ਹਾਈ ਕੋਰਟ ਨੇ ਗੰਗਾ ਰਾਮ ਹਸਪਤਾਲ ਵਿਰੁੱਧ ਦਰਜ FIR ਮਾਮਲੇ 'ਚ ਕਾਰਵਾਈਆਂ 'ਤੇ ਲਾਈ ਰੋਕ

06/22/2020 1:21:16 PM

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਕੋਵਿਡ-19 ਦੇ ਨਿਯਮਾਂ ਦੇ ਕਥਿਤ ਉਲੰਘਣ ਦੇ ਮਾਮਲੇ 'ਚ ਸਰ ਗੰਗਾ ਰਾਮ ਹਸਪਤਾਲ ਵਿਰੁੱਧ ਦਰਜ ਸ਼ਿਕਾਇਤ ਨੂੰ ਲੈ ਕੇ ਜਾਂਚ ਹੋਰ ਕਾਰਵਾਈ 'ਤੇ ਸੋਮਵਾਰ ਨੂੰ ਰੋਕ ਲਗਾ ਦਿੱਤੀ। ਜੱਜ ਸੀ. ਹਰਿਸ਼ੰਕਰ ਨੇ ਹਸਪਤਾਲ ਦੀ ਪਟੀਸ਼ਨ 'ਤੇ ਅੰਤਰਿਮ ਆਦੇਸ਼ ਜਾਰੀ ਕਰਦੇ ਹੋਏ 5 ਜੂਨ ਨੂੰ ਰਾਜਿੰਦਰ ਨਗਰ ਪੁਲਸ 'ਚ ਆਈ.ਪੀ.ਸੀ. ਦੀ ਧਾਰਾ 188 ਦੇ ਅਧੀਨ ਦਰਜ ਐੱਫ.ਆਈ.ਆਰ. ਨਾਲ ਜੁੜੀਆਂ ਸਾਰੀਆਂ ਜਾਂਚ ਅਤੇ ਕਾਰਵਾਈਆਂ 'ਤੇ ਰੋਕ ਲਗਾ ਦਿੱਤੀ।

ਸ਼ਿਕਾਇਤ ਅਨੁਸਾਰ ਦਿੱਲੀ ਸਿਹਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਹਸਪਤਾਲ 'ਤੇ ਕੋਵਿਡ-19 ਦੇ ਨਮੂਨੇ ਲੈਂਦੇ ਹੋਏ ਆਰ.ਟੀ.-ਪੀ.ਸੀ.ਆਰ. ਐਪ ਦੀ ਵਰਤੋਂ ਨਾ ਕਰਨ ਦਾ ਦੋਸ਼ ਲਗਾਇਆ ਹੈ। ਉਸ ਨੇ ਕਿਹਾ ਕਿ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸੇ ਵੀ ਪ੍ਰਯੋਗਸ਼ਾਲਾ ਲਈ ਨਮੂਨੇ ਲੈਣ ਲਈ ਆਰ.ਟੀ.-ਪੀ.ਸੀ.ਆਰ. ਐਪ ਦੀ ਵਰਤੋਂ ਜ਼ਰੂਰੀ ਹੈ। ਅਧਿਕਾਰੀ ਨੇ ਇਹ ਵੀ ਦੋਸ਼ ਲਗਾਇਆ ਕਿ ਹਸਪਤਾਲ ਕੋਵਿਡ-19 ਨਿਯਮਾਂ ਦਾ ਪਾਲਣ ਵੀ ਨਹੀਂ ਕਰ ਰਿਹਾ ਹੈ, ਜੋ ਕਿ ਮਹਾਮਾਰੀ ਰੋਗ ਐਕਟ 1897 ਦੇ ਅਧੀਨ ਨਿਰਧਾਰਤ ਹੈ।


DIsha

Content Editor

Related News