ਹਿਮਾਚਲ ਪ੍ਰਦੇਸ਼ ਭਾਜਪਾ ਨੇਤਾ ਪ੍ਰਵੀਣ ਸ਼ਰਮਾ ਨਹੀਂ ਰਹੇ

Thursday, Aug 04, 2022 - 11:43 AM (IST)

ਹਿਮਾਚਲ ਪ੍ਰਦੇਸ਼ ਭਾਜਪਾ ਨੇਤਾ ਪ੍ਰਵੀਣ ਸ਼ਰਮਾ ਨਹੀਂ ਰਹੇ

ਹਮੀਰਪੁਰ– ਹਿਮਾਚਲ ਪ੍ਰਦੇਸ਼ ਸ਼ਹਿਰੀ ਵਿਕਾਸ ਅਥਾਰਟੀ ਦੇ ਉੱਪ ਪ੍ਰਧਾਨ ਅਤੇ ਭਾਜਪਾ ਪਾਰਟੀ ਦੇ ਸੀਨੀਅਰ ਨੇਤਾ ਪ੍ਰਵੀਣ ਸ਼ਰਮਾ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ। ਉਹ 65 ਸਾਲ ਦੇ ਸਨ। ਊਨਾ ਜ਼ਿਲ੍ਹੇ ਦੇ ਪੋਲੀਆਂ ਪੁਰੋਹਿਤਨ ਪਿੰਡ ਦੇ ਰਹਿਣ ਵਾਲੇ ਪ੍ਰਵੀਣ ਸ਼ਰਮਾ ਨੇ ਅੱਜ ਸਵੇਰੇ ਆਪਣੇ ਅੰਬ ਕਸਵਾ ਸਥਿਤ ਰਿਹਾਇਸ਼ ’ਤੇ ਆਖ਼ਰੀ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਉਹ ਲੰਮੇ ਸਮੇਂ ਤੋਂ ਬੀਮਾਰ ਸਨ। ਉਨ੍ਹਾਂ ਦੇ ਪਰਿਵਾਰ ’ਚ ਪਤਨੀ ਅਤੇ ਇਕ ਪੁੱਤਰ ਹਨ। 

ਦੱਸਣਯੋਗ ਹੈ ਕਿ ਸ਼ਰਮਾ 2003 ’ਚ ਪਹਿਲੀ ਵਾਰ ਵਿਧਾਇਕ ਚੁਣੇ ਗਏ ਅਤੇ ਉਨ੍ਹਾਂ ਨੇ ਸੂਬੇ ’ਚ ਪ੍ਰੇਮ ਕੁਮਾਰ ਧੂਮਲ ਦੀ ਅਗਵਾਈ ਵਾਲੀ ਭਾਜਪਾ ਸਰਕਾਰ ’ਚ ਆਬਕਾਰੀ, ਟੈਕਸ ਮੰਤਰੀ ਅਤੇ ਖੇਡ ਮੰਤਰੀ ਦੇ ਰੂਪ ’ਚ ਸੇਵਾਵਾਂ ਦਿੱਤੀਆਂ। ਉਨ੍ਹਾਂ ਨੇ ਆਪਣੇ ਕਾਲਜ ਦੇ ਦਿਨਾਂ ’ਚ ਕਾਂਗੜਾ ਜ਼ਿਲ੍ਹੇ ’ਚ ਏ. ਬੀ. ਵੀ. ਪੀ. ਅੰਦੋਲਨ ’ਚ ਵੱਧ ਚੜ੍ਹ ਕੇ ਹਿੱਸਾ ਲਿਆ ਸੀ ਅਤੇ ਐਮਰਜੈਂਸੀ ਦੌਰਾਨ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੀ। ਉਹ ਸੂਬੇ ਦੇ ਹੋਰ ਸੀਨੀਅਰ ਭਾਜਪਾ ਆਗੂਆਂ ਨਾਲ 18 ਮਹੀਨੇ ਤੱਕ ਜੇਲ੍ਹ ’ਚ ਰਹੇ। 

PunjabKesari

ਓਧਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਪ੍ਰਵੀਣ ਸ਼ਰਮਾ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਆਪਣੇ ਸੋਗ ਸੰਦੇਸ਼ ’ਚ ਕਿਹਾ ਕਿ ਪਾਰਟੀ ਨੇ ਆਪਣਾ ਇਕ ਮਜ਼ਬੂਤ ਨੇਤਾ ਗੁਆ ਦਿੱਤਾ ਹੈ, ਜੋ ਹਮੇਸ਼ਾ ਗਰੀਬਾਂ ਦੇ ਅਧਿਕਾਰਾਂ ਲਈ ਲੜਿਆ ਕਰਦੇ ਸਨ। ਸ਼ਰਮਾ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਬਾਅਦ ਊਨਾ ਜ਼ਿਲ੍ਹੇ ਦੇ ਅੰਬ ਕਸਵਾ ਕੋਲ ਸ਼ਮਸ਼ਾਨਘਾਟ ’ਚ ਹੋਵੇਗਾ।


author

Tanu

Content Editor

Related News