ਜੈਪੁਰ ’ਚ ਡਾਕਟਰਾਂ ਦਾ ਕਮਾਲ, ਅਮਰੀਕੀ ਕੁੜੀ ਦਾ ਸਰਜਰੀ ਕਰ ਵਧਾਇਆ ਕੱਦ

Saturday, Nov 27, 2021 - 12:35 PM (IST)

ਜੈਪੁਰ ’ਚ ਡਾਕਟਰਾਂ ਦਾ ਕਮਾਲ, ਅਮਰੀਕੀ ਕੁੜੀ ਦਾ ਸਰਜਰੀ ਕਰ ਵਧਾਇਆ ਕੱਦ

ਜੈਪੁਰ- ਰਾਜਸਥਾਨ ਦੇ ਸਵਾਈ ਮਾਨ ਸਿੰਘ ਹਸਪਤਾਲ ’ਚ ਅਮਰੀਕਾ ਦੇ ਕੈਲੀਫੋਰਨੀਆ ’ਚ ਰਹਿਣ ਵਾਲੇ ਭਰਾ-ਭੈਣ ਦੀ ਹਾਈਟ (ਕੱਦ) ਵਧਾਉਣ ਦੀ ਸਫ਼ਲ ਸਰਜਰੀ ਹੋਈ ਹੈ। ਦੋਵੇਂ ਮਰੀਜ਼ਾਂ ਦਾ ਰਸ਼ੀਅਨ ਟੈਕਨਾਲੋਜੀ ਏਲੀਜਾਰੋਵ ਦੀ ਲੇਟੇਸਟ ਮੇਥਾਡ ਨਾਲ ਇਲਾਜ ਕੀਤਾ ਗਿਆ। ਇਸ ਪ੍ਰੋਸੈੱਸ ’ਚ ਸਰੀਰ ਦੀ ਲੰਬਾਈ 15 ਫੀਸਦੀ ਤੱਕ ਵਧਾਈ ਜਾ ਸਕਦੀ ਹੈ। ਪਹਿਲੀ ਮਰੀਜ਼ ਇਕ ਕੁੜੀ ਹੈ, ਜੋ ਗੂਗਲ ’ਚ ਸਾਫ਼ਟਵੇਅਰ ਇੰਜੀਨੀਅਰ ਹੈ। ਜਦੋਂ ਕਿ ਦੂਜਾ ਮਰੀਜ਼ ਉਸ ਦਾ 25 ਸਾਲ ਦਾ ਭਰਾ ਹੈ। ਹਸਪਤਾਲ ਅਨੁਸਾਰ, ਕੁੜੀ ਨੇ 14 ਸਾਲ ਪਹਿਲਾਂ ਵੀ ਇੱਥੋਂ ਆਪਣੀ ਲੰਬਾਈ 7 ਸੈਂਟੀਮੀਟਰ ਵਧ ਕਰਵਾਈ ਸੀ। ਇਸ ਵਾਰ ਉਸ ਦੀ 8 ਸੈਂਟੀਮੀਟਰ ਲੰਬਾਈ ਵਧਾਈ ਗਈ ਹੈ। 

ਇਹ ਵੀ ਪੜ੍ਹੋ : ਭੀਖ ਨਹੀਂ ਨੌਕਰੀ ਦਿਓ! ਸੜਕ ’ਤੇ ਰਹਿਣ ਵਾਲੀ ਇਹ ਜਨਾਨੀ ਹੈ ਕੰਪਿਊਟਰ ਸਾਇੰਸ ਗਰੈਜੂਏਟ

ਇਸ ਆਪਰੇਸ਼ਨ ਬੁੱਧਵਾਰ ਨੂੰ ਹਸਪਤਾਲ ਦੇ ਸਾਬਕਾ ਸੁਪਰਡੈਂਟ ਅਤੇ ਆਰਥੋਪੈਡਿਕਸ ਵਿਭਾਗ ਦੇ ਮੁਖੀ ਪ੍ਰੋ. ਡੀ.ਐੱਸ. ਮੀਣਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਦੋਹਾਂ ਦੀ ਲੰਬਾਈ ਛੋਟੀ ਹੈ। ਰਸ਼ਨੀਅਨ ਟੈਕਨਾਲੋਜੀ (ਲੈਂਥਿੰਗ ਅਤੇ ਓਵਰ ਨੇਲ) ਨਾਲ ਸਰਜਰੀ ਕਰ ਕੇ ਪੈਰਾਂ ਦੀ ਹਾਈਟ ਵਧਾਈ ਗਈ ਹੈ। ਇਸ ਸਰਜਰੀ ’ਚ ਡਾ. ਰਾਜਕੁਮਾਰ ਹਰਸ਼ਵਾਲ, ਡਾ. ਮਮਤਾ ਖੰਡੇਲਵਾਰ, ਡਾ. ਸ਼੍ਰੀਫਲ ਮੀਣਾ, ਡਾ. ਸੋਨਾਲੀ ਨੇ ਵੀ ਸਹਿਯੋਗ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਇਹ ਕੋਸ਼ਿਸ਼ ਮੈਡੀਕਲ ਸੈਰ-ਸਪਾਟੇ ਦੇ ਲਿਹਾਜ ਨਾਲ ਇਕ ਮੀਲ ਦਾ ਪੱਥਰ ਬਣ ਗਿਆ ਹੈ। ਪਹਿਲੇ ਕੁੜੀ ਦੀ ਹਾਈਟ ਸਿਰਫ਼ 4 ਫੁੱਟ ਸੀ। ਕੁੜੀ ਅਨੁਸਾਰ, 2 ਵਾਰ ਸਰਜਰੀ ਕਰਵਾਉਣ ਲਈ ਅਮਰੀਕਾ ’ਚ ਕਰੀਬ 1 ਕਰੋੜ ਦਾ ਖ਼ਰਚ ਆ ਰਿਹਾ ਸੀ, ਉੱਥੇ ਹੀ 2 ਸਰਜਰੀ ਜੈਪੁਰ ਦੇ ਐੱਸ.ਐੱਮ.ਐੱਸ. ਹਸਪਤਾਲ ’ਚ ਸਿਰਫ਼ 1.50 ਲੱਖ ਰੁਪਏ ’ਚ ਹੋ ਗਈਆਂ। ਇਨ੍ਹਾਂ ਤੋਂ ਪਹਿਲਾਂ ਹਾਲੇ ਤੱਕ ਇੱਥੇ ਕਿਸੇ ਭਾਰਤੀ ਨੇ ਇਸ ਤਰ੍ਹਾਂ ਦੀ ਸਰਜਰੀ ਨਹੀਂ ਕਰਵਾਈ ਹੈ।

ਇਹ ਵੀ ਪੜ੍ਹੋ : ਇਕ ਸਾਲ ਦੇ ਬੱਚੇ ਲਈ ਆਂਧਰਾ ਪ੍ਰਦੇਸ਼-ਕੇਰਲ ’ਚ ਲੜਾਈ, ਜਾਣੋ ਪੂਰਾ ਮਾਮਲਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News