45 ਡਿਗਰੀ ਦੀ ਗਰਮੀ ''ਚ ''ਹਸਕੀ'' ਰੱਖਣਾ ਖ਼ਤਰਨਾਕ ! ਜਾਨਵਰਾਂ ਪ੍ਰੇਮੀਆਂ ਵਿਚਾਲੇ ਸੋਸ਼ਲ ਮੀਡੀਆ ''ਤੇ ਛਿੜੀ ਬਹਿਸ
Saturday, May 23, 2026 - 01:53 PM (IST)
ਨਵੀਂ ਦਿੱਲੀ : ਭਾਰਤ ਵਿੱਚ ਇਸ ਸਮੇਂ ਅੱਤ ਦੀ ਗਰਮੀ ਪੈ ਰਹੀ ਹੈ। ਇਸ ਦੌਰਾਨ ਭਾਰਤ ਵਿਚ 'ਸਾਈਬੇਰੀਅਨ ਹਸਕੀ' ਵਰਗੀਆਂ ਠੰਢੇ ਦੇਸ਼ਾਂ ਦੀਆਂ ਵਿਦੇਸ਼ੀ ਨਸਲਾਂ ਦੇ ਕੁੱਤੇ ਰੱਖਣ ਦੇ ਨੈਤਿਕ ਪੱਖ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਹਿਸ ਛਿੜੀ ਹੋਈ ਹੈ। ਸੂਤਰਾਂ ਮੁਤਾਬਕ ਇਹ ਬਹਿਸ ਐਕਸ ਦੇ ਇੱਕ ਯੂਜ਼ਰ ਪ੍ਰਤੀਸ਼ ਸ਼ਰਮਾ ਦੀ ਪੋਸਟ ਤੋਂ ਬਾਅਦ ਸ਼ੁਰੂ ਹੋਈ, ਜਿਸ ਵਿੱਚ ਉਸਨੇ ਆਪਣੇ ਗੁਆਂਢੀ (ਜੋ ਕਿ ਇੱਕ ਸਰਕਾਰੀ ਅਫ਼ਸਰ ਹੈ) ਦੁਆਰਾ 45 ਡਿਗਰੀ ਸੈਲਸੀਅਸ ਤਾਪਮਾਨ ਵਾਲੇ ਇਲਾਕੇ ਵਿੱਚ ਹਸਕੀ ਕੁੱਤਾ ਰੱਖਣ ਦੀ ਸਖ਼ਤ ਨਿਖੇਧੀ ਕੀਤੀ ਹੈ।
ਇਹ ਵੀ ਪੜ੍ਹੋ - 23, 24, 25, 26, 27 ਮਈ ਤੱਕ ਚੱਲੇਗੀ 'ਲੂ', 13 ਸੂਬਿਆਂ 'ਚ IMD ਦਾ ਆਰੇਂਜ ਅਲਰਟ ਜਾਰੀ
ਪ੍ਰਤੀਸ਼ ਨੇ ਪੋਸਟ ਸਾਂਝੀ ਕਰਦੇ ਹੋਏ ਦੱਸਿਆ ਕਿ ਉਸਦੇ ਗੁਆਂਢੀ ਨੇ ਪਿਛਲੇ ਸਾਲ ਕਰੀਬ 1 ਲੱਖ ਰੁਪਏ ਖ਼ਰਚ ਕੇ ਇਹ ਸਾਈਬੇਰੀਅਨ ਹਸਕੀ ਖਰੀਦਿਆ ਸੀ ਪਰ ਹੁਣ ਇਹ ਬੇਜ਼ੁਬਾਨ ਗਰਮੀ ਕਾਰਨ ਬੁਰੀ ਤਰ੍ਹਾਂ ਤੜਫ ਰਿਹਾ ਹੈ। ਕੁੱਤੇ ਨੂੰ ਜ਼ਿੰਦਾ ਰੱਖਣ ਲਈ ਦਿਨ-ਰਾਤ ਏ.ਸੀ. (AC) ਕਮਰੇ ਵਿੱਚ ਬੰਦ ਰੱਖਣਾ ਪੈਂਦਾ ਹੈ ਅਤੇ ਸ਼ਾਮ ਨੂੰ ਸੈਰ ਵੇਲੇ ਵੀ ਉਹ ਗਰਮੀ ਕਾਰਨ ਬੇਹਾਲ ਦਿਖਾਈ ਦਿੰਦਾ ਹੈ। ਪੋਸਟ ਵਿੱਚ ਸਵਾਲ ਚੁੱਕਿਆ ਗਿਆ ਹੈ ਕਿ ਕੀ ਸਿਰਫ਼ ਸਟੇਟਸ ਸਿੰਬਲ (ਸ਼ੋਅ-ਆਫ਼) ਲਈ ਅਜਿਹੇ ਕੁੱਤੇ ਰੱਖਣਾ ਜਾਨਵਰਾਂ 'ਤੇ ਜ਼ੁਲਮ ਨਹੀਂ ਹੈ? ਜੇਕਰ ਸੱਚਮੁੱਚ ਕੁੱਤਿਆਂ ਨਾਲ ਪਿਆਰ ਹੈ, ਤਾਂ ਭਾਰਤੀ ਨਸਲ ਦੇ ਆਵਾਰਾ ਕੁੱਤਿਆਂ ਨੂੰ ਅਪਣਾਓ, ਜੋ ਇਸ ਮੌਸਮ ਦੇ ਅਨੁਕੂਲ ਹਨ।
ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਮੁੜ ਤੋਂ ਹੋਇਆ ਮਹਿੰਗਾ, 10 ਦਿਨਾਂ 'ਚ ਤੀਜੀ ਵਾਰ ਵਧੀਆਂ ਕੀਮਤਾਂ
ਇਸ ਪੋਸਟ ਦੇ ਵਾਇਰਲ ਹੋਣ ਤੋਂ ਬਾਅਦ ਜਾਨਵਰਾਂ ਦੇ ਅਧਿਕਾਰਾਂ ਲਈ ਲੜਨ ਵਾਲੀਆਂ ਸੰਸਥਾਵਾਂ ਨੇ ਦੇਸ਼ ਵਿੱਚ ਵਾਪਰੀਆਂ ਕੁਝ ਚਿੰਤਾਜਨਕ ਘਟਨਾਵਾਂ ਦਾ ਹਵਾਲਾ ਦਿੱਤਾ ਹੈ। ਹੈਦਰਾਬਾਦ ਤੋਂ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ, ਜਿੱਥੇ 40 ਡਿਗਰੀ ਦੀ ਗਰਮੀ ਵਿੱਚ ਬਿਨਾਂ ਅੰਨ-ਪਾਣੀ ਦੇ 40 ਤੋਂ ਵੱਧ ਸਾਈਬੇਰੀਅਨ ਹਸਕੀ ਕੁੱਤਿਆਂ ਨੂੰ ਇੱਕ ਟਰੱਕ ਵਿੱਚੋਂ ਸੜਕ ਕਿਨਾਰੇ ਲਵਾਰਿਸ ਸੁੱਟ ਦਿੱਤਾ ਗਿਆ। ਮਾਲਕ ਇਨ੍ਹਾਂ ਦੇ ਖ਼ਰਚੇ ਅਤੇ ਦੇਖਭਾਲ ਤੋਂ ਤੰਗ ਆ ਚੁੱਕੇ ਸਨ। ਗੁਰੂਗ੍ਰਾਮ ਵਿਚ ਬਹੁਤ ਜ਼ਿਆਦਾ ਗਰਮੀ ਅਤੇ ਹੁੰਮਸ ਕਾਰਨ ਇੱਕ ਹਸਕੀ ਕੁੱਤਾ ਸੈਰ ਦੌਰਾਨ ਅਚਾਨਕ ਹਿੰਸਕ ਹੋ ਗਿਆ ਅਤੇ ਉਸਨੇ ਇੱਕ ਸਥਾਨਕ ਨਿਵਾਸੀ 'ਤੇ ਹਮਲਾ ਕਰਕੇ ਉਸਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਇਸ ਤੋਂ ਇਲਾਵਾ ਤਿਰੂਵਨੰਤਪੁਰਮ ਤੋਂ ਇੱਕ ਵੀਡੀਓ ਵਾਇਰਲ ਹੋਈ, ਜਿੱਥੇ ਗਰਮੀ ਤੋਂ ਬਚਣ ਲਈ ਇੱਕ ਹਸਕੀ ਦਾ ਬੱਚਾ (ਪਪੀ) ਫਰਿੱਜ ਦੇ ਅੰਦਰ ਜਾ ਕੇ ਬੈਠ ਗਿਆ।
ਇਹ ਵੀ ਪੜ੍ਹੋ - 1 ਕਰੋੜ ਕੈਸ਼, ਹੀਰੇ ਦੀਆਂ 11 ਤੇ ਸੋਨੇ ਦੀਆਂ 42 ਅੰਗੂਠੀਆਂ, ਵਿਚੋਲੇ ਨੂੰ ਸਕਾਰਪੀਓ! ਦਾਜ ਦੀ ਵੀਡੀਓ ਦੇਖ ਉੱਡਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
