ਵਧਾਵਨ ਭਰਾਵਾਂ ਨੂੰ ਪੇਸ਼ਗੀ ਜ਼ਮਾਨਤ ਦੇਣ ਤੋਂ ਹਾਈ ਕੋਰਟ ਦਾ ਇਨਕਾਰ
Tuesday, May 12, 2020 - 11:25 PM (IST)

ਮੁੰਬਈ (ਭਾਸ਼ਾ) - ਮੁੰਬਈ ਹਾਈ ਕੋਰਟ ਨੇ ਡੀ. ਐਚ. ਐਫ. ਐਲ. ਦੇ ਪ੍ਰਚਾਰਕ ਧੀਰਜ ਵਧਾਵਨ ਅਤੇ ਕਪਿਲ ਵਧਾਵਨ ਨੂੰ ਯੈਸ ਬੈਂਕ ਮਨੀ ਲਾਡ੍ਰਿੰਗ ਮਾਮਲੇ ਵਿਚ ਚੱਲ ਰਹੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਜਾਂਚ ਵਿਚ ਪੇਸ਼ਗੀ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਵਧਾਵਨ ਭਰਾ ਮੌਜੂਦਾ ਸਮੇਂ ਜੇਲ ਵਿਚ ਹਨ।
ਵਧਾਵਨ ਭਰਾਵਾਂ ਨੂੰ ਯੈਸ ਬੈਂਕ ਘੁਟਾਲੇ ਦੇ ਸਿਲਸਿਲੇ ਵਿਚ ਸੀ. ਬੀ. ਆਈ. ਨੇ ਗਿ੍ਰਫਤਾਰ ਕੀਤਾ ਸੀ ਅਤੇ ਪਿਛਲੇ ਹਫਤੇ ਉਨ੍ਹਾਂ ਨੇ ਮਨੀ ਲਾਂਡਿ੍ਰੰਗ ਮਾਮਲੇ ਵਿਚ ਅੰਤਰਿਮ ਜ਼ਮਾਨਤ ਲਈ ਉੱਚ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ। ਇਨ੍ਹਾਂ ਖਿਲਾਫ ਇਕ ਹੋਰ ਮਾਮਲਾ ਉੱਤਰ ਪ੍ਰਦੇਸ਼ ਪਾਵਰ ਕਾਰਪੋਰੇਸ਼ਨ ਲਿਮਟਿਡ (ਯੂ. ਪੀ. ਪੀ. ਸੀ. ਐਲ.) ਦੇ ਕਰਮਚਾਰੀਆਂ ਦੀ ਭਵਿੱਖ ਨਿਧੀ ਵਿਚ ਕਥਿਤ ਅਨਿਯਮਤਤਾ ਨੂੰ ਲੈ ਕੇ ਦਰਜ ਕੀਤਾ ਗਿਆ ਹੈ। ਜਸਟਿਸ ਭਾਰਤੀ ਡਾਂਗਰੇ ਨੇ ਮੰਗਲਵਾਰ ਨੂੰ ਦੋਹਾਂ ਮਾਮਲਿਆਂ ਵਿਚ ਪਟੀਸ਼ਨ ਖਾਰਿਜ਼ ਕਰ ਦਿੱਤੀ।