ਡਿਊਟੀ ਘੰਟੇ ਨਾ ਘਟਾਉਣ ’ਤੇ ਰੋਸ-ਪ੍ਰਦਰਸ਼ਨ ਕਰਨਗੇ ਲੋਕੋ ਪਾਇਲਟ
Wednesday, Dec 10, 2025 - 02:08 AM (IST)
ਨਵੀਂ ਦਿੱਲੀ – ਭਾਰਤੀ ਰੇਲਵੇ ਦੇ ਲੋਕੋ ਪਾਇਲਟ ਇਕ ਵਾਰ ਫਿਰ ਸੜਕਾਂ ’ਤੇ ਉਤਰਨ ਦੀ ਤਿਆਰੀ ਕਰ ਰਹੇ ਹਨ। ਉਹ ਥਕਾਵਟ ਨਾਲ ਸਬੰਧਤ ਹਾਦਸਿਆਂ ਨੂੰ ਰੋਕਣ ਅਤੇ ਸੁਰੱਖਿਅਤ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਆਪਣੇ ਡਿਊਟੀ ਘੰਟਿਆਂ ’ਚ ਸਖ਼ਤ ਲਿਮਟ ਦੀ ਮੰਗ ਕਰ ਰਹੇ ਹਨ।
ਲੋਕੋ ਪਾਇਲਟਾਂ ਦਾ ਕਹਿਣਾ ਹੈ ਕਿ ਇੰਡੀਗੋ ਸੰਕਟ ਦੌਰਾਨ ਏਅਰਲਾਈਨਜ਼ ਪਾਇਲਟਾਂ ਲਈ ਜੋ ਸਖਤ ਨਿਯਮ ਲਾਗੂ ਕੀਤੇ ਹਨ, ਉਹੀ ਹੁਣ ਰੇਲਵੇ ਲਈ ਵੀ ਲਾਗੂ ਕੀਤੇ ਜਾਣ। ਜੇਕਰ ਮੰਗਾਂ ਜਲਦੀ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਸੁਰੱਖਿਆ ਜ਼ੋਖਮ ਵਧ ਜਾਣਗੇ ਅਤੇ ਜ਼ਮੀਨੀ ਸਟਾਫ ਰੋਸ-ਪ੍ਰਦਰਸ਼ਨ ਦਾ ਸਹਾਰਾ ਲੈਣ ਲਈ ਮਜਬੂਰ ਹੋਵੇਗਾ।
