ਆ ਗਈ ਹੱਡ ਚੀਰਵੀਂ ਠੰਡ ! ਹੁਣ ਪੈਣਗੇੇ ''ਕੋਹਰੇ'', IMD ਨੇ ਜਾਰੀ ਕਰ''ਤਾ Alert
Wednesday, Dec 18, 2024 - 06:08 AM (IST)
ਜਲੰਧਰ (ਪੁਨੀਤ)- ਪਹਾੜਾਂ ਵਿਚ ਹੋ ਰਹੀ ਬਰਫਬਾਰੀ ਕਾਰਨ ਪੰਜਾਬ ਵਿਚ ਠੰਢ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਇਸੇ ਦੌਰਾਨ ਮਹਾਨਗਰ ਦਾ ਘੱਟ ਤੋਂ ਘੱਟ ਤਾਪਮਾਨ 3 ਡਿਗਰੀ ਤਕ ਡਿੱਗ ਚੁੱਕਾ ਹੈ। ਮੌਸਮ ਵਿਭਾਗ ਵੱਲੋਂ ਕੋਲਡ ਡੇਅ, ਗਰਾਊਂਡ ਫ੍ਰੌਸਟ (ਜ਼ਮੀਨ ’ਤੇ ਠੰਢ ਪੈਣ ਨਾਲ ਪਾਣੀ ਨੂੰ ਜਮਾ ਦੇਣਾ) ਅਤੇ ਧੁੰਦ ਸਬੰਧੀ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਵੱਲੋਂ ਔਰੇਂਜ ਅਲਰਟ ਦੇ ਨਾਲ ਸਾਵਧਾਨੀ ਵਰਤਣ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਮਹਾਨਗਰ ਜਲੰਧਰ ਵਿਚ 3 ਡਿਗਰੀ ਦੇ ਮੁਕਾਬਲੇ ਅੰਮ੍ਰਿਤਸਰ ਅਤੇ ਪਠਾਨਕੋਟ ਸਮੇਤ ਫਰੀਦਕੋਟ ਵਿਚ ਘੱਟੋ-ਘੱਟ ਤਾਪਮਾਨ 2 ਡਿਗਰੀ ਦੇ ਲੱਗਭਗ ਦਰਜ ਕੀਤਾ ਗਿਆ, ਜੋ ਕਿ ਪੰਜਾਬ ਵਿਚ ਠੰਢ ਦੀ ਸਥਿਤੀ ਨੂੰ ਸਪੱਸ਼ਟ ਕਰਦਾ ਹੈ। ਧੁੰਦ ਅਤੇ ਸੀਤ ਲਹਿਰ ਦੀ ਚਿਤਾਵਨੀ ਵਿਚਕਾਰ ਪੰਜਾਬ ਦੇ ਤਾਪਮਾਨ ਵਿਚ ਲਗਾਤਾਰ ਗਿਰਾਵਟ ਦਰਜ ਹੋ ਰਹੀ ਹੈ, ਜਿਸ ਕਾਰਨ ਹਾਲਾਤ ਖਰਾਬ ਹੋ ਰਹੇ ਹਨ ਅਤੇ ਆਉਣ ਵਾਲੇ ਕੁਝ ਦਿਨਾਂ ਵਿਚ ਠੰਢ ਦਾ ਜ਼ੋਰ ਦੇਖਣ ਨੂੰ ਮਿਲੇਗਾ। ਹਾਲਾਤ ਇਹ ਹਨ ਕਿ ਭਾਰੀ ਠੰਢ ਨਾਲ ਜਨ-ਜੀਵਨ ਬੁਰੀ ਤਰ੍ਹਾਂ ਅਸਤ-ਵਿਅਸਤ ਹੋ ਰਿਹਾ ਹੈ ਅਤੇ ਸਵੇਰ ਦੇ ਸਮੇਂ ਹਾਈਵੇ ’ਤੇ ਪੈਣ ਵਾਲੀ ਧੁੰਦ ਨਾਲ ਆਵਾਜਾਈ ਪ੍ਰਭਾਵਿਤ ਹੋਣ ਲੱਗੀ ਹੈ।
ਇਹ ਵੀ ਪੜ੍ਹੋ- ਲਾਈਟ ਜਾਣ ਮਗਰੋਂ ਚਲਾਇਆ ਜਨਰੇਟਰ, ਗੈਸ ਚੜ੍ਹਨ ਕਾਰਨ 5 ਸਾਲਾ ਬੱਚੀ ਦੇ ਪਿਤਾ ਸਣੇ ਹੋਈ ਸੀ 12 ਦੀ ਮੌਤ
ਪੰਜਾਬ ਵਿਚ ਘੱਟੋ-ਘੱਟ ਤਾਪਮਾਨ ਆਮ ਤੋਂ 5-6 ਡਿਗਰੀ ਘੱਟ ਹੋ ਕੇ 2-3 ਡਿਗਰੀ ਸੈਲਸੀਅਸ ਤਕ ਡਿੱਗ ਗਿਆ ਹੈ। ਉਥੇ ਹੀ, ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਦੇ ਲੱਗਭਗ ਦਰਜ ਕੀਤਾ ਜਾ ਰਿਹਾ ਹੈ ਕਿਉਂਕਿ ਸੂਰਜ ਨਿਕਲਣ ਕਾਰਨ ਦੁਪਹਿਰ ਦੇ ਸਮੇਂ ਰਾਹਤ ਮਿਲ ਰਹੀ ਹੈ। ਮੌਸਮ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਦੁਪਹਿਰ ਦੀ ਇਹ ਰਾਹਤ ਆਉਣ ਵਾਲੇ ਦਿਨਾਂ ਵਿਚ ਖਤਮ ਹੁੰਦੀ ਨਜ਼ਰ ਆਵੇਗੀ ਅਤੇ ਸੂਰਜ ਦੀ ਲੁਕਣਮੀਟੀ ਦਾ ਸਿਲਸਿਲਾ ਦੇਖਣ ਨੂੰ ਮਿਲੇਗਾ। ਅਗਲੇ ਹਫਤੇ ਧੁੰਦ ਦਾ ਕਹਿਰ ਤੇਜ਼ੀ ਨਾਲ ਪੈਰ ਪਸਾਰਦਾ ਹੋਇਆ ਨਜ਼ਰ ਆਵੇਗਾ।
ਉਥੇ ਹੀ, ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਤਾਜ਼ਾ ਅੰਕੜਿਆਂ ਮੁਤਾਬਕ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ ਅੱਜ 19.8 ਡਿਗਰੀ ਰਿਕਾਰਡ ਕੀਤਾ ਗਿਆ, ਜੋ ਕਿ ਬੀਤੇ ਦਿਨ ਦੇ ਤਾਪਮਾਨ ਤੋਂ 1 ਡਿਗਰੀ ਘੱਟ ਦੱਸਿਆ ਗਿਆ ਹੈ। ਜਿਸ ਤਰ੍ਹਾਂ ਦਿਨ ਦੇ ਸਮੇਂ ਤਾਪਮਾਨ ਵਿਚ ਗਿਰਾਵਟ ਦਰਜ ਹੋ ਰਹੀ ਹੈ, ਉਸ ਨਾਲ ਆਉਣ ਵਾਲੇ ਦਿਨਾਂ ਵਿਚ ਸਥਿਤੀ ਖਰਾਬ ਹੁੰਦੀ ਦੇਖਣ ਨੂੰ ਮਿਲੇਗੀ।
ਇਹ ਵੀ ਪੜ੍ਹੋ- ਟਰੱਕ ਨਾਲ ਟੱਕਰ ਮਗਰੋਂ ਕਾਰ ਦੇ ਉੱਡ ਗਏ ਪਰਖੱਚੇ, ਤੜਫ਼-ਤੜਫ਼ ਦੁਨੀਆ ਨੂੰ ਅਲਵਿਦਾ ਕਹਿ ਗਏ ਸੋਹਣੇ-ਸੁਨੱਖੇ ਮੁੰਡੇ
ਠੰਢ ਤੋਂ ਬਚਾਅ ਕਰਨਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ, ਨਹੀਂ ਤਾਂ ਸਿਹਤ ਵਿਗੜਨ ਦੀ ਸੰਭਾਵਨਾ ਬੇਹੱਦ ਵਧ ਜਾਂਦੀ ਹੈ। ਆਈ. ਐੱਮ. ਡੀ. ਦੀ ਤਾਜ਼ਾ ਅਪਡੇਟ ਮੁਤਾਬਕ ਹਰਿਆਣਾ ਅਤੇ ਪੰਜਾਬ ਵਿਚ ਮੌਸਮ ਖੁਸ਼ਕ ਚੱਲ ਰਿਹਾ ਹੈ। ਪੰਜਾਬ ਵਿਚ ਵਧੇਰੇ ਥਾਵਾਂ ’ਤੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੀ ਸੂਚਨਾ ਹੈ।
ਸੜਕ ਕੰਢੇ ਧੂਣੀ ਬਾਲਣੀ ਬਣ ਰਹੀ ਸਹਾਰਾ
ਸਵੇਰੇ ਤੜਕਸਾਰ ਤਾਪਮਾਨ 3 ਤੋਂ 6 ਡਿਗਰੀ ਤਕ ਪਹੁੰਚਿਆ ਦੇਖਿਆ ਗਿਆ, ਜੋ ਕਿ ਬਹੁਤ ਜ਼ਿਆਦਾ ਠੰਢ ਦੇ ਸਮਾਨ ਹੈ। ਅਜਿਹੇ ਮੌਸਮ ਤੋਂ ਖੁਦ ਨੂੰ ਬਚਾਉਣ ਲਈ ਵੱਖ-ਵੱਖ ਥਾਵਾਂ ’ਤੇ ਲੋਕ ਅੱਗ ਦੀ ਧੂਣੀ ਬਾਲ ਕੇ ਸਹਾਰਾ ਲੈਂਦੇ ਨਜ਼ਰ ਆ ਰਹੇ ਹਨ। ਕਈ ਥਾਵਾਂ ’ਤੇ ਸ਼ਾਮ ਨੂੰ ਵੀ ਲੋਕਾਂ ਨੂੰ ਅੱਗ ਦੇ ਆਲੇ-ਦੁਆਲੇ ਬੈਠੇ ਦੇਖਿਆ ਜਾ ਸਕਦਾ ਹੈ। ਸੜਕ ਕੰਢੇ ਜ਼ਿੰਦਗੀ ਜਿਊਣ ਵਾਲੇ ਲੋਕ ਧੁੰਦ ਦੇ ਵਿਚਕਾਰ ਅੱਗ ਬਾਲ ਕੇ ਖੁਦ ਨੂੰ ਸੁਰੱਖਿਅਤ ਕਰ ਰਹੇ ਹਨ।
ਜ਼ਮੀਨ ਦਾ ਤਾਪਮਾਨ ਜ਼ੀਰੋ ਡਿਗਰੀ ਤਕ ਪਹੁੰਚਿਆ
ਦਰੱਖਤਾਂ ਤੋਂ ਇਲਾਵਾ ਜ਼ਮੀਨ ਦੀ ਸਤ੍ਹਾ ਦਾ ਤਾਪਮਾਨ ਜ਼ੀਰੋ ਡਿਗਰੀ ਤਕ ਪਹੁੰਚ ਜਾਣ ਕਾਰਨ ਗਰਾਊਂਡ ਫ੍ਰਾਸਟ ਦਾ ਕਹਿਰ ਦੇਖਣ ਨੂੰ ਮਿਲਦਾ ਹੈ। ਗਰਾਊਂਡ ਫ੍ਰਾਸਟ ਉਸ ਸਥਿਤੀ ’ਚ ਹੁੰਦਾ ਹੈ, ਜਦੋਂ ਜ਼ਮੀਨ ’ਤੇ ਮਿੱਟੀ ਦੀ ਉਪਰਲੀ ਪਰਤ ਦਾ ਤਾਪਮਾਨ ਪਾਣੀ ਅਤੇ ਬਰਫ ਬਣਾਉਣ ਦੀ ਪ੍ਰਕਿਰਿਆ ਦੇ ਵਿਚਕਾਰ ਰਹਿੰਦਾ ਹੈ। ਮੌਸਮ ਵਿਭਾਗ ਦੇ ਅਨੁਸਾਰ ਪਹਾੜਾਂ ’ਤੇ ਬਰਫਬਾਰੀ ਅਤੇ ਹਵਾਵਾਂ ਦੇ ਤੇਜ਼ੀ ਨਾਲ ਮੌਸਮੀ ਸਰਗਰਮੀਆਂ ਵਿਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਇਸੇ ਤਹਿਤ ਆਉਣ ਵਾਲੇ ਦਿਨਾਂ ਵਿਚ ਠੰਢ ਦਾ ਜ਼ੋਰ ਰਹੇਗਾ।
ਇਹ ਵੀ ਪੜ੍ਹੋ- PTM ਮਗਰੋਂ ਸਕੂਲ ਤੋਂ ਪਰਤੀ ਕੁੜੀ ਨਾਲ ਵਾਪਰ ਗਿਆ ਦਿਲ ਦਹਿਲਾਉਣ ਵਾਲਾ ਹਾ.ਦਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e