ਗਰਮੀ ''ਚ ਮੱਛਰਾਂ ਕਾਰਨ ਪੈਦਾ ਹੋਈ ਇਨਫੈਕਸ਼ਨ ਦਾ ਖਤਰਾ ਵੱਧ
Monday, May 27, 2019 - 09:38 PM (IST)

ਨਵੀਂ ਦਿੱਲੀ— ਕੇਰਲ ਦੇ ਮਲਪੁਰਮ ਜ਼ਿਲੇ 'ਚ ਹਾਲ ਹੀ ਵਿਚ 7 ਸਾਲਾ ਇਕ ਲੜਕੇ ਦੀ ਮੌਤ ਵੈਸਟ ਨਾਈਲ ਫੀਵਰ ਨਾਲ ਹੋ ਗਈ। ਵੈਸਟ ਨਾਈਲ ਵਾਇਰਸ (ਡਬਲਿਊ. ਐੱਨ. ਵੀ.) ਨੇ ਸਪੱਸ਼ਟ ਰੂਪ ਨਾਲ ਮੁੰਡੇ ਦੇ ਤੰਤਰਿਕਾ ਤੰਤਰ ਨੂੰ ਪ੍ਰਭਾਵਿਤ ਕੀਤਾ, ਜਿਸ ਨਾਲ ਮੁਸ਼ਕਲਾਂ ਹੋਈਆਂ ਅਤੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਵੈਸਟ ਨਾਈਲ ਵਾਇਰਸ ਕਿਊਲੈਕਸ ਮੱਛਰ ਫੈਲਾਉਂਦਾ ਹੈ, ਜੋ ਗਰਮੀਆਂ 'ਚ ਬਹੁਤ ਸਰਗਰਮ ਰਹਿੰਦਾ ਹੈ।
ਭਾਰਤ ਦੇ ਰਾਸ਼ਟਰੀ ਸਿਹਤ ਪੋਰਟਲ (ਐੱਨ. ਐੱਚ. ਪੀ. ਆਈ.) ਮੁਤਾਬਕ ਮਈ 2011 'ਚ ਕੇਰਲ ਤੇਜ਼ ਇੰਸੇਫਲਾਈਟਿਸ ਸਿੰਡ੍ਰੋਮ ਦੇ ਪ੍ਰਕੋਪ ਦੌਰਾਨ, ਨਮੂਨਿਆਂ 'ਚ ਡਬਲਿਊ. ਐੱਨ. ਵੀ. ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਗਈ ਸੀ। ਓਦੋਂ ਤੋਂ ਕੇਰਲ 'ਚ ਡਬਲਿਊ. ਐੱਨ. ਵੀ. ਇੰਸੇਫਲਾਈਟਿਸ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਘੋੜੇ ਤੇ ਹੋਰ ਥਣਧਾਰੀ ਵੀ ਇਨਫੈਕਸ਼ਨ ਦੇ ਸ਼ਿਕਾਰ ਹੋ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਮਨੁੱਖ ਇਨਫੈਕਸ਼ਨ ਵਾਲੇ ਮੱਛਰਾਂ ਦੇ ਲੜਨ ਨਾਲ ਇਸ ਇਨਫੈਕਸ਼ਨ ਦਾ ਸ਼ਿਕਾਰ ਹੁੰਦਾ ਹੈ। ਵਾਇਰਸ ਹੋਰ ਇਨਫੈਕਸ਼ਨ ਤੋਂ ਪੀੜਤ ਜਾਨਵਰਾਂ, ਉਨ੍ਹਾਂ ਦੇ ਖੂਨ ਜਾਂ ਹੋਰ ਟਿਸ਼ੂਆਂ ਦੇ ਸੰਪਰਕ ਦੇ ਮਾਧਿਅਮ ਰਾਹੀਂ ਵੀ ਫੈਲ ਸਕਦਾ ਹੈ। ਇਹ ਇਨਫੈਕਸ਼ਨ ਡੇਂਗੂ ਜਾਂ ਚਿਕਨਗੁਨੀਆ ਵਰਗੀ ਹੋ ਸਕਦੀ ਹੈ।
ਡਾ. ਅਗਰਵਾਲ ਦੇ ਕੁਝ ਸੁਝਾਅ
* ਮੱਛਰ ਮਨੀ ਪਲਾਂਟ ਦੇ ਗਮਲੇ ਜਾਂ ਛੱਤ 'ਤੇ ਪਾਣੀ ਦੀਆਂ ਟੈਂਕੀਆਂ 'ਚ ਆਂਡੇ ਦੇ ਸਕਦੇ ਹਨ, ਜੇ ਉਹ ਚੰਗੀ ਤਰ੍ਹਾਂ ਨਾ ਢਕੇ ਹੋਣ। ਛੱਤਾਂ 'ਤੇ ਰੱਖੇ ਗਏ ਪੰਛੀਆਂ ਦੇ ਬਰਤਨ ਨੂੰ ਹਰ ਹਫਤੇ ਸਾਫ ਕਰੋ, ਨਹੀਂ ਤਾਂ ਮੱਛਰ ਉਨ੍ਹਾਂ 'ਚ ਆਂਡੇ ਦੇ ਸਕਦੇ ਹਨ।
* ਮੱਛਰਦਾਨੀ ਜਾਂ ਮਾਸਕੀਟੋ ਰੇਪੇਲੈਂਟ ਦੀ ਵਰਤੋਂ ਕਰੋ।
* ਪੂਰੀ ਬਾਂਹ ਦੇ ਕੱਪੜੇ ਅਤੇ ਟ੍ਰਾਊਜ਼ਰ ਪਹਿਨਣ ਨਾਲ ਮੱਛਰਾਂ ਦੇ ਕੱਟਣ ਤੋਂ ਬਚਿਆ ਜਾ ਸਕਦਾ ਹੈ। ਮੱਛਰਾਂ ਤੋਂ ਬਚਾਉਣ ਵਾਲੀ ਕ੍ਰੀਮ ਦੀ ਵਰਤੋਂ ਦਿਨ ਸਮੇਂ ਕੀਤੀ ਜਾ ਸਕਦੀ ਹੈ।