ਹੇਮੰਤ ਸੋਰੇਨ ਦੀ ਪੀ. ਐੱਮ ਮੋਦੀ ਨਾਲ ਮੁਲਾਕਾਤ, ਭੇਟ ਕੀਤਾ ਖਾਸ ਤੋਹਫਾ

Saturday, Jan 11, 2020 - 05:18 PM (IST)

ਹੇਮੰਤ ਸੋਰੇਨ ਦੀ ਪੀ. ਐੱਮ ਮੋਦੀ ਨਾਲ ਮੁਲਾਕਾਤ, ਭੇਟ ਕੀਤਾ ਖਾਸ ਤੋਹਫਾ

ਨਵੀਂ ਦਿੱਲੀ (ਵਾਰਤਾ)— ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸ਼ਨੀਵਾਰ ਭਾਵ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਕੇ ਸੂਬੇ ਦੇ ਵਿਕਾਸ ਅਤੇ ਕਈ ਹੋਰ ਮੁੱਦਿਆਂ 'ਤੇ ਚਰਚਾ ਕੀਤੀ। ਸੋਰੇਨ ਨੇ ਇਸ ਮੌਕੇ 'ਤੇ ਮੋਦੀ ਨੂੰ ਨਵੇਂ ਸਾਲ ਦੀ ਵਧਾਈ ਵੀ ਦਿੱਤੀ। ਮੁਲਾਕਾਤ ਦੌਰਾਨ ਹੇਮੰਤ ਨੇ ਪੀ. ਐੱਮ. ਨੂੰ ਸੁੰਦਰ ਬੂਟਾ ਅਤੇ ਖਾਸ ਸਿਨਰੀ ਤੋਹਫੇ ਵਜੋਂ ਭੇਟ ਕੀਤੀ। ਸੂਤਰਾਂ ਮੁਤਾਬਕ ਮੁੱਖ ਮੰਤਰੀ ਸੋਰੇਨ ਦਿੱਲੀ ਪ੍ਰਵਾਸ ਦੌਰਾਨ ਕਈ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰ ਕੇ ਸੂਬੇ ਵਿਚ ਚਲ ਰਹੇ ਪ੍ਰਾਜੈਕਟਾਂ ਦੇ ਸਿਲਸਿਲੇ ਵਿਚ ਚਰਚਾ ਕਰਨ ਦੀ ਸੰਭਾਵਨਾ ਹੈ। 

PunjabKesari
ਸੋਰੇਨ ਸੂਬਾ ਕੈਬਨਿਟ ਵਿਸਥਾਰ ਬਾਰੇ ਚਰਚਾ ਲਈ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਸੋਰੇਨ ਝਾਰਖੰਡ ਮੁਕਤੀ ਮੋਰਚਾ, ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਗਠਜੋੜ ਸਰਕਾਰ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਨੇ ਮੁੜ ਝਾਰਖੰਡ ਦੀ ਸੱਤਾ ਸੰਭਾਲੀ ਹੈ।

PunjabKesari


author

Tanu

Content Editor

Related News