ਝੋਲੀਆਂ ਭਰਨ ਵਾਲੀ ਮਾਂ ਦੇ ਚਰਨਾਂ ''ਚ ਚੜ੍ਹੇ ਨਕਦ 77 ਕਰੋੜ

01/30/2018 4:01:07 PM

ਬਿਲਾਸਪੁਰ— ਕਹਿੰਦੇ ਹਨ ਕਿ ਜੋ ਭਗਤ ਸੱਚੇ ਮਨ ਨਾਲ ਮਾਂ ਦੇ ਚਰਨਾਂ 'ਚ ਆ ਕੇ ਅਰਦਾਸ ਕਰਦਾ ਹੈ, ਦਿਆਲੂ ਮਾਂ ਉਸ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿੰਦੀ ਹੈ। ਸ਼ਰਧਾਲੂ ਹਰ ਸਾਲ ਮਾਂ ਦੇ ਚਰਨਾਂ 'ਚ ਕਰੋੜਾਂ ਦੀ ਨਕਦੀ ਅਤੇ ਸੋਨਾ-ਚਾਂਦੀ ਚੜ੍ਹਾ ਰਹੇ ਹਨ। ਹਿਮਾਚਲ ਦੇ 5 ਪ੍ਰਸਿੱਧ ਸ਼ਕਤੀਪੀਠਾਂ ਬ੍ਰਜੇਸ਼ਵਰੀ ਦੇਵੀ ਕਾਂਗੜਾ, ਜਵਾਲਾਜੀ, ਸ਼੍ਰੀ ਨਯਨਾਦੇਵੀ, ਮਾਂ ਚਾਮੁੰਡਾ ਦੇਵੀ ਅਤੇ ਛਿਨਮਸਤਿਕਾ ਧਾਮ ਚਿੰਤਪੁਰਨੀ 'ਚ ਸਾਲ 2017 'ਚ ਸਾਢੇ 77 ਕਰੋੜ ਰੁਪਏ ਦਾ ਨਕਦ ਚੜ੍ਹਾਵਾ ਚੜ੍ਹਿਆ। ਉੱਥੇ ਹੀ 5 ਸ਼ਕਤੀਪੀਠਾਂ 'ਤੇ 13 ਕਿਲੋ ਸੋਨਾ ਅਤੇ 7 ਕੁਇੰਟਲ ਚਾਂਦੀ ਚੜ੍ਹਾਵੇ ਦੇ ਰੂਪ 'ਚ ਪ੍ਰਾਪਤ ਹੋਈ। ਸੋਨੇ ਦੀ ਮੌਜੂਦਾ ਕੀਮਤ ਚਾਰ ਕਰੋੜ ਤੋਂ ਵਧ ਹੈ, ਜਦੋਂ ਕਿ ਚਾਂਦੀ 2 ਕਰੋੜ 56 ਲੱਖ ਰੁਪਏ। ਇਨ੍ਹਾਂ ਮੰਦਰਾਂ 'ਚ ਧਾਰਮਿਕ ਸੈਰ-ਸਪਾਟਾ ਲਗਾਤਾਰ ਵਧਦਾ ਜਾ ਰਿਹਾ ਹੈ।
ਮੰਦਰ ਨਿਆਸ ਜਵਾਲਾਜੀ 'ਚ ਸਾਲ 2017 'ਚ 12 ਕਰੋੜ 16 ਲੱਖ ਰੁਪਏ ਚੜ੍ਹਾਵੇ ਦੇ ਰੂਪ 'ਚ ਪ੍ਰਾਪਤ ਹੋਏ। ਸੋਨਾ 2 ਕਿਲੋ 108 ਗ੍ਰਾਮ, ਚਾਂਦੀ 69 ਕਿਲੋ ਚੜ੍ਹਾਵੇ 'ਚ ਚੜ੍ਹੀ।
ਮੰਦਰ ਨਿਆਸ ਚਿੰਤਪੂਰਨੀ ਨੂੰ ਸਾਲ 2017 'ਚ ਸਾਢੇ 34 ਕਰੋੜ ਰੁਪਏ ਦਾ ਨਕਦ ਚੜ੍ਹਾਵਾ। ਚਾਰ ਕਿਲੋ 790 ਗ੍ਰਾਮ ਸੋਨਾ ਅਤੇ 2 ਕੁਇੰਟਲ 94 ਕਿਲੋ ਚਾਂਦੀ ਚੜ੍ਹੀ। PunjabKesari
ਚਾਮੁੰਡਾ ਦੇਵੀ ਮੰਦਰ ਨਿਆਸ ਨੂੰ 2017 'ਚ 4 ਕਰੋੜ 57 ਲੱਖ ਰੁਪਏ ਚੜ੍ਹਾਵੇ ਦੇ ਰੂਪ 'ਚ ਪ੍ਰਾਪਤ ਹੋਏ ਹਨ। 568 ਗ੍ਰਾਮ ਸੋਨਾ ਅਤੇ 26 ਕਿਲੋ ਚਾਂਦੀ ਸ਼ਰਧਾਲੂਆਂ ਨੇ ਮਾਂ ਨੂੰ ਅਰਪਿਤ ਕੀਤੀ ਹੈ।PunjabKesari
ਕਾਂਗੜਾ ਸਥਿਤ ਬ੍ਰਜੇਸ਼ਵਰੀ ਦੇਵੀ ਮੰਦਰ 'ਚ ਸਾਲ 2017 'ਚ ਸ਼ਰਧਾਲੂਆਂ ਨੇ ਮਾਂ ਦੇ ਚਰਨਾਂ 'ਚ 5 ਕਰੋੜ 49 ਲੱਖ ਰੁਪਏ ਦਾ ਧਨ ਅਰਪਿਤ ਕੀਤਾ ਹੈ। ਸੋਨਾ 568 ਗ੍ਰਾਮ, ਚਾਂਦੀ 26 ਕਿਲੋ ਚੜ੍ਹਾਵੇ 'ਚ ਚੜ੍ਹੀ।PunjabKesari
ਮੰਦਰ ਨਿਆਸ ਸ਼੍ਰੀ ਨੈਨਾ ਦੇਵੀ 'ਚ ਸਾਲ 2017 'ਚ 20 ਕਰੋੜ 50 ਲੱਖ ਦਾ ਨਕਦ ਚੜ੍ਹਾਵਾ ਚੜ੍ਹਿਆ ਹੈ। ਸੋਨਾ 5 ਕਿਲੋ 148 ਗਾਮ, ਚਾਂਦੀ 79 ਕਿਲੋ ਚੜ੍ਹਾਵੇ 'ਚ ਚੜ੍ਹੀ, ਜਦੋਂ ਕਿ ਮੰਦਰ ਕੋਲ ਕੁੱਲ ਜਮ੍ਹਾ ਸੋਨਾ 1 ਕੁਇੰਟਲ 68 ਕਿਲੋ ਗ੍ਰਾਮ ਹੈ ਅਤੇ ਚਾਂਦੀ 67 ਕੁਇੰਟਲ ਹੈ।PunjabKesari
ਚਿੰਤਪੂਰਨੀ 'ਚ ਗੁਪਤ ਦਾਨ ਵੀ ਚੜ੍ਹਿਆ
ਸ਼ਕਤੀਪੀਠ ਚਿੰਤਪੂਰਨੀ ਮੰਦਰ ਦੇ ਗਰਭ ਗ੍ਰਹਿ ਨੂੰ ਸੋਨੇ ਨਾਲ ਸਜਾਉਣ ਲਈ ਇਕ ਐੱਨ.ਆਰ.ਆਈ. ਮਹਿਲਾ ਸ਼ਰਧਾਲੂ ਨੇ 300 ਗ੍ਰਾਮ ਸੋਨਾ ਗੁਪਤ ਦਾਨ ਕੀਤਾ। ਉਨ੍ਹਾਂ ਨੇ ਆਪਣਾ ਨਾਂ ਨਹੀਂ ਦੱਸਿਆ। ਦੱਸਿਆ ਜਾਂਦਾ ਹੈ ਕਿ ਗਰਭ ਗ੍ਰਹਿ ਦੀਆਂ ਪਤਰੀਆਂ 'ਤੇ 30 ਸਾਲ ਬਾਅਦ ਸੋਨੇ ਦਾ ਪਾਣੀ ਚੜ੍ਹਿਆ। ਇਸ ਨਾਲ ਗਰਭ ਗ੍ਰਹਿ ਦੀ ਸੁੰਦਰਤਾ ਦੁੱਗਣੀ ਹੋ ਗਈ।


Related News