ਕੋਲਕਾਤਾ ਹਾਈਕੋਰਟ ਤੋਂ ਰਾਜੀਵ ਕੁਮਾਰ ਨੂੰ ਮਿਲੀ ਰਾਹਤ
Tuesday, Jul 02, 2019 - 12:38 PM (IST)

ਨਵੀਂ ਦਿੱਲੀ—ਸ਼ਾਰਦਾ ਚਿੱਟ ਫੰਡ ਮਾਮਲੇ 'ਚ ਕੋਲਕਾਤਾ ਦੇ ਸਾਬਕਾ ਪੁਲਸ ਕਮਿਸ਼ਨਰ ਅਤੇ ਆਈ. ਪੀ. ਐੱਸ. ਅਧਿਕਾਰੀ ਰਾਜੀਵ ਕੁਮਾਰ ਨੂੰ ਹਾਈਕੋਰਟ ਤੋਂ ਅੱਜ ਵੱਡੀ ਰਾਹਤ ਮਿਲ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਕੋਲਕਾਤਾ ਹਾਈ ਕੋਰਟ ਨੇ ਰਾਜੀਵ ਕੁਮਾਰ ਦੀ ਗ੍ਰਿਫਤਾਰੀ 'ਤੇ ਰੋਕ ਦਾ ਸਮਾਂ ਵਧਾ ਕੇ 22 ਜੁਲਾਈ ਤੱਕ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 12 ਜੁਲਾਈ ਤੱਕ ਰਾਜੀਵ ਕੁਮਾਰ ਦੀ ਗ੍ਰਿਫਤਾਰੀ 'ਤੇ ਰੋਕ ਦਾ ਆਦੇਸ਼ ਦਿੱਤਾ ਗਿਆ ਸੀ।ਇਸ ਮਾਮਲੇ ਸੰਬੰਧੀ ਕੋਰਟ 15 ਜੁਲਾਈ ਤੋਂ ਸੁਣਵਾਈ ਸ਼ੁਰੂ ਕਰੇਗੀ।