ਸਵੇਰੇ ਮੀਂਹ ਨਾਲ ਰਾਹਤ, ਦੁਪਹਿਰ ਬਾਅਦ ਗਰਮੀ ਤੇ ਹੁੰਮਸ ਨੇ ਕੀਤਾ ਬੇਹਾਲ

Wednesday, May 13, 2026 - 03:00 PM (IST)

ਸਵੇਰੇ ਮੀਂਹ ਨਾਲ ਰਾਹਤ, ਦੁਪਹਿਰ ਬਾਅਦ ਗਰਮੀ ਤੇ ਹੁੰਮਸ ਨੇ ਕੀਤਾ ਬੇਹਾਲ

ਚੰਡੀਗੜ੍ਹ (ਸ਼ੀਨਾ) : ਚੰਡੀਗੜ੍ਹ ਦਾ ਮੌਸਮ ਮੰਗਲਵਾਰ ਨੂੰ ਦਿਨ ਭਰ ਬਦਲਦਾ ਰਿਹਾ। ਸਵੇਰੇ ਤੇਜ਼ ਹਵਾਵਾਂ ਅਤੇ ਹਲਕੀ ਬਾਰਸ਼ ਨਾਲ ਮੌਸਮ ਸੁਹਾਵਣਾ ਹੋ ਗਿਆ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਪਰ ਸਵੇਰੇ ਕਰੀਬ 10 ਵਜੇ ਤੋਂ ਬਾਅਦ ਬੱਦਲ ਹਟਣ ਅਤੇ ਧੁੱਪ ਨਿਕਲਣ ਨਾਲ ਗਰਮੀ ਅਤੇ ਹੁੰਮਸ ਨੇ ਇੱਕ ਵਾਰ ਫਿਰ ਲੋਕਾਂ ਨੂੰ ਬੇਹਾਲ ਕਰ ਦਿੱਤਾ। ਸਵੇਰੇ ਘਣੇ ਬੱਦਲਾਂ ਕਾਰਨ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਸੀ, ਪਰ ਕੁੱਝ ਸਮੇਂ ਬਾਅਦ ਤੇਜ਼ ਧੁੱਪ ਨਿਕਲ ਆਈ।

ਇਸ ਨਾਲ ਹਵਾ ਵਿੱਚ ਨਮੀ ਵੱਧ ਗਈ ਅਤੇ ਲੋਕਾਂ ਨੂੰ ਪਸੀਨੇ ਤੇ ਚਿਪਚਿਪਾਹਟ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਅਨੁਸਾਰ ਵੱਧ ਤੋਂ ਵੱਧ ਤਾਪਮਾਨ 34.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 2.9 ਡਿਗਰੀ ਘੱਟ ਰਿਹਾ। ਘੱਟੋ-ਘੱਟ ਤਾਪਮਾਨ 22.8 ਡਿਗਰੀ ਸੈਲਸੀਅਸ ਰਿਹਾ। ਸ਼ਹਿਰ ਵਿੱਚ 4.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਵਿਭਾਗ ਨੇ ਬੁੱਧਵਾਰ ਅਤੇ ਵੀਰਵਾਰ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਅਤੇ ਗਰਜ-ਚਮਕ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।


author

Babita

Content Editor

Related News