ਹਿਜਾਬ ਮਾਮਲਾ : ਮਹਿਲਾ ਡਾਕਟਰ ਨੇ ਨੌਕਰੀ ਨਹੀਂ ਠੁਕਰਾਈ, ਡਿਊਟੀ ’ਤੇ ਆਏਗੀ
Saturday, Dec 20, 2025 - 03:42 PM (IST)
ਪਟਨਾ (ਭਾਸ਼ਾ) - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਇਕ ਸਮਾਗਮ ਵਿਚ ਇਕ ਡਾਕਟਰ ਦਾ ਹਿਜਾਬ ਹਟਾਏ ਜਾਣ ਦਾ ਮਾਮਲਾ ਹੁਣ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਵਿਵਾਦ ਤੋਂ ਬਾਅਦ ਉਸ ਵੱਲੋਂ ਸਰਕਾਰੀ ਨੌਕਰੀ ਠੁਕਰਾਏ ਜਾਣ ਦੀਆਂ ਅਫਵਾਹਾਂ ਦਰਮਿਆਨ ਸਬੰਧਤ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਡਾਕਟਰ ਡਿਊਟੀ ’ਤੇ ਵਾਪਸ ਆਏਗੀ। ਸੂਬੇ ਦੇ ਸਰਕਾਰੀ ਟਿੱਬੀ ਕਾਲਜ ਅਤੇ ਹਸਪਤਾਲ ਦੇ ਪ੍ਰਿੰਸੀਪਲ ਡਾ. ਮਹਿਫੂਜ਼ੁਰ ਰਹਿਮਾਨ ਨੇ ਇਸ ਮਾਮਲੇ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਯੂਸ਼ ਡਾਕਟਰ ਨੁਸਰਤ ਪਰਵੀਨ ਦੇ ਪਰਿਵਾਰ ਨੇ ਪੁਸ਼ਟੀ ਕੀਤੀ ਹੈ ਕਿ ਉਹ ਸ਼ਨੀਵਾਰ ਨੂੰ ਡਿਊਟੀ ਜੁਆਇਨ ਕਰੇਗੀ।
ਪੜ੍ਹੋ ਇਹ ਵੀ - ਹੁਣ ਫਟੀ ਹੋਈ ਜੀਨਸ ਅਤੇ ਸਲੀਵਲੇਸ ਕੱਪੜੇ ਨਹੀਂ ਪਾ ਸਕਣਗੇ ਸਰਕਾਰੀ ਕਰਮਚਾਰੀ
ਇਸ ਦੌਰਾਨ ਰਹਿਮਾਨ ਨੇ ਇਹ ਵੀ ਕਿਹਾ ਕਿ ਮੈਂ ਪਰਵੀਨ ਦੇ ਪਤੀ, ਰਿਸ਼ਤੇਦਾਰਾਂ ਅਤੇ ਉਸਦੇ ਸਹਿਯੋਗੀਆਂ ਨਾਲ ਗੱਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ 20 ਦਸੰਬਰ ਨੂੰ ਡਿਊਟੀ ਜੁਆਇਨ ਕਰੇਗੀ। ਉਸਨੂੰ ਪਹਿਲਾਂ ਸਰਕਾਰੀ ਟਿੱਬੀ ਕਾਲਜ ਅਤੇ ਹਸਪਤਾਲ ਵਿਚ ਜੁਆਇਨ ਕਰਨਾ ਹੋਵੇਗਾ ਅਤੇ ਫਿਰ ਉਸਦੀ ਤਾਇਨਾਤੀ ਵਾਲੀ ਥਾਂ ’ਤੇ ਉਸਨੂੰ ਭੇਜਿਆ ਜਾਵੇਗਾ। ਉਸਦੇ ਪਰਿਵਾਰ ਅਤੇ ਸਹਿਪਾਠੀਆਂ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਉਹ ਡਿਊਟੀ ’ਤੇ ਆ ਜਾਵੇਗੀ।
ਪੜ੍ਹੋ ਇਹ ਵੀ - 20 ਦਸੰਬਰ ਤੋਂ ਸਕੂਲ ਬੰਦ, ਇਸ ਸੂਬੇ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ
