ਇਨਕਮ ਟੈਕਸ ਤੇ GST ਤੋਂ ਬਾਅਦ ਕਸਟਮ ਡਿਊਟੀ ਨੂੰ ਆਸਾਨ ਬਣਾਉਣ ’ਤੇ ਫੋਕਸ ਕਰੇਗੀ ਸਰਕਾਰ

Sunday, Dec 07, 2025 - 03:58 AM (IST)

ਇਨਕਮ ਟੈਕਸ ਤੇ GST ਤੋਂ ਬਾਅਦ ਕਸਟਮ ਡਿਊਟੀ ਨੂੰ ਆਸਾਨ ਬਣਾਉਣ ’ਤੇ ਫੋਕਸ ਕਰੇਗੀ ਸਰਕਾਰ

ਨਵੀਂ ਦਿੱਲੀ - ਆਮ ਬਜਟ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸ਼ਨੀਵਾਰ ਨੂੰ ਕਿਹਾ ਕਿ ਕਸਟਮ ਡਿਊਟੀ ਨੂੰ ਸਰਲ ਬਣਾਉਣਾ ਸਰਕਾਰ ਦਾ ਅਗਲਾ ਵੱਡਾ ਸੁਧਾਰ ਏਜੰਡਾ ਹੋਵੇਗਾ। ਚਾਲੂ ਵਿੱਤੀ ਸਾਲ ’ਚ ਸਰਕਾਰ ਨੇ ਆਮਦਨ ਕਰ ਅਤੇ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ’ਚ ਦਰਾਂ ਨੂੰ ਤਰਕਸੰਗਤ ਬਣਾਉਣ ਅਤੇ ਸਰਲੀਕਰਣ ਵਰਗੇ ਸੁਧਾਰ ਕੀਤੇ। ਇਸ ਨਾਲ ਆਮ ਆਦਮੀ  ਦੇ ਹੱਥ ’ਚ ਵੱਧ ਨਕਦੀ ਆਈ ਅਤੇ ਖਪਤ ਵਧਿਆ।  

ਸੀਤਾਰਾਮਨ ਨੇ ਇੱਥੇ ਇਕ ਸਮਿਟ ’ਚ ਕਿਹਾ,‘‘ਸਾਨੂੰ ਕਸਟਮ ਡਿਊਟੀ ਦਾ ਪੂਰੀ ਤਰ੍ਹਾਂ ਕਾਇਆ-ਕਲਪ ਕਰਨਾ ਹੈ। ਸਾਨੂੰ ਇਸ ਨੂੰ ਇੰਨਾ ਸਰਲ ਬਣਾਉਣਾ ਹੈ ਕਿ ਲੋਕਾਂ ਨੂੰ ਪਾਲਣਾ ਕਰਨੀ ਭਾਰੀ ਨਾ ਲੱਗੇ, ਪਾਰਦਰਸ਼ਤਾ ਵਧਾਉਣੀ ਹੋਵੇਗੀ।’’ ਉਨ੍ਹਾਂ ਕਿਹਾ ਕਿ ਆਮਦਨ ਕਰ ’ਚ ਵਰਗੀ ਪਾਰਦਰਸ਼ਤਾ ਲਿਆਂਦੀ ਗਈ ਹੈ, ਉਸੇ ਤਰ੍ਹਾਂ ਹੀ ਕਸਟਮ ਡਿਊਟੀ ’ਚ ਵੀ   ਕਰਨ ਦੀ ਲੋੜ ਹੈ। ਪ੍ਰਸਤਾਵਿਤ ਸੁਧਾਰ ਵਿਆਪਕ ਹੋਣਗੇ ਅਤੇ ਇਸ ’ਚ ਕਸਟਮ ਡਿਊਟੀ ਦਰਾਂ ਨੂੰ ਤਰਕਸੰਗਤ ਬਣਾਉਣਾ ਵੀ ਸ਼ਾਮਲ ਹੋਵੇਗਾ। ਇਸ ਦਾ ਐਲਾਨ ਅਗਲੇ ਬਜਟ ’ਚ ਹੋ ਸਕਦਾ ਹੈ, ਜਿਸ ਦੇ ਇਕ ਫਰਵਰੀ ਨੂੰ ਪੇਸ਼ ਹੋਣ ਦੀ ਸੰਭਾਵਨਾ ਹੈ ।  

ਸੀਤਾਰਾਮਨ ਨੇ ਕਿਹਾ,‘‘ਪਿਛਲੇ 2 ਸਾਲਾਂ ’ਚ ਅਸੀਂ ਕਸਟਮ ਡਿਊਟੀ ਦਰਾਂ ਲਗਾਤਾਰ ਘੱਟ ਕੀਤੀਆਂ ਹਨ ਪਰ ਜਿਨ੍ਹਾਂ ਕੁਝ ਵਸਤਾਂ ’ਤੇ ਸਾਡੀਆਂ ਦਰਾਂ ਅਨੁਕੂਲ ਪੱਧਰ ਤੋਂ ਉੱਤੇ ਮੰਨੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਵੀ ਹੇਠਾਂ ਲਿਆਉਣ ਹੋਵੇਗਾ। ਕਸਟਮ ਡਿਊਟੀ ਮੇਰੀ ਅਗਲੀ ਵੱਡੀ ਸਫਾਈ ਮੁਹਿੰਮ ਹੈ।’’ ਇਸ ਸਾਲ ਦੇ ਬਜਟ ’ਚ ਹੋਰ ਉਪਰਾਲਿਆਂ ਨਾਲ ਉਦਯੋਗਿਕ ਵਸਤਾਂ ’ਤੇ 7 ਵਾਧੂ ਕਸਟਮ ਡਿਊਟੀ ਦਰਾਂ ਖਤਮ ਕਰਨ ਦਾ ਪ੍ਰਸਤਾਵ ਕੀਤਾ ਗਿਆ ਸੀ। ਇਸ ਤੋਂ ਪਿਛਲੇ ਸਾਲ (23 ਜੁਲਾਈ 2024  ਦੇ ਬਜਟ ਭਾਸ਼ਣ ’ਚ)  ਵੀ 7 ਦਰਾਂ ਹਟਾਈਆਂ ਗਈਆਂ ਸਨ। ਹੁਣ ਕੁੱਲ 8 ਦਰ ਸਲੈਬ ਰਹਿ ਗਏ ਹਨ,  ਜਿਨ੍ਹਾਂ ’ਚ ਜ਼ੀਰੋ ਦਰ ਵੀ ਸ਼ਾਮਲ ਹੈ।

ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ’ਤੇ ਵਿੱਤ ਮੰਤਰੀ ਨੇ ਕਿਹਾ ਕਿ ਇਹ ਆਪਣੇ ਸਹਿਜ ਪੱਧਰ ’ਤੇ ਪਹੁੰਚ ਜਾਵੇਗਾ। ਸਾਲ 2025 ’ਚ ਰੁਪਇਆ ਅਮਰੀਕੀ ਡਾਲਰ  ਦੇ ਮੁਕਾਬਲੇ ਕਰੀਬ 5 ਫੀਸਦੀ ਕਮਜ਼ੋਰ ਹੋਇਆ ਹੈ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਚਾਲੂ ਵਿੱਤੀ ਸਾਲ ’ਚ ਜੀ. ਡੀ. ਪੀ. ਵਾਧਾ 7 ਫੀਸਦੀ ਜਾਂ ਉਸ ਤੋਂ ਵੱਧ ਰਹੇਗਾ। 


author

Inder Prajapati

Content Editor

Related News