ਇੱਥੇ ਸਿਰਫ ''2 ਰੁਪਏ'' ''ਚ ਇਲਾਜ ਕਰ ਰਿਹਾ ਹੈ ਇਹ ਡਾਕਟਰ

Monday, Oct 30, 2017 - 10:39 PM (IST)

ਇੱਥੇ ਸਿਰਫ ''2 ਰੁਪਏ'' ''ਚ ਇਲਾਜ ਕਰ ਰਿਹਾ ਹੈ ਇਹ ਡਾਕਟਰ

ਨਵੀਂ ਦਿੱਲੀ — ਡਾਕਟਰ ਨੂੰ ਭਗਵਾਨ ਦਾ ਦੂਜਾ ਰੂਪ ਕਿਹਾ ਗਿਆ ਹੈ, ਪਰ ਫਿਰ ਕੁਝ ਡਾਕਟਰ ਅਜਿਹੇ ਹੀ ਹੁੰਦੇ ਹਨ ਜਿਹੜੇ ਜ਼ਿਆਦਾ ਪੈਸੇ ਕਮਾਉਣ ਦੀ ਚਾਅ 'ਚ ਮਰੀਜ਼ਾਂ ਨੂੰ ਲੁੱਟਣ ਤੋਂ ਬਾਜ਼ ਨਹੀਂ ਆਉਂਦੇ। ਕਈ ਵਾਰ ਤਾਂ ਮਰੀਜ਼ ਡਾਕਟਰਾਂ ਦੀ ਮਹਿੰਗੀ ਫੀਸ ਨਹੀਂ ਚੁੱਕਾ ਪਾਉਂਦੇ ਅਤੇ ਇਲਾਜ ਨਾ ਹੋਣ ਕਾਰਨ ਦਮ ਤੋੜ ਦਿੰਦੇ ਹਨ। 
ਇਨ੍ਹਾਂ ਸਭ ਵਿਚਾਲੇ ਇਕ ਅਜਿਹਾ ਡਾਕਟਰ ਵੀ ਹੈ। ਜਿਹੜਾ ਬਿਨ੍ਹਾਂ ਲਾਲਚ ਲੋਕਾਂ ਦੀ ਸੇਵਾ ਕਰ ਰਿਹਾ ਹੈ। ਖਾਸ ਗੱਲ ਇਹ ਹੈ ਕਿ ਉਹ ਸਿਰਫ 2 ਰੁਪਏ 'ਚ ਲੋਕਾਂ ਦਾ ਇਲਾਜ ਕਰ ਰਹੇ ਹਨ। 67 ਸਾਲਾਂ ਦੇ ਡਾਕਟਰ ਥੀਰੂਵੇਂਗਡਮ ਵੀਰਾਰਾਘਵਨ 1973 ਤੋਂ 2 ਰੁਪਏ ਦੀ ਫੀਸ ਲੈ ਕੇ ਚੇੱਨਈ ਦੇ ਲੋਕਾਂ ਦੀ ਇਲਾਜ ਕਰ ਰਹੇ ਹਨ। ਸਟੇਨਲੇ ਮੈਡੀਕਲ ਕਾਲਜ 'ਚ ਐੱਮ. ਬੀ. ਬੀ. ਐੱਸ. ਕਰਨ ਵਾਲੇ ਡਾਕਟਰ ਥੀਰੂਵੇਂਗਡਮ ਨੇ ਬਾਅਦ 'ਚ 2 ਰੁਪਏ ਤੋਂ ਵਧਾ ਕੇ 5 ਰੁਪਏ ਕਰ ਦਿੱਤੀ ਸੀ।
ਇਲਾਕੇ 'ਚ ਵੀਰਾਰਾਘਵਨ ਇੰਨੇ ਮਸ਼ਹੂਰ ਹੋ ਗਏ ਕਿ ਉਸ ਸ਼ਹਿਰ ਦੇ ਡਾਕਟਰਾਂ ਨੇ ਉਨ੍ਹਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ। ਡਾਕਟਰ ਉਨ੍ਹਾਂ 'ਤੇ ਫੀਸ ਵਧਾਉਣ ਦਾ ਦਬਾਅ ਪਾ ਰਹੇ ਸਨ। ਡਾਕਟਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਬਤੌਰ ਫੀਸ ਘੱਟ ਤੋਂ ਘੱਟ 100 ਰੁਪਏ ਲੈਣੀ ਚਾਹੀਦੀ ਹੈ। 
ਇਨ੍ਹਾਂ ਸਭ ਤੋਂ ਬੱਚਣ ਲਈ ਉਨ੍ਹਾਂ ਨੇ ਇਕ ਤਰੀਕਾ ਲੱਭਿਆ। ਹੁਣ ਉਨ੍ਹਾਂ ਨੇ ਫੀਸ ਦਾ ਮਾਮਲਾ ਪੂਰੀ ਤਰ੍ਹਾਂ ਆਪਣੇ ਮਰੀਜ਼ਾਂ 'ਤੇ ਛੱਡ ਦਿੱਤਾ ਹੈ। ਮਤਲਬ ਕਿ ਫੀਸ ਕਿੰਨੀ ਹੋਵੇ ਇਸ ਦਾ ਫੈਸਲਾ ਮਰੀਜ਼ ਹੀ ਕਰਦੇ ਹਨ। ਹੁਣ ਮਰੀਜ਼ ਉਨ੍ਹਾਂ ਨੂੰ ਫੀਸ ਦੇ ਰੂਪ 'ਚ ਪੈਸੇ ਜਾਂ ਖਾਣ-ਪੀਣ ਦਾ ਸਮਾਨ ਦੇ ਸਕਦੇ ਹਨ। ਮਰੀਜ਼ ਕੁਝ ਦਿੱਤੇ ਬਿਨ੍ਹਾਂ ਵੀ ਆਪਣਾ ਇਲਾਜ ਕਰਾ ਸਕਦੇ ਹਨ। ਆਪਣੀ ਇਸ ਸੇਵਾ ਲਈ ਉਨ੍ਹਾਂ ਲੋਕ '2 ਰੁਪਏ ਵਾਲੇ ਡਾਕਟਰ' ਦੇ ਨਾਂ ਨਾਲ ਬੁਲਾਉਂਦੇ ਹਨ। 
ਡਾਕਟਰ ਥੀਰੂਵੇਂਗਡਮ ਵੀਰਾਰਾਘਵਨ ਚੇੱਨਈ ਦੇ ਇਰੂਕਾਂਚੇਰੀ 'ਚ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਮਰੀਜ਼ਾਂ ਦਾ ਚੈੱਕ-ਅਪ ਕਰਦੇ ਹਨ। ਇਸ ਤੋਂ ਬਾਅਦ ਉਹ ਅੱਧੀ ਰਾਤ ਤੱਕ ਝੁੱਗੀਆਂ 'ਚ ਵੀ ਮਰੀਜ਼ਾਂ ਨੂੰ ਦੇਖਣ ਲਈ ਜਾਂਦੇ ਹਨ। ਉਨ੍ਹਾਂ ਸੁਪਨਾ ਹੈ ਕਿ ਉਹ ਝੁੱਗੀਆਂ 'ਚ ਰਹਿਣ ਵਾਲੇ ਲੋਕਾਂ ਲਈ ਹਸਪਤਾਲ ਖੋਲ ਕੇ ਪੂਰੀ ਜ਼ਿੰਦਗੀ ਉਥੋਂ ਦੇ ਲੋਕਾਂ ਦੀ ਸੇਵਾ ਸਕਣ। ਥੀਰੂਵੇਂਗਡਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਡਾਕਟਰ ਬਣਨ ਲਈ ਜਿਹੜੀ ਪੜਾਈ ਕੀਤੀ ਉਸ 'ਚ ਉਨ੍ਹਾਂ ਨੂੰ ਪੈਸੇ ਨਹੀਂ ਖਰਚ ਪਏ। ਉਨ੍ਹਾਂ ਨੇ ਸਮਾਜ ਦੀ ਸੇਵਾ ਲਈ ਕੀਤੀ ਹੈ ਅਤੇ ਇਸ ਕਾਰਨ ਉਹ ਲੋਕਾਂ ਤੋਂ ਪੈਸੇ ਨਹੀਂ ਲੈਂਦੇ ਹਨ। 
ਦੁਨੀਆ ਨੂੰ ਡਾਕਟਰ ਥੀਰੂਵੇਂਗਡਮ ਵੀਰਾਰਾਘਵਨ ਜਿਹੇ ਹੋਰ ਲੋਕਾਂ ਦੀ ਜ਼ਰੂਰਤ ਹੈ ਕਿਉਂਕਿ ਇਨ੍ਹਾਂ ਕਾਰਨ ਹੀ ਮਨੁੱਖਤਾ ਕਾਇਮ ਹੈ। ਡਾਕਟਰ ਥੀਰੂਵੇਂਗਡਮ ਦੇ ਜਜ਼ਬੇ ਨੂੰ ਸਲਾਮ ਹੈ।


Related News