ਇਸ ਸੂਬੇ ''ਚ ਹੁਣ ਦੋਪਹੀਆ ਵਾਹਨ ਖਰੀਦਣ ''ਤੇ ਮੁੱਫਤ ਮਿਲੇਗਾ ਹੈਲਮੇਟ

Friday, Apr 09, 2021 - 02:29 AM (IST)

ਇਸ ਸੂਬੇ ''ਚ ਹੁਣ ਦੋਪਹੀਆ ਵਾਹਨ ਖਰੀਦਣ ''ਤੇ ਮੁੱਫਤ ਮਿਲੇਗਾ ਹੈਲਮੇਟ

ਜੈਪੁਰ : ਰਾਜਸਥਾਨ ਵਿੱਚ ਹੁਣ ਦੋਪਹੀਆ ਵਾਹਨ ਖਰੀਦਣ 'ਤੇ ਇੱਕ ਹੈਲਮੇਟ ਮੁੱਫਤ ਮਿਲੇਗਾ। ਰਾਜ ਸਰਕਾਰ ਦੇ ਆਵਾਜਾਈ ਮੰਤਰੀ ਨੇ ਇਸ ਸੰਬੰਧ ਵਿੱਚ ਇੱਕ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ। ਰਾਜ ਸਰਕਾਰ ਦੇ ਬੁਲਾਰਾ ਨੇ ਇਸ ਦੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ- ਬੱਕਰੀ ਨੇ ਦਿੱਤਾ ਬੁੱਢੇ ਇਨਸਾਨ ਵਰਗੀ ਸ਼ਕਲ ਦੇ ਬੱਚੇ ਨੂੰ ਜਨਮ, ਲੋਕਾਂ ਨੇ ਕੀਤੀ ਪੂਜਾ


ਸਰਕਾਰ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਜ ਦੇ ਆਵਾਜਾਈ ਮੰਤਰੀ ਪ੍ਰਤਾਪ ਸਿੰਘ ਖਾਚਰਿਆਵਾਸ ਨੇ ਇਸ ਸੰਬੰਧ ਵਿੱਚ ਇੱਕ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਇਸ ਬਾਰੇ ਰਾਜ ਦੇ ਸਾਰੇ ਵਾਹਨ ਡੀਲਰ ਨੂੰ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਖਾਚਰਿਆਵਾਸ ਨੇ ਦੱਸਿਆ ਕਿ ਰਾਜ ਸਰਕਾਰ ਸੜਕ ਸੁਰੱਖਿਆ ਲਈ ਵਚਨਬੱਧ ਹੈ ਅਤੇ ਸੜਕ ਦੁਰਘਟਨਾਵਾਂ, ਉਨ੍ਹਾਂ ਵਿੱਚ ਜ਼ਖ਼ਮੀਆਂ ਅਤੇ ਮ੍ਰਿਤਕਾਂ ਦੀ ਗਿਣਤੀ ਵਿੱਚ ਕਮੀ ਲਿਆਉਣਾ ਵਿਭਾਗ ਦੀ ਸਰਵੋੱਚ ਪਹਿਲ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News