ਇੰਝ ਲਿਆ ਜਾਂਦਾ ਹੈ ਕੋਰੋਨਾ ਟੈਸਟ ਦਾ ਸੈਂਪਲ!
Wednesday, Apr 15, 2020 - 11:09 PM (IST)
ਨਵੀਂ ਦਿੱਲੀ— ਇਸ ਸਮੇਂ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਜੰਗ ਲੜ ਰਹੀ ਹੈ ਤੇ ਵਾਇਰਸ ਨੂੰ ਰੋਕਣ ਲਈ ਭਾਰਤ ਭਾਰਤ ’ਚ ਵੀ ਲਾਕਡਾਊਨ ਜਾਰੀ ਹੈ। ਦੇਸ਼ ’ਚ ਕੋਰੋਨਾ ਮਰੀਜ਼ਾਂ ਦੀ ਸੰਖਿਆ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਇਹ ਅੰਕੜਾ 12 ਹਜ਼ਾਰ ਦੇ ਕਰੀਬ ਪਹੁੰਚ ਗਿਆ ਹੈ।
ਇਸ ਦੌਰਾਨ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ’ਚ ਕਥਿਤ ਤੌਰ ’ਤੇ ਕਿਸੇ ਸ਼ੱਕੀ ਮਰੀਜ਼ ਦਾ ਕੋਰੋਨਾ ਟੈਸਟ ਕਿਵੇਂ ਕੀਤਾ ਹੈ, ਇਸਦੀ ਪੂਰੀ ਪਰਕਿਰਿਆ ਦੇ ਬਾਰੇ ’ਚ ਦੱਸਿਆ ਗਿਆ ਹੈ।
ਵਾਇਰਲ ਹੋਈ ਵੀਡੀਓ ’ਚ ਜਾਂਚਕਰਤਾ ਦੱਸਦੇ ਹਨ ਕਿ ਉਹ ਇਕ ਸ਼ੱਕੀ ਮਰੀਜ਼ ਦੇ ਕੋਰੋਨਾ ਟੈਸਟ ਦੇ ਦੂਜੇ ਪੜਾਅ ’ਚ ਹੈ। ਇਸ ਤੋਂ ਬਾਅਦ ਜਾਂਚਕਰਤਾ ਨੇ ਹੱਥ ’ਚ ਦਸਤਾਨੇ ਪਾਏ ਹਨ ਤੇ ਸੈਨੀਟਾਈਜ਼ਰ ਦਾ ਇਸਤੇਮਾਲ ਕਰਦੇ ਹਨ।
ਇਸ ਤੋਂ ਬਾਅਦ ਟੈਸਟ ਵਾਲੀ ਜਗ੍ਹਾ ’ਤੇ ਡਾਕਟਰ ਤੇ ਸ਼ੱਕੀ ਮਰੀਜ਼ ਦੇ ਵਿਚ ਇਕ ਕੱਚ (ਸ਼ੀਸ਼ੇ) ਦੀ ਦੀਵਾਰ ਬਣੀ ਹੁੰਦੀ ਹੈ, ਜਿਸ ਦੇ ਦੂਜੇ ਪਾਸੇ ਮਰੀਜ਼ ਬੈਠਦਾ ਹੈ। ਜਾਂਚਕਰਤਾ ਕੱਚ ਦੀ ਦੀਵਾਰ ’ਚ ਬਣੇ ਛੇਕ ’ਚ ਹੱਥ ਪਾ ਕੇ ਮਰੀਜ਼ ਦੇ ਕੋਰੋਨਾ ਟੈਸਟ ਦੀ ਤਿਆਰੀ ਕਰਦੇ ਹਨ।
ਜਾਂਚਕਰਤਾ ਫਿਰ ਇਕ ਟੈਸਟ ਕਿੱਟ ਨੂੰ ਪਾੜ ਕੇ ਉਸ ’ਚੋਂ ਪਤਲੀ ਸਟਿੱਕ ਵਰਗਾ ਕੁਝ ਕੱਢਦੇ ਹਨ ਤੇ ਉਸ ਨੂੰ ਮਰੀਜ਼ ਦੇ ਗਲੇ ’ਚ ਪਾ ਕੇ ਕਫ (ਬਲਗਮ) ਦਾ ਥੋੜਾ ਜਿਹਾ ਹਿੱਸਾ ਬਾਹਰ ਕੱਢਦੇ ਹਨ।
ਕਫ ਨੂੰ ਉਸ ਸਟਿੱਕ ਦੇ ਜਰੀਏ ਬਾਹਰ ਕੱਢਣ ਤੋਂ ਬਾਅਦ ਉਸ ਨੂੰ ਵਿਚਕਾਰੋ ਅੱਧਾ ਕੱਟ ਦਿੱਤਾ ਜਾਂਦਾ ਹੈ ਤੇ ਇਕ ਟੈਸਟ ਟਿਊਬ (ਚੋਟਾ ਅਜਿਹਾ ਸੈਂਪਲ ਬਾਕਸ) ’ਚ ਪਾ ਕੇ ਬੰਦ ਕਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਉਸ ਨੂੰ ਆਈਸ ਬੈਗ ’ਚ ਸੁਰੱਖਿਅਤ ਰੱਖ ਦਿੰਦੇ ਹਨ।
ਆਖਰ ’ਚ ਸ਼ੀਸ਼ੇ ਦੀ ਦੀਵਾਰ ਦੇ ਦੂਜੇ ਪਾਸੇ ਮਰੀਜ਼ ਦੇ ਜਾਣ ਤੋਂ ਬਾਅਦ ਉਸ ਪੂਰੀ ਜਗ੍ਹਾ ਨੂੰ ਸੈਨੀਟਾਈਜ਼ਰ ਕੀਤਾ ਜਾਂਦਾ ਹੈ ਤੇ ਜਾਂਚਕਰਤਾ ਸ਼ੀਸ਼ੇ ਦੀ ਦੀਵਾਰ ਦੇ ਦੂਜੇ ਪਾਸੇ ਆਪਣਾ ਗਲਬਸ ਬਦਲ ਦਿੰਦੇ ਹਨ। ਹਾਲਾਂਕਿ ਅਸੀਂ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰ ਸਕੇ ਹਾਂ।