ਦਿੱਲੀ ਦੀਆਂ 58 ਥਾਵਾਂ ਦੇ ਧਰਤੀ ਹੇਠਲੇ ਪਾਣੀ ’ਚ ਫਲੋਰਾਈਡ ਦੀ ਮਾਤਰਾ ਜ਼ਿਆਦਾ : ਰਿਪੋਰਟ

Saturday, Feb 17, 2024 - 02:56 PM (IST)

ਦਿੱਲੀ ਦੀਆਂ 58 ਥਾਵਾਂ ਦੇ ਧਰਤੀ ਹੇਠਲੇ ਪਾਣੀ ’ਚ ਫਲੋਰਾਈਡ ਦੀ ਮਾਤਰਾ ਜ਼ਿਆਦਾ : ਰਿਪੋਰਟ

ਨਵੀਂ ਦਿੱਲੀ, (ਭਾਸ਼ਾ)- ਦਿੱਲੀ ਵਿਚ 58 ਟਿਊਬਵੈੱਲਾਂ ਤੋਂ ਲਏ ਗਏ ਜ਼ਮੀਨੀ ਪਾਣੀ ਦੇ ਨਮੂਨਿਆਂ ਵਿਚ ਫਲੋਰਾਈਡ ਦੀ ਮਾਤਰਾ ਨਿਰਧਾਰਤ ਹੱਦ ਨਾਲੋਂ ਵੱਧ ਪਾਈ ਗਈ। ਇਹ ਖੁਲਾਸਾ ਦਿੱਲੀ ਸਰਕਾਰ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੂੰ ਸੌਂਪੀ ਗਈ ਰਿਪੋਰਟ ਵਿਚ ਹੋਇਆ ਹੈ।

ਰਿਪੋਰਟ ਮੁਤਾਬਕ ਦਿੱਲੀ ਜਲ ਬੋਰਡ (ਡੀ. ਜੀ. ਬੀ.) ਨੇ ਐੱਨ. ਜੀ. ਟੀ. ਦੇ ਨਿਰਦੇਸ਼ਾਂ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਿਚ 1,256 ਟਿਊਬਵੈੱਲਾਂ ਤੋਂ ਜ਼ਮੀਨੀ ਪਾਣੀ ਦੇ ਨਮੂਨੇ ਲਏ ਗਏ ਸਨ। ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਬਿਸ਼ਵੇਸ਼ਵਰ ਟੁਡੂ ਨੇ ਪਿਛਲੇ ਸਾਲ 4 ਦਸੰਬਰ ਨੂੰ ਰਾਜ ਸਭਾ ਨੂੰ ਸੂਚਿਤ ਕੀਤਾ ਸੀ ਕਿ 25 ਰਾਜਾਂ ਦੇ 230 ਜ਼ਿਲਿਆਂ ਦੇ ਕੁਝ ਹਿੱਸਿਆਂ ਵਿਚ ਜ਼ਮੀਨ ਹੇਠਲੇ ਪਾਣੀ ਵਿਚ ਆਰਸੈਨਿਕ ਅਤੇ 27 ਰਾਜਾਂ ਦੇ 469 ਜ਼ਿਲਿਆਂ ਵਿਚ ਫਲੋਰਾਈਡ ਪਾਇਆ ਗਿਆ ਹੈ।

ਦਿੱਲੀ ਸਰਕਾਰ ਵੱਲੋਂ ਦਾਇਰ ਜਵਾਬ ਮੁਤਾਬਕ ਉੱਤਰ ਪੱਛਮੀ ਦਿੱਲੀ ਦੇ ਨਰੇਲਾ ਅਤੇ ਬਵਾਨਾ ਵਿਚ 56 ਟਿਊਬਵੈੱਲਾਂ ਤੋਂ ਧਰਤੀ ਹੇਠਲੇ ਪਾਣੀ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ ਵਿਚੋਂ 33 ਵਿਚ ਫਲੋਰਾਈਡ ਦੀ ਮਾਤਰਾ ਲੋੜ ਨਾਲੋਂ ਵੱਧ ਪਾਈ ਗਈ। ਰਿਪੋਰਟ ਮੁਤਾਬਕ ਨਜਫਗੜ੍ਹ ਜ਼ੋਨ ਅਤੇ ਨੰਗਲੋਈ ਦੇ 70 ਟਿਊਬਵੈੱਲਾਂ ਤੋਂ ਲਏ ਗਏ 70 ਨਮੂਨਿਆਂ ’ਚੋਂ ਫਲੋਰਾਈਡ ਦੀ ਮਾਤਰਾ ਤੈਅ ਹੱਦ ਤੋਂ ਵੱਧ ਪਾਈ ਗਈ।


author

Rakesh

Content Editor

Related News