ਹਾਈ ਕੋਰਟ ਨੇ ਬਿਨਾਂ ਵੀਜ਼ੇ ਦੇ ਭਾਰਤ ਆਉਣ ਵਾਲੀ ਅਮਰੀਕੀ ਬੀਬੀ ਦੀ ਸਜ਼ਾ ਕੀਤੀ ਘੱਟ
Thursday, Apr 01, 2021 - 04:59 PM (IST)
ਨੈਨੀਤਾਲ- ਉਤਰਾਖੰਡ ਹਾਈ ਕੋਰਟ ਨੇ ਬਿਨਾਂ ਜਾਇਜ਼ ਦਸਤਾਵੇਜ਼ਾਂ ਦੇ ਭਾਰਤ ਆਈ ਅਮਰੀਕਾ ਦਾ ਇਕ ਬੀਬੀ ਦੀ 4 ਸਾਲ ਕੈਦ ਦੀ ਸਜ਼ਾ ਨੂੰ ਘਟਾ ਕੇ 11 ਮਹੀਨੇ ਕਰ ਦਿੱਤਾ ਹੈ। ਅਮਰੀਕੀ ਨਾਗਰਿਕ ਫਰੀਦਾ ਮਲਿਕ ਦੀ ਪਟੀਸ਼ਨ 'ਤੇ ਬੁੱਧਵਾਰ ਨੂੰ ਸੁਣਵਾਈ ਕਰਦੇ ਹੋਏ ਜੱਜ ਆਰਸੀ ਖੁਲਬੇ ਨੇ 4 ਸਾਲ ਕੈਦ ਦੀ ਸਜ਼ਾ ਨੂੰ 11 ਮਹੀਨਿਆਂ 'ਚ ਬਦਲ ਦਿੱਤਾ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਉਸ ਨੂੰ ਆਪਣੇ ਦੇਸ਼ ਵਾਪਸ ਜਾਣ ਦੇਣ, ਕਿਉਂਕਿ ਉਹ ਆਪਣੀ ਸਜ਼ਾ ਪਹਿਲਾਂ ਹੀ ਕੱਟ ਚੁਕੀ ਹੈ।
ਇਹ ਵੀ ਪੜ੍ਹੋ : ਮਾਂ ਨੇ ਆਪਣੇ 3 ਬੱਚਿਆਂ ਨਾਲ ਖ਼ੁਦਕੁਸ਼ੀ ਕਰਨ ਦੀ ਮੰਗੀ ਮਨਜ਼ੂਰੀ, ਜਾਣੋ ਵਜ੍ਹਾ
ਹੇਠਲੀ ਅਦਾਲਤ ਨੇ ਮਲਿਕ ਨੂੰ 4 ਸਾਲ ਕੈਦ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਉਸ ਨੇ ਹਾਈ ਕੋਰਟ 'ਚ ਚੁਣੌਤੀ ਦਿੱਤੀ ਸੀ। ਮਲਿਕ ਦੇ ਐਡਵੋਕੇਟ ਨੇ ਹਾਈ ਕੋਰਟ 'ਚ ਦਲੀਲ ਦਿੱਤੀ ਕਿ ਹੇਠਲੀ ਅਦਾਲਤ ਨੇ ਉਸ ਦੇ ਅਪਰਾਧ ਦੇ ਹਿਸਾਬ ਨਾਲ ਉਸ ਨੂੰ ਕਿਤੇ ਵੱਡੀ ਸਜ਼ਾ ਦਿੱਤੀ ਹੈ। ਪਟੀਸ਼ਨ 'ਚ ਇਹ ਵੀ ਕਿਹਾ ਗਿਆ ਕਿ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਦੋਸਤਾਨਾ ਹਨ ਅਤੇ ਭਾਰਤ 'ਚ ਰਹਿਣ ਦੌਰਾਨ ਬੀਬੀ ਵਲੋਂ ਕੋਈ ਹੋਰ ਅਪਰਾਧ ਨਹੀਂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਭਾਰਤੀ ਸੁਰੱਖਿਆ ਕਰਮੀਆਂ ਨੇ ਭਾਰਤ-ਨੇਪਾਲ ਸਰਹੱਦ 'ਤੇ ਜਾਂਚ ਦੌਰਾਨ ਅਮਰੀਕੀ ਬੀਬੀ ਨੂੰ ਬੱਸ 'ਚ ਉਸ ਸਮੇਂ ਫੜਿਆ ਸੀ, ਜਦੋਂ ਉਹ ਜਾਇਜ਼ ਵੀਜ਼ੇ ਦੇ ਬਿਨਾਂ ਯਾਤਰਾ ਕਰ ਰਹੀ ਸੀ।
ਇਹ ਵੀ ਪੜ੍ਹੋ : ਦਿੱਲੀ ਦੀ ਅਦਾਲਤ ਨੇ ਲਸ਼ਕਰ ਦੇ ਅੱਤਵਾਦੀ ਨੂੰ ਸੁਣਾਈ 10 ਸਾਲ ਕੈਦ ਦੀ ਸਜ਼ਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ