ਹਿਮਾਚਲ ਦੇ ਜੰਗਲ ’ਚੋਂ ਮਿਲੀਆਂ ਸਰਕਾਰੀ ਰਾਸ਼ਨ ਦੀਆਂ ਬੋਰੀਆਂ, ਜਾਂਚ ਸ਼ੁਰੂ

Wednesday, Feb 22, 2023 - 10:21 AM (IST)

ਹਿਮਾਚਲ ਦੇ ਜੰਗਲ ’ਚੋਂ ਮਿਲੀਆਂ ਸਰਕਾਰੀ ਰਾਸ਼ਨ ਦੀਆਂ ਬੋਰੀਆਂ, ਜਾਂਚ ਸ਼ੁਰੂ

ਹਮੀਰਪੁਰ (ਰਾਜੀਵ/ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਭੋਰੰਜ ਵਿਧਾਨ ਸਭਾ ਖੇਤਰ ਦੀ ਸਹਿਕਾਰੀ ਸਭਾ ਖ਼ਿਲਾਫ਼ ਸਰਕਾਰੀ ਰਾਸ਼ਨ ਦੀਆਂ ਬੋਰੀਆਂ ਸੁੱਟਣ ਦੇ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ 'ਚ ਭਾਜਪਾ ਦੇ ਸੂਬਾ ਇੰਚਾਰਜ ਅਵਿਨਾਸ਼ ਰਾਏ ਖੰਨਾ ਨੇ ਕੇਂਦਰੀ ਕੱਪੜਾ, ਵਪਾਰ, ਉਦਯੋਗ, ਖੁਰਾਕ ਅਤੇ ਜਨਤਕ ਵੰਡ ਮੰਤਰੀ ਪੀਊਸ਼ ਗੋਇਲ ਨੂੰ ਚਿੱਠੀ ਲਿਖੀ ਹੈ। ਚਿੱਠੀ 'ਚ ਖੰਨਾ ਨੇ ਪੀਊਸ਼ ਗੋਇਲ ਨੂੰ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਫੋਟੋ ਵਾਲੀਆਂ ਸਰਕਾਰੀ ਚੌਲਾਂ ਨਾਲ ਭਰੀਆਂ 24 ਬੋਰੀਆਂ ਭੌਰੰਜ ਵਿਧਾਨ ਸਭਾ ਹਲਕਾ ਪਾਪਲਾਹ ਦੇ ਜੰਗਲ 'ਚ ਸੁੱਟ ਦਿੱਤੀਆਂ ਗਈਆਂ। ਉਨ੍ਹਾਂ ਮੰਤਰੀ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਰਾਸ਼ਨ ਨੂੰ ਖੁੱਲ੍ਹੀ ਥਾਂ ’ਚ ਜੰਗਲਾਂ 'ਚ ਸੁੱਟਣ ਨਾਲ ਖੁਰਾਕ ਸਪਲਾਈ ਵਿਭਾਗ ਅਤੇ ਰਾਜ ਨਿਗਰਾਨ ਸਪਲਾਈ ਵਿਭਾਗ ਦਾ ਕੰਮਕਾਜ ਸ਼ੱਕ ਦੇ ਘੇਰੇ ਵਿੱਚ ਆਉਂਦਾ ਹੈ।

ਇਹ ਵੀ ਪੜ੍ਹੋ : ਹੈਰੋਇਨ ਤਸਕਰਾਂ ਨਾਲ ਸਖ਼ਤੀ ਨਾਲ ਨਿਪਟੇਗੀ ਹਿਮਾਚਲ ਸਰਕਾਰ

ਰਾਸ਼ਨ ਸੜ ਰਿਹਾ ਸੀ, ਇਸ ਲਈ ਸੁੱਟਿਆ : ਵਿਭਾਗ

ਜ਼ਿਲ੍ਹਾ ਖੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀ ਅਰਵਿੰਦ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਭੋਰੰਜ ਦੀ ਹਨੋਹ ਸਹਿਕਾਰੀ ਸਭਾ ਦਾ ਹੈ। ਉਨ੍ਹਾਂ ਦੱਸਿਆ ਕਿ ਸੜੇ ਅਨਾਜ ਨੂੰ ਹੀ ਸਹਿਕਾਰੀ ਸਭਾ ਵੱਲੋਂ ਸੁੱਟਿਆ ਗਿਆ ਸੀ। ਸਹਿਕਾਰੀ ਸਭਾ ਦੀ ਇਮਾਰਤ ਨੂੰ ਸਾਫ਼ ਕਰ ਕੇ ਉੱਥੇ ਪੇਂਟ ਕੀਤਾ ਗਿਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News