ਹਿਜਾਬ ਹਟਾਉਣ ''ਤੇ ਹੋਈ ਬੇਇੱਜ਼ਤੀ ਮਗਰੋਂ ਮਹਿਲਾ ਡਾਕਟਰ ਨੇ ਛੱਡਿਆ ਬਿਹਾਰ, CM ਨਿਤੀਸ਼ ਵਿਰੁੱਧ ਸ਼ਿਕਾਇਤ
Thursday, Dec 18, 2025 - 07:32 AM (IST)
ਪਟਨਾ (ਏਜੰਸੀਆਂ) - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸਟੇਜ ’ਤੇ ਸਾਰਿਆਂ ਦੇ ਸਾਹਮਣੇ ਜਿਸ ਮਹਿਲਾ ਡਾਕਟਰ ਨੁਸਰਤ ਦਾ ਹਿਜਾਬ ਉਤਾਰਿਆ ਸੀ, ਉਹ ਅਪਮਾਨਿਤ ਮਹਿਸੂਸ ਕਰਦੇ ਹੋਏ ਬਿਹਾਰ ਛੱਡ ਗਈ ਹੈ। ਉਹ ਘਟਨਾ ਤੋਂ ਅਗਲੇ ਦਿਨ ਆਪਣੇ ਪਰਿਵਾਰ ਨਾਲ ਰਹਿਣ ਲਈ ਕੋਲਕਾਤਾ ਵਾਪਸ ਆ ਗਈ। ਓਧਰ ਲਖਨਊ ’ਚ ਕਵੀ ਮੁਨੱਵਰ ਰਾਣਾ ਦੀ ਬੇਟੀ ਤੇ ਸਮਾਜਵਾਦੀ ਪਾਰਟੀ ਦੀ ਬੁਲਾਰਨ ਸੁਮੱਈਆ ਰਾਣਾ ਨੇ ਨਿਤੀਸ਼ ਕੁਮਾਰ ਤੇ ਸੰਜੇ ਨਿਸ਼ਾਦ ਵਿਰੁੱਧ ਅਪਮਾਨਜਨਕ ਟਿੱਪਣੀਆਂ ਲਈ ਸ਼ਿਕਾਇਤ ਦਰਜ ਕਰਵਾਈ ਹੈ।
ਪੜ੍ਹੋ ਇਹ ਵੀ - 20 ਦਸੰਬਰ ਤੋਂ ਸਕੂਲ ਬੰਦ, ਇਸ ਸੂਬੇ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ
ਇਸ ਮਾਮਲੇ ਦੇ ਸਬੰਧ ਵਿਚ ਡਾ. ਨੁਸਰਤ ਦੀ ਇਕ ਕਰੀਬੀ ਸਹੇਲੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੁਸਰਤ ਘਟਨਾ ਤੋਂ ਬਾਅਦ ਸਦਮੇ ’ਚ ਹੈ। ਉਹ ਆਪਣੀ ਪੜ੍ਹਾਈ ’ਚ ਬਹੁਤ ਹੁਸ਼ਿਆਰ ਹੈ ਅਤੇ ਉਸ ਦਾ ਸੁਪਨਾ ਡਾਕਟਰ ਬਣਨਾ ਸੀ ਪਰ ਹੁਣ ਉਹ ਬਿਹਾਰ ਆ ਕੇ ਨੌਕਰੀ ਕਰਨ ਲਈ ਤਿਆਰ ਨਹੀਂ। ਉਸ ਦਾ ਪਰਿਵਾਰ ਉਸ ਨੂੰ ਵਾਪਸ ਜਾਣ ਤੇ ਨੌਕਰੀ 'ਤੇ ਕਰਨ ਲਈ ਮਨਾ ਰਿਹਾ ਹੈ।
ਪੜ੍ਹੋ ਇਹ ਵੀ - ਸਕੂਲਾਂ ਦਾ ਬਦਲਿਆ ਸਮਾਂ, ਜਾਣੋ 8ਵੀਂ ਤੱਕ ਦੇ ਬੱਚਿਆਂ ਦੀ ਕੀ ਹੈ ਨਵੀਂ Timing
ਇਹ ਮੇਰੇ ਲਈ ਅਪਮਾਨ ਸੀ : ਨੁਸਰਤ
ਨੁਸਰਤ ਦਾ ਕਹਿਣਾ ਹੈ ਕਿ ਉਸ ਨੂੰ ਮੁੱਖ ਮੰਤਰੀ ਦਾ ਕੰਮ ਪਸੰਦ ਨਹੀਂ ਆਇਆ। ਉੱਥੇ ਬਹੁਤ ਸਾਰੇ ਲੋਕ ਸਨ। ਉਨ੍ਹਾਂ ’ਚੋਂ ਕੁਝ ਹੱਸ ਰਹੇ ਸਨ। ਇਕ ਕੁੜੀ ਹੋਣ ਦੇ ਨਾਤੇ ਇਹ ਉਸ ਲਈ ਅਪਮਾਨਜਨਕ ਸੀ। ਮੈਂ ਸਕੂਲ ਤੋਂ ਕਾਲਜ ਤੱਕ ਹਿਜਾਬ ’ਚ ਹੀ ਪੜ੍ਹਾਈ ਕੀਤੀ। ਮੈਂ ਹਰ ਥਾਂ, ਘਰ, ਬਾਜ਼ਾਰ, ਜਾਂ ਮਾਲ ’ਚ ਇਸ ਤਰ੍ਹਾਂ ਗਈ ਹਾਂ। ਅਜਿਹਾ ਸਲੂਕ ਮੇਰੇ ਨਾਲ ਕਦੇ ਨਹੀਂ ਹੋਇਆ। ਮੈਨੂੰ ਸਮਝ ਨਹੀਂ ਆਉਂਦਾ ਕਿ ਮੇਰੀ ਗਲਤੀ ਕੀ ਸੀ। ਜਦੋਂ ਮੈਨੂੰ ਉਹ ਘਟਨਾ ਯਾਦ ਆਉਂਦੀ ਹੈ ਤਾਂ ਮੈਂ ਕੰਬ ਜਾਂਦੀ ਹਾਂ।।
ਪੜ੍ਹੋ ਇਹ ਵੀ - 25000 ਰੁਪਏ ਕਮਾਉਣ ਵਾਲੇ ਲੋਕ ਬਣ ਸਕਦੇ ਹਨ ਕਰੋੜਪਤੀ, ਜਾਣ ਲਓ ਇਹ ਖ਼ਾਸ ਤਰੀਕਾ
