ਕੋਰੋਨਾ ਨਾਲ ਨਜਿੱਠਣ ਲਈ 'ਹਿਮਾਚਲ ਮਾਡਲ' ਦੇ ਮੁਰੀਦ ਹੋਏ PM ਮੋਦੀ

04/29/2020 5:43:45 PM

ਸ਼ਿਮਲਾ-ਕੋਰੋਨਾ ਦੀ ਮਾਰ ਝੱਲ ਰਿਹਾ ਦੇਸ਼ ਰਾਹਤ ਦੀ ਭਾਲ ਕਰ ਰਿਹਾ ਹੈ, ਜਿਥੇ ਇਕ ਪਾਸੇ ਇਹ ਮਹਾਮਾਰੀ ਕਹਿਰ ਮਚਾ ਰਹੀ ਹੈ ਉੱਥੇ ਦੂਜੇ ਪਾਸੇ ਕੁਝ ਸੂਬਿਆਂ ਦੇ ਅੱਗੇ ਗੋਢੇ ਵੀ ਟੇਕ ਚੁੱਕੀ ਹੈ। ਦੇਸ਼ ਭਰ ਦੇ ਕਈ ਸੂਬੇ ਅਤੇ ਕੇਂਦਰ ਸ਼ਾਸਿਤ ਸੂਬੇ ਹਾਲੇ ਵੀ ਕੋਰੋਨਾ ਮੁਕਤ ਹਨ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਜਿਹੇ ਸੂਬਿਆਂ ਦੀ ਤਾਰੀਫ ਕੀਤੀ ਹੈ, ਜੋ ਕੋਰੋਨਾ ਖਿਲਾਫ ਜੰਗ ਜਿੱਤਣ 'ਚ ਸਫਲ ਦਿਖਾਈ ਦੇ ਰਹੇ ਹਨ।

ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਹਿਮਾਚਲ ਪ੍ਰਦੇਸ਼ ਮਾਡਲ' ਦੀ ਤਾਰੀਫ ਕਰਦੇ ਹੋਏ ਦੂਜੇ ਸੂਬਿਆਂ ਨੂੰ ਵੀ ਅਪਣਾਉਣ ਨੂੰ ਕਿਹਾ ਹੈ। ਉਨ੍ਹਾਂ ਨੇ ਸੂਬਿਆਂ ਨੂੰ ਕਿਹਾ ਹੈ ਕਿ ਉਹ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਕਿ ਉਹ ਇਸ ਬੀਮਾਰੀ ਦੇ ਲੱਛਣਾਂ ਨੂੰ ਪਹਿਚਾਣਨ ਅਤੇ ਇਸ ਦਾ ਸੈਲਫ ਡਿਕਲੇਰੇਸ਼ਨ 'ਆਰੋਗ ਸੇਤੂ ਐਪ' ਤੇ ਕਰਨ। ਇੰਝ ਕਰਨ ਨਾਲ ਸਾਨੂੰ ਕੋਵਿਡ-19 ਵਾਇਰਸ ਖਿਲਾਫ ਲੜਾਈ ਜਿੱਤਣ 'ਚ ਮਦਦ ਮਿਲੇਗੀ।

ਇਸ ਮਾਡਲ ਦੇ ਤਹਿਤ ਸੂਬੇ ਦੁਆਰਾ ਸਾਰੀ ਜਨਸੰਖਿਆ ਦੀ ਫਲੂ ਵਰਗੇ ਲੱਛਣਾਂ ਦੀ ਸਕ੍ਰੁੀਨਿੰਗ ਕੀਤੀ ਗਈ। ਜਦੋਂ ਲੋਕ ਸ਼ੁਰੂਆਤੀ ਮੈਡੀਕੇਸ਼ਨ ਤੋਂ ਠੀਕ ਨਹੀਂ ਹੋਏ ਤਾਂ ਉਨ੍ਹਾਂ ਦਾ ਰਿਵਰਸ ਟ੍ਰਾਂਸਕ੍ਰਿਪਸ਼ਨ ਪਾਲਿਮੇਰੇਸ ਚੇਨ ਰਿਐਕਸ਼ਨ  (RT-PR) ਟੈਸਟ ਕਰਵਾਇਆ ਗਿਆ। ਰਿਪੋਰਟ ਮੁਤਾਬਕ ਕੇਂਦਰ ਦੇ ਅਧਿਕਾਰੀਆਂ ਨੇ ਸੂਬਿਆਂ ਨੂੰ ਵੀ ਇਸੇ ਤਰ੍ਹਾਂ ਦਾ ਮਾਡਲ ਰੈੱਡ ਅਤੇ ਓਰੇਂਜ ਜ਼ੋਨ 'ਚ ਅਪਣਾਉਣ ਨੂੰ ਕਿਹਾ ਹੈ।

ਹਿਮਾਚਲ ਪ੍ਰਦੇਸ਼ ਦੇ ਐਡੀਸ਼ਨਲ ਚੀਫ ਸੈਕੇਟਰੀ (ਹੈਲਥ) ਆਰ.ਡੀ.ਧੀਮਾਨ ਨੇ ਦੱਸਿਆ ਹੈ ਕਿ ਇੱਥੇ ਕੋਰੋਨਾ ਵਾਇਰਸ ਦੇ 40 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ 'ਚੋ ਸਿਰਫ 10 ਹੀ ਐਕਟਿਵ ਕੇਸ ਹਨ। ਸੂਬੇ 'ਚ ਪਿਛਲੇ 5 ਦਿਨਾਂ ਤੋਂ ਇਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ। ਸੂਬੇ 'ਚ ਹਰ 10 ਲੱਖ ਲੋਕਾਂ 'ਚੋਂ 700 ਦਾ ਟੈਸਟ ਕੀਤਾ ਗਿਆ। 


Iqbalkaur

Content Editor

Related News