ਹਾਈ ਕੋਰਟ ਨੇ ਜੱਜ ਨੂੰ ''ਥੱਪੜ'' ਮਾਰਨ ਦੀ ਘਟਨਾ ''ਤੇ ਲਿਆ ਨੋਟਿਸ
Thursday, Dec 27, 2018 - 06:06 PM (IST)

ਨਾਗੁਪਰ— ਬੰਬਈ ਹਾਈ ਕੋਰਟ ਨੇ ਇਕ ਸੈਸ਼ਨ ਅਦਾਲਤ ਦੇ ਜੱਜ ਨੂੰ ਅਦਾਲਤ ਕੰਪਲੈਕਸ 'ਚ ਸਹਾਇਕ ਵਕੀਲ ਵੱਲੋਂ ਕਥਿਤ ਤੌਰ 'ਤੇ ਥੱਪੜ ਮਾਰੇ ਜਾਣ ਦੀ ਘਟਨਾ 'ਤੇ ਖੁਦ ਨੋਟਿਸ ਲਿਆ ਹੈ। ਜੱਜ ਆਰ. ਕੇ. ਦੇਸ਼ਪਾਂਡੇ ਨੇ ਬੁੱਧਵਾਰ ਨੂੰ ਕਿਹਾ ਕਿ ਅਜਿਹੀਆਂ ਘਟਨਾਵਾਂ ਅਦਾਲਤ ਦੀ ਸੁਤੰਤਰਤਾ ਲਈ ਖਤਰਾ ਹੈ। ਜ਼ਿਕਰਯੋਗ ਹੈ ਕਿ ਸਹਾਇਕ ਲੋਕ ਵਕੀਲ ਦਿਨੇਸ਼ ਪਰਾਤੇ ਨੇ ਬੁੱਧਵਾਰ ਨੂੰ ਨਾਗਪੁਰ ਜ਼ਿਲਾ ਅਤੇ ਸੈਸ਼ਨ ਅਦਾਲਤ ਦੀ 7ਵੀਂ ਮੰਜ਼ਲ 'ਤੇ ਇਕ ਲਿਸਟ ਦੇ ਬਾਹਰ ਸੀਨੀਅਰ ਸਿਵਲ ਜੱਜ ਦੇਸ਼ਪਾਂਡੇ ਨੂੰ ਥੱਪੜ ਮਾਰ ਦਿੱਤਾ ਸੀ।
ਪੁਲਸ ਅਨੁਸਾਰ ਵਕੀਲ ਕਿਸੇ ਮਾਮਲੇ 'ਚ ਜੱਜ ਦੇ ਫੈਸਲੇ ਤੋਂ ਨਾਰਾਜ਼ ਸੀ। ਪਰਾਤੇ ਨੇ ਘਟਨਾ ਤੋਂ ਬਾਅਦ ਦੌੜਨ ਦੀ ਕੋਸ਼ਿਸ਼ ਕੀਤੀ ਪਰ ਉੱਥੇ ਮੌਜੂਦ ਪੁਲਸ ਕਰਮਚਾਰੀਆਂ ਨੇ ਉਸ ਨੂੰ ਫੜ ਲਿਆ। ਹਾਈ ਕੋਰਟ ਨੇ ਜੱਜ ਦੇਸ਼ਪਾਂਡੇ ਨੇ ਆਪਣੇ ਆਦੇਸ਼ 'ਚ ਕਿਹਾ ਕਿ ਇਹ ਗੰਭੀਰ ਮਾਮਲਾ ਹੈ, ਜਿੱਥੇ ਕਿਸੇ ਅਦਾਲਤ ਦੀ ਨਿੱਜੀ ਸੁਰੱਖਿਆ ਖਤਰੇ 'ਚ ਪੈ ਗਈ। ਹਾਈ ਕੋਰਟ ਨੇ ਕਿਹਾ,''ਇਹ ਅਦਾਲਤ ਦੀ ਆਜ਼ਾਦੀ 'ਤੇ ਖਤਰਾ ਹੈ। ਕਾਨੂੰਨ ਦੇ ਰਾਜ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਅਜਿਹਾ ਅਪਮਾਨਜਨਕ ਵਤੀਰਾ ਬਰਦਾਸ਼ਤ ਕਰਨ ਦੀ ਲੋੜ ਨਹੀਂ ਹੈ।'' ਅਦਾਲਤ ਨੇ ਪਰਾਤੇ ਨੂੰ ਇਕ ਨੋਟਿਸ ਜਾਰੀ ਕਰ ਕੇ 6 ਹਫਤਿਆਂ ਦੇ ਅੰਦਰ ਉਨ੍ਹਾਂ ਤੋਂ ਜਵਾਬ ਮੰਗਿਆ ਹੈ ਕਿ ਉਨ੍ਹਾਂ ਦੇ ਖਿਲਾਫ ਅਦਾਲਤ ਦੀ ਅਪਰਾਧਕ ਉਲੰਘਣਾ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇ।