ਇਲਾਵਾ ਟੈਕਸੀ ਅਤੇ ਹੋਰ ਵਾਹਨਾਂ ਦੀ ਓਵਰਲੋਡਿੰਗ 'ਤੇ ਵੀ ਨਕੇਲ ਕਸੀ ਜਾਵੇ ਤਾਂ ਕਿ ਲੋਕਾਂ ਦੇ ਕੀਮਤੀ ਜੀਵਨ ਨੂੰ ਬਚਾਇਆ ਜਾ ਸਕੇ। ਜੇਕਰ ਵਾਹਨਾਂ 'ਚ ਸਮਰਥਾਂ ਤੋਂ ਇੱਕ ਵੀ ਜ਼ਿਆਦਾ ਸਵਾਰੀ ਭਰੀ ਹੈ ਤਾਂ ਓਵਰਲੋਡਿੰਗ ਦਾ ਚਲਾਨ ਕੀਤਾ ਜਾਵੇ। ਓਵਰਲੋਡਿੰਗ ਦੇ ਚਲਾਨ ਕਰਦੇ ਸਮੇਂ ਕਾਨੂੰਨੀ ਵਿਵਸਥਾ ਨੂੰ ਬਣਾਈ ਰੱਖਣ 'ਚ ਕੋਈ ਸਮੱਸਿਆ ਹੈ ਤਾਂ ਵਾਹਨਾਂ ਦੀ ਫੋਟੋਗ੍ਰਾਫੀ ਕੀਤੀ ਜਾਵੇ ਅਤੇ ਚਲਾਨ ਕੀਤਾ ਜਾਵੇ।


Iqbalkaur

Content Editor

Related News