ਪਲਾਸਟਿਕ ''ਚ ਮੌਜੂਦ ਕੈਮੀਕਲ ਨਾਲ ਮਰਦਾਂ ਨੂੰ ਹੁੰਦੈ ਜ਼ਿਆਦਾ ਖਤਰਾ

Saturday, Jul 15, 2017 - 01:45 AM (IST)

ਨਵੀਂ ਦਿੱਲੀ (ਅਨਸ)-ਰੋਜ਼ਾਨਾ ਦੇ ਕੰਮ ਵਿਚ ਵਰਤੇ ਜਾਣ ਵਾਲੇ ਪਲਾਸਟਿਕ ਵਿਚ ਪਾਏ ਜਾਣ ਵਾਲੇ ਹਾਨੀਕਾਰਕ ਰਸਾਇਣਾਂ ਨਾਲ ਮਰਦਾਂ ਵਿਚ ਗੰਭੀਰ ਬੀਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ। ਖਬਰ ਮੁਤਾਬਿਕ ਐਡੀਲੇਡ ਯੂਨੀਵਰਸਿਟੀ ਅਤੇ ਦੱਖਣੀ ਆਸਟ੍ਰੇਲੀਆਈ ਸਿਹਤ ਅਤੇ ਮੈਡੀਕਲ ਖੋਜ ਸੰਸਥਾਨ ਦੇ ਵਿਗਿਆਨੀਆਂ ਨੇ 1500 ਤੋਂ ਜ਼ਿਆਦਾ ਮਰਦਾਂ ਵਿਚ ਥੈਲੇਟਸ ਨਾਮੀ ਰਸਾਇਣ ਦੀ ਮੌਜੂਦਗੀ ਦੀ ਸੰਭਾਵਨਾ ਦੀ ਜਾਂਚ ਕੀਤੀ ਹੈ। ਇਹ ਰਸਾਇਣ ਦਿਲ ਦੀ ਬੀਮਾਰੀ ਅਤੇ ਹਾਈ ਬਲੱਡ ਪ੍ਰੈਸ਼ਰ ਤੇ ਟਾਈਪ-2 ਸ਼ੂਗਰ ਨਾਲ ਜੁੜਿਆ ਹੈ। ਐਡੀਲੇਡ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਜੁਮਿਨ ਸ਼ੀ ਨੇ ਕਿਹਾ ਕਿ ਪ੍ਰੀਖਣ ਕੀਤੇ ਗਏ ਮਰਦਾਂ ਵਿਚ ਥੈਲੇਟਸ 35 ਸਾਲ ਤੇ ਉਸ ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਦੇ ਪਿਸ਼ਾਬ ਦੇ ਨਮੂਨੇ 'ਚ ਪਾਇਆ ਗਿਆ ਹੈ। ਅਜਿਹਾ ਪਲਾਸਟਿਕ ਦੇ ਭਾਂਡਿਆਂ ਜਾਂ ਬੋਤਲਾਂ ਵਿਚ ਰੱਖੇ ਖੁਰਾਕੀ ਪਦਾਰਥ ਨੂੰ ਖਾਣ ਨਾਲ ਹੋਇਆ ਹੈ।


Related News