ਦਿੱਲੀ ''ਚ ਮਾਨਸੂਨ ਨੇ ਦਿੱਤੀ ਦਸਤਕ, ਕਈ ਇਲਾਕਿਆਂ ''ਚ ਜੰਮ ਕੇ ਪਿਆ ਮੀਂਹ

Wednesday, Jun 24, 2020 - 03:51 PM (IST)

ਨਵੀਂ ਦਿੱਲੀ (ਭਾਸ਼ਾ)— ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਮਾਨਸੂਨ ਦੀ ਦਸਤਕ ਨਾਲ ਬੁੱਧਵਾਰ ਭਾਵ ਅੱਜ ਦਿੱਲੀ ਵਿਚ ਕਈ ਥਾਵਾਂ 'ਤੇ ਭਾਰੀ ਮੀਂਹ ਪਿਆ। ਸ਼ਹਿਰ ਦੇ ਕਈ ਇਲਾਕਿਆਂ ਅਤੇ ਮੁੱਖ ਚੌਰਾਹਿਆਂ 'ਤੇ ਪਾਣੀ ਭਰਨ ਕਾਰਨ ਆਵਾਜਾਈ ਠੱਪ ਹੋ ਗਈ। ਭਾਰਤੀ ਮੌਸਮ ਵਿਗਿਆਨ ਦੇ ਜਨਰਲ ਡਾਇਰੈਕਟਰ ਮ੍ਰਿਤੂਜਯ ਮਹਾਪਾਤਰਾ ਨੇ ਕਿਹਾ ਕਿ ਮਾਨਸੂਨ ਨੇ ਦਿੱਲੀ ਵਿਚ ਦਸਤਕ ਦੇ ਦਿੱਤੀ ਹੈ। ਕਈ ਥਾਵਾਂ 'ਤੇ ਜੰਮ ਕੇ ਮੀਂਹ ਪਿਆ ਹੈ। 

PunjabKesari
ਭਾਰਤ ਮੌਸਮ ਵਿਗਿਆਨ ਮਹਿਕਮੇ (ਆਈ. ਐੱਮ. ਡੀ. ) ਦੇ ਖੇਤਰੀ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਕਿਹਾ ਕਿ ਮਾਨਸੂਨ ਦੇ ਬੱਦਲਾਂ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿਚ ਮੀਂਹ ਪਿਆ। ਸ਼੍ਰੀਵਾਸਤਵ ਨੇ ਕਿਹਾ ਕਿ ਮਾਨਸੂਨ ਦੇ ਆਉਣ ਦਾ ਐਲਾਨ ਕਰਨ ਲਈ ਸਾਰੇ ਮੌਸਮ ਕੇਂਦਰਾਂ ਤੋਂ ਪਿਛਲੇ 24 ਘੰਟਿਆਂ ਦਾ ਮੀਂਹ ਦਾ ਅੰਕੜਾ ਚਾਹੀਦਾ ਹੋਵੇਗਾ। ਆਮ ਤੌਰ 'ਤੇ ਦਿੱਲੀ ਵਿਚ ਮਾਨਸੂਨ 27 ਜੂਨ ਨੂੰ ਪਹੁੰਚਦਾ ਹੈ।

PunjabKesari

ਮੌਸਮ ਮਹਿਕਮੇ ਨੇ ਵੀਰਵਾਰ ਨੂੰ ਵੀ ਰਾਸ਼ਟਰੀ ਰਾਜਧਾਨੀ ਵਿਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਗਿਆਨਕਾਂ ਮੁਤਾਬਕ ਅਗਲੇ 3 ਦਿਨਾਂ ਤੱਕ ਮੀਂਹ ਨਾਲ ਤਾਪਮਾਨ 36 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹਿਣ ਦੀ ਸੰਭਾਵਨਾ ਹੈ।


Tanu

Content Editor

Related News