ਗਰਮੀ ਨੇ ਇਨਸਾਨਾਂ ਦੇ ਨਾਲ-ਨਾਲ ਜਾਨਵਰਾਂ ਦਾ ਵੀ ਕੀਤਾ ਬੁਰਾ ਹਾਲ ! ਈਦ ਤੋਂ ਪਹਿਲਾਂ ਪਸ਼ੂ ਪਾਲਕਾਂ ਦੇ ਸੁੱਕੇ ਸਾਹ

Monday, May 25, 2026 - 10:51 AM (IST)

ਗਰਮੀ ਨੇ ਇਨਸਾਨਾਂ ਦੇ ਨਾਲ-ਨਾਲ ਜਾਨਵਰਾਂ ਦਾ ਵੀ ਕੀਤਾ ਬੁਰਾ ਹਾਲ ! ਈਦ ਤੋਂ ਪਹਿਲਾਂ ਪਸ਼ੂ ਪਾਲਕਾਂ ਦੇ ਸੁੱਕੇ ਸਾਹ

ਨੈਸ਼ਨਲ ਡੈਸਕ- ਦੇਸ਼ ਭਰ 'ਚ ਪੈ ਰਹੀ ਭਿਆਨਕ ਗਰਮੀ ਅਤੇ ਲੂ ਦੇ ਕਾਰਨ ਈਦ-ਉਲ-ਜ਼ੁਹਾ (ਬਕਰੀਦ) ਦੇ ਤਿਉਹਾਰ ਤੋਂ ਪਹਿਲਾਂ ਪਸ਼ੂ ਪਾਲਕਾਂ ਅਤੇ ਖਰੀਦਦਾਰਾਂ ਦੇ ਸਾਹਮਣੇ ਇੱਕ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਕੁਰਬਾਨੀ ਲਈ ਤਿਆਰ ਕੀਤੇ ਗਏ ਤੰਦਰੁਸਤ ਬੱਕਰੇ ਇਸ ਸਮੇਂ ਅੱਤ ਦੀ ਗਰਮੀ ਕਾਰਨ ਤੇਜ਼ੀ ਨਾਲ ਬੀਮਾਰ ਪੈ ਰਹੇ ਹਨ।

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਇਲਾਕੇ ਦੇ ਇੱਕ ਸਥਾਨਕ ਪਸ਼ੂ ਪਾਲਕ ਨੇ ਦੱਸਿਆ, "ਤਾਪਮਾਨ ਲਗਾਤਾਰ ਵਧਣ ਕਾਰਨ ਮੇਰੇ ਬੱਕਰੇ ਨੂੰ ਤੇਜ਼ ਬੁਖਾਰ ਹੋ ਗਿਆ ਹੈ। ਉਸ ਨੇ ਗਰਮੀ ਕਰਕੇ ਖਾਣਾ-ਪੀਣਾ ਵੀ ਬਿਲਕੁਲ ਛੱਡ ਦਿੱਤਾ ਹੈ, ਜਿਸ ਕਾਰਨ ਬਹੁਤ ਮੁਸ਼ਕਿਲ ਆ ਰਹੀ ਹੈ।" ਇੱਕ ਹੋਰ ਵਪਾਰੀ ਮੁਹੰਮਦ ਰਾਊਫ਼ ਨੇ ਦੱਸਿਆ ਕਿ ਗਰਮੀ ਕਾਰਨ ਪਸ਼ੂਆਂ ਨੂੰ ਉਲਟੀਆਂ-ਦਸਤ ਲੱਗ ਰਹੇ ਹਨ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਕੁਝ ਸਪਲਾਇਰ ਬੱਕਰਿਆਂ ਦਾ ਵਜ਼ਨ ਵਧਾਉਣ ਲਈ ਉਨ੍ਹਾਂ ਦੇ ਪੇਟ ਵਿੱਚ ਜ਼ਬਰਦਸਤੀ ਪਾਣੀ ਭਰ ਕੇ ਵੇਚ ਰਹੇ ਹਨ, ਜਿਸ ਕਾਰਨ ਪਸ਼ੂ ਹੋਰ ਜ਼ਿਆਦਾ ਬੀਮਾਰ ਹੋ ਰਹੇ ਹਨ।

ਇਹ ਵੀ ਪੜ੍ਹੋ- ਪੂਰੀ ਦੁਨੀਆ ਲਈ Good News ! ਹੁਣ ਨਹੀਂ ਹੋਵੇਗੀ ਜੰਗ, ਇਰਾਨ ਨੇ ਕਰ'ਤਾ ਵੱਡਾ ਐਲਾਨ

ਇਸ ਸਥਿਤੀ ਦੌਰਾਨ ਪਸ਼ੂ ਮਾਹਿਰਾਂ ਨੇ ਦੱਸਿਆ ਕਿ ਗਰਮੀ ਦੀ ਲਹਿਰ ਕਾਰਨ ਹਸਪਤਾਲ 'ਚ ਬੀਮਾਰ ਪਸ਼ੂਆਂ ਦੀ ਗਿਣਤੀ ਕਾਫ਼ੀ ਵਧ ਗਈ ਹੈ, ਜਿਨ੍ਹਾਂ ਵਿੱਚ ਸਭ ਤੋਂ ਵੱਧ ਗਿਣਤੀ ਬੱਕਰਿਆਂ ਦੀ ਹੈ। ਪਸ਼ੂ ਤੇਜ਼ ਬੁਖਾਰ, ਡੀਹਾਈਡ੍ਰੇਸ਼ਨ ਤੇ ਡਾਇਰੀਆ ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਡਾਕਟਰਾਂ ਵੱਲੋਂ ਉਨ੍ਹਾਂ ਦੇ ਇਲਾਜ ਲਈ ਗਲੂਕੋਜ਼ ਦੀਆਂ ਡ੍ਰਿਪਾਂ, ਐਂਟੀਬਾਇਓਟਿਕਸ ਅਤੇ ਦਰਦ ਨਿਵਾਰਕ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।

ਡਾਕਟਰਾਂ ਨੇ ਪਸ਼ੂ ਮਾਲਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਇਸ ਭਿਆਨਕ ਗਰਮੀ ਵਿੱਚ ਪਸ਼ੂਆਂ ਨੂੰ ਧੁੱਪ ਵਿੱਚ ਬਾਹਰ ਬੰਨ੍ਹਣ ਤੋਂ ਗੁਰੇਜ਼ ਕਰਨ ਅਤੇ ਉਨ੍ਹਾਂ ਨੂੰ ਵਾਰ-ਵਾਰ ਸਾਫ਼ ਤੇ ਠੰਡਾ ਪਾਣੀ ਪਿਲਾਉਂਦੇ ਰਹਿਣ ਤਾਂ ਜੋ ਉਨ੍ਹਾਂ ਦੇ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ।

ਜ਼ਿਕਰਯੋਗ ਹੈ ਕਿ ਈਦ-ਉਲ-ਜ਼ੁਹਾ ਇਸਲਾਮ ਦਾ ਇੱਕ ਪ੍ਰਮੁੱਖ ਤਿਉਹਾਰ ਹੈ, ਜਿਸ ਵਿੱਚ ਤੰਦਰੁਸਤ ਪਸ਼ੂਆਂ ਦੀ ਕੁਰਬਾਨੀ ਦੇਣ ਦੀ ਰਵਾਇਤ ਹੈ। ਪਰ ਮੌਸਮ ਵਿਭਾਗ ਵੱਲੋਂ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਅਗਲੇ ਕੁਝ ਦਿਨਾਂ ਤੱਕ ਭਿਆਨਕ 'ਲੂ' ਚੱਲਣ ਦੀ ਜਾਰੀ ਕੀਤੀ ਗਈ ਚਿਤਾਵਨੀ ਨੇ ਪਸ਼ੂ ਵਪਾਰੀਆਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ।

ਇਹ ਵੀ ਪੜ੍ਹੋ- ਈਦ ਦੀਆਂ ਛੁੱਟੀਆਂ ਰੱਦ ! ਹੁਣ ਸਿਰਫ਼ ਇਸ ਦਿਨ ਹੋਵੇਗੀ Holiday, CM ਸ਼ੁਭੇਂਦੂ ਨੇ ਕੀਤਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News