ਨੂੰਹ ਨੇ ਸਹੁਰਾ ਪੱਖ ''ਤੇ ਲਗਾਇਆ ਦੰਦਾਂ ਨਾਲ ਵੱਢਣ ਦਾ ਦੋਸ਼, ਕੋਰਟ ਨੇ ਕਿਹਾ- ਇਹ ਕੋਈ ਹਥਿਆਰ ਨਹੀਂ...''
Friday, Apr 11, 2025 - 10:56 AM (IST)

ਮੁੰਬਈ- ਬੰਬੇ ਹਾਈ ਕੋਰਟ ਨੇ ਇਕ ਔਰਤ ਵੱਲੋਂ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਖ਼ਿਲਾਫ਼ ਕੀਤੀ ਗਈ ਸ਼ਿਕਾਇਤ ’ਤੇ ਦਰਜ ਐੱਫ.ਆਈ.ਆਰ. ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਮਨੁੱਖੀ ਦੰਦਾਂ ਨੂੰ ਅਜਿਹਾ ਖਤਰਨਾਕ ਹਥਿਆਰ ਨਹੀਂ ਮੰਨਿਆ ਜਾ ਸਕਦਾ ਹੈ, ਜਿਸ ਨਾਲ ਗੰਭੀਰ ਨੁਕਸਾਨ ਦੀ ਸੰਭਾਵਨਾ ਹੋਵੇ। ਔਰਤ ਨੇ ਆਪਣੀ ਸ਼ਿਕਾਇਤ ’ਚ ਸਹੁਰਾ ਪੱਖ ਦੀ ਆਪਣੀ ਇਕ ਰਿਸ਼ਤੇਦਾਰ ’ਤੇ ਉਸ ਨੂੰ ਦੰਦਾਂ ਨਾਲ ਵੱਢਣ ਦਾ ਦੋਸ਼ ਲਾਇਆ ਸੀ।
ਇਹ ਵੀ ਪੜ੍ਹੋ : ਖ਼ਰਾਬ ਪੱਖੇ ਨੇ ਬਣਾ ਦਿੱਤੀ ਜੋੜੀ! ਔਰਤ ਨੇ ਠੀਕ ਕਰਨ ਵਾਲੇ ਇਲੈਕਟ੍ਰੀਸ਼ੀਅਨ ਨਾਲ ਕਰਵਾਇਆ ਵਿਆਹ
ਜਸਟਿਸ ਵਿਭਾ ਕੰਕਨਵਾੜੀ ਅਤੇ ਜਸਟਿਸ ਸੰਜੇ ਦੇਸ਼ਮੁਖ ’ਤੇ ਆਧਾਰਿਤ ਹਾਈ ਕੋਰਟ ਦੀ ਔਰੰਗਾਬਾਦ ਬੈਂਚ ਨੇ ਆਪਣੇ ਹੁਕਮ ’ਚ ਕਿਹਾ ਕਿ ਸ਼ਿਕਾਇਤਕਰਤਾ ਦੇ ਮੈਡੀਕਲ ਸਰਟੀਫਿਕੇਟ ਤੋਂ ਪਤਾ ਲੱਗਦਾ ਹੈ ਕਿ ਦੰਦਾਂ ਨਾਲ ਉਸ ਨੂੰ ਸਿਰਫ ਮਾਮੂਲੀ ਜ਼ਖ਼ਮ ਆਏ ਹਨ। ਔਰਤ ਦੀ ਸ਼ਿਕਾਇਤ ’ਤੇ ਅਪ੍ਰੈਲ 2020 ’ਚ ਦਰਜ ਐੱਫ. ਆਈ. ਆਰ. ਅਨੁਸਾਰ, ਹੱਥੋਪਾਈ ਦੌਰਾਨ ਉਸ ਨੂੰ ਸਹੁਰਾ ਪਰਿਵਾਰ ਪੱਖ ਦੀ ਇਕ ਰਿਸ਼ਤੇਦਾਰ ਨੇ ਦੰਦਾਂ ਨਾਲ ਵੱਢ ਲਿਆ। ਮੁਲਜ਼ਮਾਂ ’ਤੇ ਭਾਰਤੀ ਦੰਡ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਖਤਰਨਾਕ ਹਥਿਆਰਾਂ ਨਾਲ ਨੁਕਸਾਨ ਪਹੁੰਚਾਉਣ ਅਤੇ ਸੱਟ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : 3 ਬੱਚਿਆਂ ਦੀ ਮਾਂ ਨੇ ਬਦਲਿਆ ਧਰਮ, 12ਵੀਂ ਦੇ ਵਿਦਿਆਰਥੀ ਨਾਲ ਕਰਵਾਇਆ ਵਿਆਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8