ਹੇਮੰਤ ਸੋਰੇਨ ਨੂੰ ਝਾਰਖੰਡ ਹਾਈ ਕੋਰਟ ਤੋਂ ਰਾਹਤ, ਮਾਈਨਿੰਗ ਅਲਾਟਮੈਂਟ ਮਾਮਲੇ ’ਚ ਜਨਹਿਤ ਪਟੀਸ਼ਨ ਖਾਰਜ

Wednesday, Dec 27, 2023 - 06:07 PM (IST)

ਹੇਮੰਤ ਸੋਰੇਨ ਨੂੰ ਝਾਰਖੰਡ ਹਾਈ ਕੋਰਟ ਤੋਂ ਰਾਹਤ, ਮਾਈਨਿੰਗ ਅਲਾਟਮੈਂਟ ਮਾਮਲੇ ’ਚ ਜਨਹਿਤ ਪਟੀਸ਼ਨ ਖਾਰਜ

ਰਾਂਚੀ, (ਭਾਸ਼ਾ)- ਝਾਰਖੰਡ ਹਾਈ ਕੋਰਟ ਨੇ ਕਥਿਤ ਮਾਈਨਿੰਗ ਲੀਜ਼ ਅਲਾਟਮੈਂਟ ਮਾਮਲੇ ਵਿਚ ਮੁੱਖ ਮੰਤਰੀ ਹੇਮੰਤ ਸੋਰੇਨ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵਿਰੁੱਧ ਦਾਇਰ ਜਨਹਿਤ ਪਟੀਸ਼ਨ ਬੁੱਧਵਾਰ ਨੂੰ ਰੱਦ ਕਰ ਦਿੱਤੀ। ਚੀਫ਼ ਜਸਟਿਸ ਸੰਜੇ ਕੁਮਾਰ ਮਿਸ਼ਰਾ ਅਤੇ ਜਸਟਿਸ ਆਨੰਦ ਸੇਨ ਦੀ ਅਗਵਾਈ ਵਾਲੀ ਡਿਵੀਜ਼ਨ ਬੈਂਚ ਨੇ ਇਸ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਪਟੀਸ਼ਨਕਰਤਾ ਸ਼ਿਵ ਸ਼ੰਕਰ ਸ਼ਰਮਾ ਵੱਲੋਂ ਦਾਇਰ ਪਹਿਲਾਂ ਦੀ ਪਟੀਸ਼ਨ ਦੀ ਦੁਹਰਾਈ ਹੈ।

ਅਦਾਲਤ ਨੇ ਕਿਹਾ ਕਿ ਦਾਇਰ ਜਨਹਿਤ ਪਟੀਸ਼ਨ ’ਚ ਕੁਝ ਵੀ ਨਵਾਂ ਨਹੀਂ ਹੈ, ਇਸ ਲਈ ਇਸ ਨੂੰ ਖਾਰਜ ਕੀਤਾ ਜਾਂਦਾ ਹੈ। ਇਸ ਮਾਮਲੇ ਦੀ ਸੁਣਵਾਈ ਨਵੰਬਰ ਵਿਚ ਹੋਈ ਸੀ ਅਤੇ ਬੈਂਚ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।


author

Rakesh

Content Editor

Related News