ਹਿਮਾਚਲ: ਦੇਹਰਾ ਵਿਧਾਨ ਸਭਾ ਸੀਟ ਤੋਂ ਜਿੱਤੀ CM ਦੀ ਪਤਨੀ ਕਮਲੇਸ਼ ਠਾਕੁਰ
Saturday, Jul 13, 2024 - 01:18 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀ ਦੇਹਰਾ ਵਿਧਾਨ ਸਭਾ ਸੀਟ 'ਤੇ ਹੋਈ ਜ਼ਿਮਨੀ ਚੋਣ 'ਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਦੀ ਪਤਨੀ ਕਮਲੇਸ਼ ਠਾਕੁਰ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਭਾਜਪਾ ਉਮੀਦਵਾਰ ਹੁਸ਼ਿਆਰ ਸਿੰਘ ਨੂੰ ਹਰਾਇਆ ਹੈ। ਕਮਲੇਸ਼ ਨੇ ਭਾਜਪਾ ਉਮੀਦਵਾਰ ਨੂੰ 9399 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ। ਕਮਲੇਸ਼ ਨੂੰ ਕੁੱਲ 32737 ਵੋਟਾਂ ਪਈਆਂ, ਜਦਕਿ ਭਾਜਪਾ ਦੇ ਹੁਸ਼ਿਆਰ ਸਿੰਘ ਨੂੰ 23338 ਵੋਟਾਂ ਪਈਆਂ। ਦੱਸਣਯੋਗ ਹੈ ਕਿ ਹਿਮਾਚਲ ਦੀਆਂ ਤਿੰਨ ਸੀਟਾਂ- ਦੇਹਰਾ, ਹਮੀਰਪੁਰ ਅਤੇ ਨਾਲਾਗੜ੍ਹ 'ਤੇ ਜ਼ਿਮਨੀ ਚੋਣਾਂ ਲਈ 10 ਜੁਲਾਈ ਨੂੰ ਵੋਟਿੰਗ ਹੋਈ ਸੀ।
ਸ਼ਨੀਵਾਰ ਨੂੰ ਹੋਈ ਵੋਟਾਂ ਦੀ ਗਿਣਤੀ 'ਚ ਕਮਲੇਸ਼ ਠਾਕੁਰ ਪਹਿਲੇ ਪੰਜ ਗੇੜਾਂ 'ਚ ਲਗਾਤਾਰ ਪਿਛੜਦੇ ਰਹੇ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਲੀਡ ਲੈਣੀ ਸ਼ੁਰੂ ਕਰ ਦਿੱਤੀ ਅਤੇ ਫਿਰ ਜਿੱਤ ਪ੍ਰਾਪਤ ਕੀਤੀ। ਦਰਅਸਲ ਕਾਂਗਰਸ ਨੇ ਕਦੇ ਵੀ ਦੇਹਰਾ ਸੀਟ ਨਹੀਂ ਜਿੱਤੀ ਹੈ। ਇਹ ਸੀਟ 2012 ਵਿਚ ਹੋਂਦ ਵਿਚ ਆਈ ਸੀ। ਉਦੋਂ ਤੋਂ ਇੱਥੇ ਭਾਜਪਾ ਦਾ ਕਬਜ਼ਾ ਸੀ। ਪਿਛਲੀਆਂ ਦੋ ਚੋਣਾਂ ਵਿਚ ਸਿਰਫ਼ ਹੁਸ਼ਿਆਰ ਸਿੰਘ ਹੀ ਜਿੱਤਣ ਵਿੱਚ ਸਫ਼ਲ ਰਹੇ ਸਨ ਪਰ ਇਸ ਵਾਰ ਉਹ ਜਿੱਤ ਦੀ ਹੈਟ੍ਰਿਕ ਨਹੀਂ ਲਗਾ ਸਕੇ।
ਦੇਹਰਾ ਸੀਟ ਤੋਂ ਕਮਲੇਸ਼ ਠਾਕੁਰ ਨੂੰ 9399 ਵੋਟਾਂ ਦੇ ਫ਼ਰਕ ਨਾਲ ਭਾਜਪਾ ਉਮੀਦਵਾਰ ਹੁਸ਼ਿਆਰ ਸਿੰਘ ਨੂੰ ਮਾਤ ਦਿੱਤੀ
ਉਮੀਦਵਾਰ ਦਾ ਨਾਮ | ਕੁੱਲ ਵੋਟਾਂ |
ਕਲਮੇਸ਼ ਠਾਕੁਰ (ਕਾਂਗਰਸ) | 32737 |
ਹੁਸ਼ਿਆਰ ਸਿੰਘ (ਭਾਜਪਾ) | 23338 |
ਹਮੀਰਪੁਰ ਸੀਟ ਤੋਂ ਭਾਜਪਾ ਉਮੀਦਵਾਰ ਆਸ਼ੀਸ਼ ਸ਼ਰਮਾ 1571 ਵੋਟਾਂ ਦੇ ਫ਼ਰਕ ਨਾਲ ਜਿੱਤੇ
ਉਮੀਦਵਾਰ ਦਾ ਨਾਮ | ਕੁੱਲ ਵੋਟਾਂ |
ਆਸ਼ੀਸ਼ ਸ਼ਰਮਾ (ਭਾਜਪਾ) | 27041 |
ਡਾ. ਪੁਸ਼ਪੇਂਦਰ ਵਰਮਾ (ਕਾਂਗਰਸ) | 25470 |
ਨਾਲਾਗੜ੍ਹ ਤੋਂ ਕਾਂਗਰਸ ਉਮੀਦਵਾਰ ਹਰਦੀਪ ਬਾਵਾ ਨੂੰ 8990 ਵੋਟਾਂ ਦੇ ਫ਼ਰਕ ਨਾਲ ਜਿੱਤੇ ਹਨ
ਉਮੀਦਵਾਰ ਦਾ ਨਾਮ | ਵੋਟਾਂ |
ਹਰਦੀਪ ਸਿੰਘ ਬਾਵਾ (ਕਾਂਗਰਸ) | 34608 |
ਕੇਐਲ ਠਾਕੁਰ (ਭਾਜਪਾ) | 25618 |
ਹਰਪ੍ਰੀਤ ਸੈਣੀ (ਆਜ਼ਾਦ) | 13025 |
ਦੱਸ ਦੇਈਏ ਕਿ ਦੇਹਰਾ ਵਿਧਾਨ ਸਭਾ ਸੀਟ ਤੋਂ ਨੈਸ਼ਨਲ ਕਾਂਗਰਸ ਦੀ ਕਮਲੇਸ਼ (53), ਜੋ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੀ ਪਤਨੀ ਵੀ ਹੈ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹੁਸ਼ਿਆਰ ਸਿੰਘ (57) ਅਤੇ ਆਜ਼ਾਦ ਉਮੀਦਵਾਰ ਸੁਲੇਖਾ ਦੇਵੀ (59), ਅਰੁਣ ਅੰਕੇਸ਼ ਸਿਆਲ (34) ਅਤੇ ਐਡਵੋਕੇਟ ਸੰਜੇ ਸ਼ਰਮਾ (56) ਚੋਣ ਮੈਦਾਨ ਵਿਚ ਹਨ।
ਹਮੀਰਪੁਰ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਆਸ਼ੀਸ਼ ਸ਼ਰਮਾ (37), ਕਾਂਗਰਸ ਦੇ ਡਾ. ਪੁਸ਼ਪਿੰਦਰ ਵਰਮਾ (48) ਅਤੇ ਆਜ਼ਾਦ ਉਮੀਦਵਾਰ ਪ੍ਰਦੀਪ ਕੁਮਾਰ (58) ਅਤੇ ਨੰਦ ਲਾਲ ਸ਼ਰਮਾ (64) ਚੋਣ ਮੈਦਾਨ ਵਿਚ ਹਨ।
ਨਾਲਾਗੜ੍ਹ ਵਿਧਾਨ ਸਭਾ ਸੀਟ ਤੋਂ ਹਰਦੀਪ ਸਿੰਘ ਬਾਵਾ (44), ਭਾਜਪਾ ਦੇ ਕੇ. ਐਲ. ਠਾਕੁਰ (64), ਸਵਾਭਿਮਾਨ ਪਾਰਟੀ ਦੇ ਕਿਸ਼ੋਰੀ ਲਾਲ ਸ਼ਰਮਾ (46) ਅਤੇ ਆਜ਼ਾਦ ਉਮੀਦਵਾਰ ਗੁਰਨਾਮ ਸਿੰਘ (48), ਹਰਪ੍ਰੀਤ ਸਿੰਘ (36) ਅਤੇ ਵਿਜੇ ਸਿੰਘ (36) ਚੋਣ ਲੜ ਰਹੇ ਹਨ।
ਦੱਸਣਯੋਗ ਹੈ ਕਿ ਤਿੰਨ ਸੀਟਾਂ ਆਜ਼ਾਦ ਵਿਧਾਇਕਾਂ ਹੋਸ਼ਿਆਰ ਸਿੰਘ (ਦੇਹਰਾ), ਆਸ਼ੀਸ਼ ਸ਼ਰਮਾ (ਹਮੀਰਪੁਰ) ਅਤੇ ਕੇ. ਐੱਲ. ਠਾਕੁਰ (ਨਾਲਾਗੜ੍ਹ) ਦੇ 22 ਮਾਰਚ ਨੂੰ ਸਸਦ ਦੀ ਮੈਂਬਰੀ ਤੋਂ ਅਸਤੀਫ਼ਾ ਦੇਣ ਕਾਰਨ ਇਹ ਸੀਟ ਖਾਲੀ ਹੋ ਗਈ ਸੀ। ਇਨ੍ਹਾਂ ਵਿਧਾਇਕਾਂ ਨੇ 27 ਫਰਵਰੀ ਨੂ ਹੋਈਆਂ ਰਾਜ ਸਭਾ ਚੋਣਾਂ ਵਿਚ ਭਾਜਪਾ ਉਮੀਦਵਾਰ ਦੇ ਪੱਖ ਵਿਚ ਵੋਟਿੰਗ ਕੀਤੀ ਸੀ। ਬਾਅਦ ਵਿਚ ਇਹ ਤਿੰਨੋਂ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਵਿਧਾਨ ਸਭਾ ਸਪੀਕਰ ਨੇ ਤਿੰਨ ਜੂਨ ਨੂੰ ਇਨ੍ਹਾਂ ਵਿਧਾਇਕਾਂ ਦੇ ਅਸਤੀਫ਼ੇ ਮਨਜ਼ੂਰ ਕਰ ਲਏ ਸਨ, ਜਿਸ ਤੋਂ ਬਾਅਦ ਤਿੰਨਾਂ ਸੀਟਾਂ ਨੂੰ ਖਾਲੀ ਐਲਾਨ ਕਰ ਦਿੱਤਾ ਗਿਆ ਸੀ, ਜਿਸ ਦੇ ਚੱਲਦੇ ਜ਼ਿਮਨੀ ਚੋਣਾਂ ਕਰਾਉਣ ਦੀ ਲੋੜ ਪਈ।