ਸੁਪਰੀਮ ਕੋਰਟ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ
Sunday, May 17, 2020 - 10:58 PM (IST)

ਨਵੀਂ ਦਿੱਲੀ (ਯੂ.ਐਨ.ਆਈ.) : ਰਾਸ਼ਟਰ ਵਿਆਪੀ ਲਾਕਡਾਊਨ ਦੌਰਾਨ ਸੁਪਰੀਮ ਕੋਰਟ ਦੇ ਇਤਿਹਾਸ 'ਚ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਸਮੇਤ ਕਈ ਹੋਰ ਨਵੇਂ ਅਧਿਆਏ ਜੁੜੇ ਹਨ ਅਤੇ ਇਸ ਨੂੰ ਅੱਗੇ ਵਧਾਉਂਦੇ ਹੋਏ ਨਵੀਂ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ। ਸੁਪਰੀਮ ਕੋਰਟ ਰਜਿਸਟਰੀ ਨੇ ਇਸਤਗਾਸਾ ਧਿਰ, ਮੁਦਾਲੇ ਅਤੇ ਵਕੀਲਾਂ ਨੂੰ ਹੋਣ ਵਾਲੀ ਕਿਸੇ ਵੀ ਅਸੁਵਿਧਾ ਤੋਂ ਬਚਾਉਣ ਲਈ ਇਕ ਹੈਲਪਲਾਈਨ ਟੈਲੀਫੋਨ ਨੰਬਰ ਜਾਰੀ ਕੀਤਾ ਹੈ। ਇਹ ਹੈਲਪਲਾਈਨ (1881) ਸੁਪਰੀਮ ਕੋਰਟ 'ਚ ਮਾਮਲਿਆਂ ਦੀ ਈ-ਫਾਇਲਿੰਗ ਕਰਨ ਦਾ ਤਰੀਕਾ ਸਮਝਣ ਜਾਂ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦੀ ਸਥਿਤੀ 'ਚ ਇਸਤਗਾਸਾ ਧਿਰ, ਮੁਦਾਲੇ ਅਤੇ ਵਕੀਲਾਂ ਨੂੰ ਮਦਦ ਪਹੁੰਚਾਏਗੀ। ਇਹ ਹੈਲਪਲਾਈਨ ਸੁਪਰੀਮ ਕੋਰਟ ਰਜਿਸਟਰੀ ਦੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ 'ਚ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਕੰਮ ਕਰੇਗੀ। ਲਾਕਡਾਊਨ 'ਚ ਸੁਪਰੀਮ ਕੋਰਟ 'ਚ ਵੀਡੀਓ ਕਾਨਫਰੰਸਿੰਗ, ਕਾਲਾ ਕੋਟ ਅਤੇ ਗਾਊਨ ਤੋਂ ਛੁਟਕਾਰਾ, ਈ-ਫਾਇਲਿੰਗ ਅਤੇ 7 ਹਫਤੇ ਦੀਆਂ ਗਰਮੀਆਂ ਦੀਆਂ ਛੁੱਟੀਆਂ ਘੱਟ ਕਰਕੇ 2 ਹਫਤੇ ਕਰਨ ਵਰਗੇ ਇਤਿਹਾਸਕ ਬਦਲਾਅ ਲਿਆਂਦੇ ਗਏ ਹਨ।