ਦਿੱਲੀ-NCR 'ਚ ਤੇਜ ਬਾਰਿਸ਼, ਸਰਦ ਹਵਾਵਾਂ ਨੇ ਵਧਾਈ ਠੰਡ, ਕਈ ਉਡਾਣਾਂ ਪ੍ਰਭਾਵਿਤ

12/12/2019 11:21:25 PM

ਨਵੀਂ ਦਿੱਲੀ — ਦਿੱਲੀ-ਐੱਨ.ਸੀ.ਆਰ. 'ਚ ਵੀਰਵਾਰ ਨੂੰ ਤੇਜ ਬਾਰਿਸ਼ ਅਤੇ ਹਵਾਵਾਂ ਨੇ ਠੰਡ ਵਧਾ ਦਿੱਤੀ ਹੈ। ਦਿੱਲੀ ਦੇ ਲੋਧੀ ਰੋਡ, ਸੰਸਦ ਮਾਰਗ, ਆਰ.ਕੇ. ਪੁਰਮ ਸਣੇ ਕਈ ਇਲਾਕਿਆਂ 'ਚ ਤੇਜ ਬਾਰਿਸ਼ ਹੋਈ, ਜਿਸ ਨੇ ਮੌਸਮ ਦਾ ਮਿਜਾਜ਼ ਹੀ ਬਦਲ ਦਿੱਤਾ। ਇਸ ਦਾ ਪ੍ਰਭਾਵ ਉਡਾਣਾਂ 'ਤੇ ਵੀ ਪਿਆ ਹੈ। ਮੌਸਮ ਵਿਭਾਗ ਕਈ ਦਿਨਾਂ ਤੋਂ ਤੇਜ ਬਾਰਿਸ਼ ਹੋਣ ਦੀ ਸੰਭਾਵਨਾ ਜਤਾ ਰਿਹਾ ਸੀ।

ਉਥੇ ਹੀ ਦਿੱਲੀ-ਐੱਨ.ਸੀ.ਆਰ. 'ਚ ਤੇਜ ਬਾਰਿਸ਼ ਕਾਰਨ ਕਈ ਉਡਾਣਾਂ ਪ੍ਰਭਾਵਿਤ ਹੋ ਗਈਆਂ ਹਨ। ਏਅਰ ਇੰਡੀਆ-687 ਅਤੇ 701 ਨੂੰ ਜੈਪੁਰ ਲਈ ਡਾਇਵਰਟ ਕੀਤਾ ਗਿਆ ਹੈ। ਉਥੇ ਹੀ ਤਿੰਨ ਜਹਾਜ਼ਾਂ ਏਅਰ ਇੰਡੀਆ ਅਤੇ ਤਿੰਨ ਜਹਾਜ਼ਾਂ ਨੂੰ ਦਿੱਲੀ 'ਚ ਹੀ ਰੋਕਿਆ ਗਿਆ ਹੈ।

ਮੌਸਮ ਵਿਭਾਗ ਵੱਲੋਂ ਤੇਜ਼ ਹਵਾਵਾਂ ਨਾਲ ਭਾਰੀ ਬਾਰਿਸ਼ ਤੇ ਗੜ੍ਹੇ ਵੀ ਪੈਣ ਦੀ ਸੰਭਾਵਨਾ ਪਹਿਲਾਂ ਜਤਾਈ ਗਈ ਸੀ। ਮੌਸਮ 'ਚ ਆਏ ਇਸ ਬਦਲਾਅ ਨਾਲ ਠੰਡ ਹੋਰ ਵਧ ਗਈ। ਮੌਸਮ ਵਿਭਾਗ ਮੁਤਾਬਕ ਦਿੱਲੀ 'ਚ ਵੀਰਵਾਰ ਨੂੰ ਘੱਟ ਤੋਂ ਘੱਟ ਤਾਪਮਾਨ 12.8 ਡਿਗਰੀ ਸੈਲਸੀਅਸ ਜਦਕਿ ਜ਼ਿਆਦਾਤਰ ਤਾਪਮਾਨ 21.5 ਡਿਗਰੀ ਦਰਜ ਕੀਤਾ ਗਿਆ।


Inder Prajapati

Content Editor

Related News