ਨੌਕਰੀ ਲਈ ਜ਼ਮੀਨ ਘੁਟਾਲਾ: ਹਾਈ ਕੋਰਟ ਨੇ ਲਾਲੂ ਦੇ ਕਰੀਬੀ ਅਮਿਤ ਕਤਿਆਲ ਨੂੰ ਦਿੱਤੀ ਜ਼ਮਾਨਤ

Tuesday, Sep 17, 2024 - 04:20 PM (IST)

ਨੌਕਰੀ ਲਈ ਜ਼ਮੀਨ ਘੁਟਾਲਾ: ਹਾਈ ਕੋਰਟ ਨੇ ਲਾਲੂ ਦੇ ਕਰੀਬੀ ਅਮਿਤ ਕਤਿਆਲ ਨੂੰ ਦਿੱਤੀ ਜ਼ਮਾਨਤ

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਆਰਜੇਡੀ ਮੁਖੀ ਲਾਲੂ ਪ੍ਰਸਾਦ ਦੇ ਕਰੀਬੀ ਅਮਿਤ ਕਤਿਆਲ ਨੂੰ ਰੇਲਵੇ ਵਿੱਚ ਨੌਕਰੀ ਲਈ ਜ਼ਮੀਨ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਨੇ ਰਾਹਤ ਦਿੰਦਿਆਂ ਕਿਹਾ, "ਜ਼ਮਾਨਤ ਦਿੱਤੀ ਗਈ ਹੈ।" ਕਤਿਆਲ ਨੂੰ 11 ਨਵੰਬਰ, 2023 ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗ੍ਰਿਫ਼ਤਾਰ ਕੀਤਾ ਸੀ। 

ਇਹ ਵੀ ਪੜ੍ਹੋ BREAKING : ਆਤਿਸ਼ੀ ਹੋਵੇਗੀ ਦਿੱਲੀ ਦੀ ਨਵੀਂ ਮੁੱਖ ਮੰਤਰੀ

ਜਾਂਚ ਏਜੰਸੀ ਦਾ ਦੋਸ਼ ਹੈ ਕਿ ਕਤਿਆਲ ਨੇ ਰੇਲਵੇ 'ਚ ਨੌਕਰੀ ਦੀ ਮੰਗ ਕਰਨ ਵਾਲੇ ਕਈ ਲੋਕਾਂ ਤੋਂ ਜ਼ਮੀਨ ਖਰੀਦੀ ਸੀ ਅਤੇ ਇਹ ਖਰੀਦ ਆਰਜੇਡੀ ਮੁਖੀ ਅਤੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਦੀ ਤਰਫੋਂ ਕੀਤੀ ਗਈ ਸੀ। ਈਡੀ ਨੇ ਦਾਅਵਾ ਕੀਤਾ ਹੈ ਕਿ ਕਤਿਆਲ 'ਏਕੇ ਇਨਫੋਸਿਸਟਮ ਪ੍ਰਾਈਵੇਟ ਲਿਮਟਿਡ' ਨਾਂ ਦੀ ਕੰਪਨੀ ਦਾ ਡਾਇਰੈਕਟਰ ਸੀ, ਜਿਸ ਨੇ ਲਾਲੂ ਪ੍ਰਸਾਦ ਦੀ ਤਰਫ਼ੋਂ ਨੌਕਰੀ ਦੇ ਚਾਹਵਾਨਾਂ ਤੋਂ ਜ਼ਮੀਨ ਖਰੀਦੀ ਸੀ। ਇਸ ਮਾਮਲੇ 'ਚ ਰਾਸ਼ਟਰੀ ਜਨਤਾ ਦਲ ਦੇ ਮੁਖੀ ਦੇ ਪਰਿਵਾਰ ਦੇ ਕੁਝ ਹੋਰ ਮੈਂਬਰ ਵੀ ਦੋਸ਼ੀ ਹਨ। 22 ਮਈ ਨੂੰ ਹੇਠਲੀ ਅਦਾਲਤ ਨੇ ਕਤਿਆਲ ਦੀ ਜ਼ਮਾਨਤ ਪਟੀਸ਼ਨ ਇਹ ਕਹਿ ਕੇ ਰੱਦ ਕਰ ਦਿੱਤੀ ਸੀ ਕਿ ਉਸ ਨੂੰ ਰਾਹਤ ਦੇਣ ਲਈ ਲੋੜੀਂਦਾ ਆਧਾਰ ਨਹੀਂ ਹੈ।

ਇਹ ਵੀ ਪੜ੍ਹੋ ਤੰਦੂਰੀ ਰੋਟੀ ਖਾਣ ਵਾਲੇ ਲੋਕ ਹੋਣ ਸਾਵਧਾਨ, ਵੀਡੀਓ ਵੇਖ ਤੁਸੀਂ ਵੀ ਲਓਗੇ 'ਕਚੀਚੀਆਂ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News