ਸੁੱਖੂ ਸਰਕਾਰ ਨੇ ਸਿੱਖਿਆ ਵਿਭਾਗ 'ਚ ਖੋਲ੍ਹਿਆ ਨੌਕਰੀਆਂ ਦਾ ਪਿਟਾਰਾ, ਅਧਿਆਪਕਾਂ ਦੇ ਭਰੇ ਜਾਣਗੇ 5,291 ਅਹੁਦੇ
Thursday, May 18, 2023 - 12:37 PM (IST)
ਸ਼ਿਮਲਾ- ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੀ ਪ੍ਰਧਾਨਗੀ 'ਚ ਬੁੱਧਵਾਰ ਨੂੰ ਸੂਬਾ ਕੈਬਨਿਟ ਦੀ ਬੈਠਕ ਹੋਈ। ਇਸ ਬੈਠਕ ਵਿਚ ਸਿੱਖਿਆ ਵਿਭਾਗ ਵਿਚ ਸਿਖਲਾਈ ਪ੍ਰਾਪਤ ਗ੍ਰੈਜੂਏਟ ਅਧਿਆਪਕ (ਟੀ. ਜੀ. ਟੀ) ਅਤੇ ਹੋਰ ਸ਼੍ਰੇਣੀਆਂ ਦੇ 5,291 ਖਾਲੀ ਅਹੁਦੇ ਭਰਨ ਦਾ ਫ਼ੈਸਲਾ ਲਿਆ ਗਿਆ। ਇਨ੍ਹਾਂ ਅਹੁਦਿਆਂ 'ਚ ਟੀ. ਜੀ. ਟੀ (ਆਰਟਸ) ਦੀਆਂ 1070 ਅਸਾਮੀਆਂ, ਨਾਨ ਮੈਡੀਕਲ ਦੀਆਂ 776 ਟੀ. ਜੀ. ਟੀ, 430 ਟੀ. ਜੀ. ਟੀ (ਮੈਡੀਕਲ), 494 ਸ਼ਾਸਤਰੀ ਅਤੇ ਜੇ. ਬੀ. ਟੀ ਅਧਿਆਪਕਾਂ ਦੀਆਂ 2,521 ਅਹੁਦੇ ਸ਼ਾਮਲ ਹਨ। ਇਹ ਕਦਮ ਵਿਦਿਆਰਥੀਆਂ ਲਈ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣ ਅਤੇ ਅਧਿਆਪਨ ਅਮਲੇ ਦੀ ਕਮੀ ਨਾਲ ਨਜਿੱਠਣ ਲਈ ਬਹੁਤ ਸਹਾਈ ਹੋਵੇਗਾ।
ਇਹ ਵੀ ਪੜ੍ਹੋ- ਹੈਵਾਨ ਪਿਓ ਦਾ ਸ਼ਰਮਨਾਕ ਕਾਰਾ, 7 ਸਾਲਾ ਪੁੱਤ ਨੂੰ ਦਿੱਤੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਮੌਤ
ਮੈਡੀਕਲ ਅਫਸਰਾਂ ਦੀਆਂ 28 ਅਸਾਮੀਆਂ ਭਰਨ ਦਾ ਫ਼ੈਸਲਾ
ਕੈਬਨਿਟ ਨੇ ਡੈਂਟਲ ਹੈਲਥ ਸਰਵਿਸਿਜ਼ ਵਿਭਾਗ 'ਚ ਮੈਡੀਕਲ ਅਫਸਰ (ਡੈਂਟਲ) ਦੀਆਂ 28 ਅਸਾਮੀਆਂ ਭਰਨ ਦਾ ਵੀ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਕੀਤਾ ਗਿਆ ਕਿ ਜੇਕਰ ਕਿਸੇ ਸਿਵਲ ਹਸਪਤਾਲ ਜਾਂ ਕਮਿਊਨਿਟੀ ਹੈਲਥ ਸੈਂਟਰ 'ਚ ਮੈਡੀਕਲ ਅਫਸਰ (ਡੈਂਟਲ) ਦੀਆਂ ਅਸਾਮੀਆਂ ਨਹੀਂ ਹਨ ਤਾਂ ਇਹ ਅਸਾਮੀਆਂ ਉਥੇ ਭਰੀਆਂ ਜਾਣਗੀਆਂ। ਬੈਠਕ ਵਿਚ ਉਦਯੋਗ ਵਿਭਾਗ 'ਚ ਸਰਵੇਅਰ ਦੀਆਂ ਚਾਰ ਅਤੇ ਜ਼ਿਲ੍ਹਾ ਕੰਟਰੋਲਰ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਦੀਆਂ ਦੋ ਅਸਾਮੀਆਂ ਭਰਨ ਦਾ ਵੀ ਫ਼ੈਸਲਾ ਕੀਤਾ ਗਿਆ।
ਇਹ ਵੀ ਪੜ੍ਹੋ- ਪੁੱਤ ਬਣਿਆ ਕਪੁੱਤ, ਦੋਸਤ ਨਾਲ ਰਲ ਮਾਂ-ਪਿਓ ਨੂੰ ਦਿੱਤੀ ਰੂਹ ਕੰਬਾਊ ਮੌਤ, ਕਾਰਨ ਜਾਣ ਹੋਵੋਗੇ ਹੈਰਾਨ
ਹਰੇਕ ਵਿਧਾਨ ਸਭਾ ਹਲਕੇ 'ਚ ਖੁੱਲ੍ਹਣਗੇ ਰਾਜੀਵ ਗਾਂਧੀ ਮਾਡਲ ਡੇਅ ਬੋਰਡਿੰਗ ਸਕੂਲ
ਕੈਬਨਿਟ ਨੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸੂਬੇ ਦੇ ਹਰੇਕ ਵਿਧਾਨ ਸਭਾ ਹਲਕੇ 'ਚ ਰਾਜੀਵ ਗਾਂਧੀ ਸਰਕਾਰੀ ਮਾਡਲ ਡੇਅ ਬੋਰਡਿੰਗ ਸਕੂਲ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਪਹਿਲੇ ਪੜਾਅ 'ਚ 13 ਥਾਵਾਂ ਦੀ ਪਛਾਣ ਕੀਤੀ ਗਈ ਹੈ ਅਤੇ ਜਲਦੀ ਹੀ ਉਸਾਰੀ ਦੀਆਂ ਗਤੀਵਿਧੀਆਂ ਸ਼ੁਰੂ ਹੋ ਜਾਣਗੀਆਂ। ਇਨ੍ਹਾਂ ਸਕੂਲਾਂ 'ਚ ਆਧੁਨਿਕ ਸਹੂਲਤਾਂ ਜਿਵੇਂ ਹਾਈ-ਟੈਕ ਸਮਾਰਟ ਕਲਾਸ ਰੂਮ, ਖੇਡ ਮੈਦਾਨ ਆਦਿ ਹੋਣਗੇ। ਇਸ ਤੋਂ ਇਲਾਵਾ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਵਿੰਗ ਨਾਲ ਸਬੰਧਤ ਬੱਚਿਆਂ ਨੂੰ ਇਕ ਖੁੱਲ੍ਹਾ ਪਲੇਅ ਏਰੀਆ ਪ੍ਰਦਾਨ ਕੀਤਾ ਜਾਵੇਗਾ, ਜਿੱਥੇ ਉਹ ਡੇਅ-ਬੋਰਡਿੰਗ ਸਮੇਂ ਦੌਰਾਨ ਖੇਡਾਂ ਖੇਡ ਸਕਦੇ ਹਨ।
ਇਹ ਵੀ ਪੜ੍ਹੋ- 6 ਮਹੀਨੇ ਪਹਿਲਾਂ ਕਰਵਾਈ ਸੀ ਲਵ ਮੈਰਿਜ, ਪਤੀ ਦੀ ਮੌਤ ਹੋਈ ਤਾਂ ਪਤਨੀ ਨੇ ਵੀ ਛੱਡ ਦਿੱਤੀ ਦੁਨੀਆ