ਗੁਜਰਾਤ : ਰਾਜਕੋਟ ਜ਼ਿਲ੍ਹੇ ਤੋਂ 217 ਕਰੋੜ ਦੀ ਹੈਰੋਇਨ ਜ਼ਬਤ

Saturday, May 13, 2023 - 11:45 AM (IST)

ਅਹਿਮਦਾਬਾਦ (ਭਾਸ਼ਾ)- ਗੁਜਰਾਤ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਨੇ ਰਾਜਕੋਟ ਜ਼ਿਲ੍ਹੇ ਤੋਂ 217 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਅਤੇ ਸਮੱਗਲਿੰਗ ਦੇ ਦੋਸ਼ ’ਚ ਨਾਈਜੀਰੀਆ ਦੇ ਇਕ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਏ.ਟੀ.ਐੱਸ. ਨੇ ਕੁਝ ਦਿਨ ਪਹਿਲਾਂ ਇਕ ਵਿਅਕਤੀ ਨੂੰ ਇਸ ਸ਼ੱਕ ’ਚ ਹਿਰਾਸਤ ’ਚ ਲਿਆ ਸੀ ਕਿ ਉਸ ਨੇ ਹਾਲ ਹੀ ’ਚ ਸਮੁੰਦਰੀ ਰਸਤੇ ਸੂਬੇ ’ਚ ਹੈਰੋਇਨ ਦੀ ਸਮੱਗਲਿੰਗ ਕੀਤੀ। 

ਉਨ੍ਹਾਂ ਦੱਸਿਆ,''ਪੁੱਛਗਿੱਛ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਸਮੱਗਲਿੰਗ ਕੀਤੀ ਡਰੱਗਜ਼ ਦੀ ਖੇਪ ਰਾਜਕੋਟ ਜ਼ਿਲ੍ਹੇ ਦੇ ਪਡਧਾਰੀ ਬਲਾਕ ’ਚ ਇਕ ਜਗ੍ਹਾ ਰੱਖੀ ਗਈ ਸੀ। ਸਾਡੀ ਟੀਮ ਨੇ ਮੌਕੇ ’ਤੇ ਤਲਾਸ਼ੀ ਲਈ ਤਾਂ 31 ਕਿਲੋ ਹੈਰੋਇਨ ਬਰਾਮਦ ਹੋਈ।'' ਏ.ਟੀ.ਐੱਸ. ਦੇ ਅਧਿਕਾਰੀ ਨੇ ਦੱਸਿਆ ਕਿ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ 'ਚ 217 ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਕਿ ਨਾਈਜ਼ੀਰੀਆਈ ਨਾਗਰਿਕ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਏ.ਟੀ.ਐੱਸ. ਨੇ ਇਕ ਅਦਾਲਤ ਤੋਂ 24 ਮਈ ਤੱਕ ਉਸ ਦੀ ਹਿਰਾਸਤ ਹਾਸਲ ਕਰ ਲਈ।


DIsha

Content Editor

Related News