IMD ਵਲੋਂ ਮੋਹਲੇਧਾਰ ਮੀਂਹ ਦਾ ਅਲਰਟ, ਸਕੂਲ-ਕਾਲਜ ਬੰਦ

Thursday, Sep 26, 2024 - 10:06 AM (IST)

ਮੁੰਬਈ- ਮੁੰਬਈ ਵਿਚ ਮੋਹਲੇਧਾਰ ਮੀਂਹ ਮਗਰੋਂ ਵੀਰਵਾਰ ਨੂੰ ਵਾਹਨ ਅਤੇ ਰੇਲ ਆਵਾਜਾਈ ਫਿਰ ਤੋਂ ਸ਼ੁਰੂ ਹੋ ਗਈ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਵੀਰਵਾਰ ਸਵੇਰ ਲਈ ਮੁੰਬਈ ਅਤੇ ਉਸ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ- ਠਾਣੇ, ਪਾਲਘਰ ਅਤੇ ਰਾਏਗੜ੍ਹ ਲਈ 'ਰੈੱਡ ਅਲਰਟ' ਜਾਰੀ ਕੀਤਾ ਹੈ। ਮੋਹਲੇਧਾਰ ਮੀਂਹ ਕਾਰਨ ਬੁੱਧਵਾਰ ਨੂੰ ਮੁੰਬਈ ਦੇ ਹੇਠਲੇ ਇਲਾਕਿਆਂ 'ਚ ਪਾਣੀ ਭਰ ਗਿਆ ਸੀ ਪਰ ਟਰੇਨ ਦੀ ਰਫ਼ਤਾਰ ਥੰਮ ਗਈ ਅਤੇ ਮੁੰਬਈ ਆਉਣ ਵਾਲੀਆਂ 14 ਉਡਾਣਾਂ ਦਾ ਮਾਰਗ ਬਦਲਣਾ ਪਿਆ। ਮੁੰਬਈ ਵਿਚ ਬਹੁਤ ਜ਼ਿਆਦਾ ਭਾਰੀ ਮੀਂਹ ਪੈਣ ਕਾਰਨ ਬ੍ਰਿਹਨਮੁੰਬਈ ਨਗਰ ਨਿਗਮ (BMC) ਨੇ ਵੀਰਵਾਰ ਨੂੰ ਸਾਰੇ ਸਕੂਲਾਂ ਅਤੇ ਕਾਲਜਾਂ 'ਚ ਛੁੱਟੀ ਦਾ ਐਲਾਨ ਕੀਤਾ ਹੈ।

ਮੋਹਲੇਧਾਰ ਮੀਂਹ ਕਾਰਨ ਠਾਣੇ, ਪਾਲਘਰ, ਪੁਣੇ ਅਤੇ ਪਿੰਪਰੀ-ਚਿੰਚਵਾੜ ਵਿਚ ਵੀ ਵੀਰਵਾਰ ਨੂੰ ਸਕੂਲ ਅਤੇ ਕਾਲਜ ਬੰਦ ਰਹਿਣਗੇ। BMC ਅਤੇ ਪੁਲਸ ਨੇ ਮੁੰਬਈ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਸਾਰੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ। BMC ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ ਕਿ ਜੇਕਰ ਲੋੜ ਨਾ ਹੋਵੇ ਤਾਂ ਘਰ 'ਚੋਂ ਬਾਹਰ ਨਿਕਲਣ ਤੋਂ ਬਚੋ। ਦੱਸ ਦੇਈਏ ਕਿ ਬੁੱਧਵਾਰ ਨੂੰ ਮੋਹਲੇਧਾਰ ਮੀਂਹ ਮਗਰੋਂ ਕੁਝ ਸੜਕਾਂ ਮੰਨੋ ਤੇਜ਼ਧਾਰ ਵਾਲੀਆਂ ਨਦੀਆਂ ਵਿਚ ਬਦਲ ਗਈਆਂ ਕਿਉਂਕਿ ਕਈ ਖੇਤਰਾਂ ਵਿਚ ਸ਼ਾਮ ਦੇ 5 ਘੰਟੇ 100 ਮਿਲੀਮੀਟਰ ਤੋਂ ਵੱਧ ਮੀਂਹ ਪਿਆ। 


Tanu

Content Editor

Related News