ਕੇਦਾਰਨਾਥ ''ਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚੇ ਸ਼ਰਧਾਲੂ

9/23/2019 4:00:27 PM

ਦੇਹਰਾਦੂਨ (ਭਾਸ਼ਾ)— ਕੇਦਾਰਨਾਥ ਵਿਚ ਸੋਮਵਾਰ ਨੂੰ ਇਕ ਹੈਲੀਕਾਪਟਰ ਉਡਾਣ ਭਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ। ਹੈਲੀਕਾਪਟਰ 'ਚ ਸਵਾਰ ਸਾਰੇ ਸ਼ਰਧਾਲੂ ਸੁਰੱਖਿਅਤ ਹਨ। ਸੂਬਾ ਆਫਤ ਮੋਚਨ ਬਲ (ਐੱਸ. ਡੀ. ਆਰ. ਐੱਫ.) ਦੇ ਸੂਤਰਾਂ ਨੇ ਦੱਸਿਆ ਕਿ ਹਾਦਸਾ ਦੁਪਹਿਰ ਕਰੀਬ 12 ਵਜੇ ਕੇਦਾਰਨਾਥ ਹੈਲੀਪੈਡ 'ਤੇ ਹੋਇਆ। 

ਪ੍ਰਾਈਵੇਟ ਕੰਪਨੀ ਯੂਟੀ ਏਅਰ ਇੰਡੀਆ ਦੇ ਇਸ ਹੈਲੀਕਾਪਟਰ ਵਿਚ ਇਕ ਪਾਇਲਟ ਅਤੇ 6 ਸ਼ਰਧਾਲੂ ਸਵਾਰ ਸਨ। ਹਾਦਸੇ ਵਿਚ ਇਕ ਸ਼ਰਧਾਲੂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਤਕਨੀਕੀ ਖਰਾਬੀ ਕਾਰਨ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਇਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Tanu

Edited By Tanu