ਪੰਜਾਬ 'ਚ ਕਹਿਰ ਦੀ ਗਰਮੀ ਵਿਚਾਲੇ IMD ਨੇ ਕਰ 'ਤੀ ਵੱਡੀ ਭਵਿੱਖਬਾਣੀ! ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਤਾਜ਼ਾ ਅਪਡੇਟ
Wednesday, May 20, 2026 - 06:00 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਵਿਚ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ। ਗਰਮੀ ਤੋਂ ਬਚਣ ਲਈ ਲੋਕ ਘਰਾਂ ਵਿਚ ਰਹਿਣ ’ਤੇ ਮਜਬੂਰ ਹੋ ਰਹੇ ਹਨ। ਇਸ ਕਾਰਨ ਸੜਕਾਂ ’ਤੇ ਕਰਫਿਊ ਵਰਗੇ ਹਾਲਾਤ ਵੇਖਣ ਨੂੰ ਮਿਲ ਰਹੇ ਹਨ, ਵਧ ਰਹੀ ਗਰਮੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਨੇ ਅਗਲੇ ਹਫ਼ਤੇ ਲਈ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਹੈ।
ਮੌਸਮ ਵਿਭਾਗ ਚੰਡੀਗੜ੍ਹ ਨੇ ਪੰਜਾਬ ਅਤੇ ਹਰਿਆਣਾ ਲਈ ਇਕ ਵਿਸ਼ੇਸ਼ ਮੌਸਮ ਬੁਲੇਟਿਨ ਜਾਰੀ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਖੇਤਰ ਵਿੱਚ ਭਿਆਨਕ ਗਰਮੀ ਦਾ ਕਹਿਰ ਜਾਰੀ ਰਹੇਗਾ। ਮੌਸਮ ਵਿਭਾਗ ਮੁਤਾਬਕ 25 ਮਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਗਰਮ ਹਵਾਵਾਂ ਚੱਲਦੀਆਂ ਰਹਿਣਗੀਆਂ। ਮੌਸਮ ਵਿਭਾਗ ਵੱਲੋਂ 25 ਮਈ ਤੱਕ ਭਿਆਨਕ ਗਰਮੀ ਦਾ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਤੱਕ ਤਾਪਮਾਨ 40 ਡਿਗਰੀ ਤੱਕ ਚੱਲ ਰਿਹਾ ਸੀ ਅਤੇ ਯੈਲੋ ਅਲਰਟ ਸੀ ਪਰ ਵਧ ਰਹੀ ਗਰਮੀ ਵਿਚ ਇਹ ਅਲਰਟ ਵਧ ਕੇ ‘ਓਰੇਂਜ ਅਲਰਟ’ ਵਿਚ ਤਬਦੀਲ ਹੋ ਚੁੱਕਾ ਹੈ।
ਇਥੇ ਦੱਸ ਦੇਈਏ ਕਿ ਮਹਾਨਗਰ ਜਲੰਧਰ ਦਾ ਤਾਪਮਾਨ 43 ਡਿਗਰੀ ਤੱਕ ਪਹੁੰਚ ਚੁੱਕਾ ਹੈ, ਜਿਸ ਕਾਰਨ ਗਰਮੀ ਬਰਦਾਸ਼ਤ ਕਰ ਪਾਉਣੀ ਮੁਸ਼ਕਿਲ ਹੋ ਰਹੀ ਹੈ। ਪੰਜਾਬ ਦੇ ਮਾਲਵਾ ਖੇਤਰ ਸਮੇਤ ਬਠਿੰਡਾ 'ਚ ਇਸ ਵੇਲੇ ਗਰਮੀ ਨੇ ਆਪਣਾ ਸਭ ਤੋਂ ਭਿਆਨਕ ਰੂਪ ਧਾਰ ਲਿਆ ਹੈ। ਤਪਦੀ ਧੁੱਪ, ਅੱਗ ਵਰਗੀਆਂ ਗਰਮ ਹਵਾਵਾਂ ਅਤੇ ਲਗਾਤਾਰ ਵੱਧ ਰਹੇ ਤਾਪਮਾਨ ਨੇ ਆਮ ਜਨਜੀਵਨ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਪਿਛਲੇ ਇਕ ਹਫ਼ਤੇ ਤੋਂ ਸ਼ਹਿਰ ਦਾ ਪਾਰਾ 46 ਤੋਂ 47 ਡਿਗਰੀ ਸੈਲਸੀਅਸ ਦੇ ਦਰਮਿਆਨ ਘੁੰਮ ਰਿਹਾ ਹੈ, ਜਿਸ ਕਾਰਨ ਬਠਿੰਡਾ ਪੰਜਾਬ ਦੇ ਸਭ ਤੋਂ ਗਰਮ ਸ਼ਹਿਰਾਂ ਵਿੱਚ ਸ਼ਾਮਲ ਹੋ ਗਿਆ ਹੈ। ਹੀਟ ਵੇਵ ਅਤੇ ਲੂ ਦੇ ਡਬਲ ਅਟੈਕ ਕਾਰਨ ਲੋਕਾਂ ਲਈ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ: ਵਾਹਨ ਮਾਲਕਾਂ ਲਈ ਨਵੇਂ ਹੁਕਮ ਜਾਰੀ! ਮਿਲਿਆ 3 ਦਿਨਾਂ ਦਾ ਅਲਟੀਮੇਟਮ, ਜਲਦੀ ਕਰ ਲਓ ਇਹ ਕੰਮ

ਆਲਮ ਇਹ ਹੈ ਕਿ ਭਿਆਨਕ ਗਰਮੀ ਦੇ ਵਿਚਕਾਰ ਸਿੱਧੀ ਧੁੱਪ ਵਿਚ ਜਾਣ ਨਾਲ ਚਮੜੀ ਵਿਚ ਜਲਨ ਮਹਿਸੂਸ ਹੋਣ ਲੱਗੀ ਹੈ, ਜੋਕਿ ਬੇਹੱਦ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਸੂਰਜ ਤੋਂ ਆਉਣ ਵਾਲੀਆਂ ਪਰਾਬੈਂਗਣੀ (ਅਲਟਰਾ ਵਾਇਲਟ) ਕਿਰਨਾਂ ਸਰੀਰ ਵਿਚ ਆਕਸੀਜਨ ਮੌਲੀਕਿਊਲਜ਼ ਦਾ ਨਿਰਮਾਣ ਨਹੀਂ ਹੋਣ ਦਿੰਦੀਆਂ। ਇਸੇ ਲਈ ਚਮੜੀ ਵਿਚ ਰੁੱਖਾਪਨ ਆ ਜਾਂਦਾ ਹੈ, ਜਿਸ ਨਾਲ ਝੁਰੜੀਆਂ ਪੈਣ ਦੀ ਸ਼ੁਰੂਆਤ ਹੋਣ ਲੱਗਦੀ ਹੈ। ਚਮੜੀ ਵਿਚ ਜਲਨ ਹੋਣ ਨੂੰ 'ਸਕਿੱਨ ਬਰਨ' ਕਿਹਾ ਜਾਂਦਾ ਹੈ। ਇਸ ਸਮੇਂ ਜਿਸ ਤਰ੍ਹਾਂ ਚਮੜੀ ਸੜ ਰਹੀ ਹੈ, ਉਸ ਤੋਂ ਬਚਾਅ ਨਾ ਕਰਨ ’ਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋਣ ਦਾ ਖ਼ਦਸ਼ਾ ਹੈ। ਇਸ ਨਾਲ ਚਮੜੀ ਦੀਆਂ ਬੀਮਾਰੀਆਂ ਵੀ ਹੋ ਸਕਦੀਆਂ ਹਨ।
ਦੁਪਹਿਰ ਦੇ ਸਮੇਂ 5 ਘੰਟੇ ਦਾ ਸਮਾਂ ਬੇਹੱਦ ਖ਼ਤਰਨਾਕ ਸਾਬਤ ਹੋ ਰਿਹਾ ਹੈ। ਖ਼ਾਸ ਤੌਰ ’ਤੇ ਸਵੇਰੇ 11 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਗਰਮੀ ਦਾ ਪੂਰਾ ਕਹਿਰ ਹੁੰਦਾ ਹੈ। ਇਸ ਤੋਂ ਬਾਅਦ ਸੜਕਾਂ ’ਤੇ ਛਾਂ ਆਉਣੀ ਸ਼ੁਰੂ ਹੋ ਜਾਂਦੀ ਹੈ। ਦੁਪਹਿਰ 12 ਤੋਂ ਲੈ ਕੇ 2 ਵਜੇ ਦੇ ਲਗਭਗ ਸੂਰਜ ਬਿਲਕੁਲ ਉੱਪਰ ਹੁੰਦਾ ਹੈ, ਜਿਸ ਕਾਰਨ ਕੜਕਦੀ ਧੁੱਪ ਪੈਂਦੀ ਹੈ। ਇਹ ਸਮਾਂ ਚਮੜੀ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ। ਚਮੜੀ ਤੋਂ ਇਲਾਵਾ ਸਿਰ ’ਤੇ ਸਿੱਧੀ ਧੁੱਪ ਪੈਣ ਨਾਲ ਸਰੀਰ ਨੂੰ ਹੋਰ ਵੀ ਕਈ ਤਰ੍ਹਾਂ ਦਾ ਨੁਕਸਾਨ ਪਹੁੰਚਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤੋਂ ਬਚਾਅ ਕਰਨਾ ਬੇਹੱਦ ਜ਼ਰੂਰੀ ਹੈ। ਧੁੱਪ ਵਿਚ ਜ਼ਿਆਦਾ ਦੇਰ ਰਹਿਣ ਨਾਲ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ। ਅਜਿਹੇ ਵਿਚ ਜ਼ਰੂਰੀ ਹੈ ਕਿ ਦਿਨ ਵਿਚ ਘੱਟੋ-ਘੱਟ ਅੱਠ ਗਲਾਸ ਪਾਣੀ ਪੀਓ। ਇਸ ਨਾਲ ਚਮੜੀ ਵਿਚ ਜ਼ਰੂਰੀ ਨਮੀ ਬਣੀ ਰਹੇਗੀ। ਇਸ ਦੇ ਨਾਲ ਹੀ ਸਰੀਰ ਦੀ ਸਫ਼ਾਈ ਵੀ ਹੋਵੇਗੀ। ਕੈਫੀਨ ਵਾਲੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਨਾ ਕਰੋ। ਜੇਕਰ ਤੁਸੀਂ ਕੌਫੀ-ਚਾਹ ਆਦਿ ਲੈਂਦੇ ਹੋ ਤਾਂ ਪਾਣੀ ਪੀਣ ਦੀ ਮਾਤਰਾ ਰੁਟੀਨ ਨਾਲੋਂ ਵਧਾ ਦਿਓ।
ਇਹ ਵੀ ਪੜ੍ਹੋ: ਸਕੂਲੀ ਵਿਦਿਆਰਥਣਾਂ ਦਾ ਸ਼ਰਮਨਾਕ ਕਾਰਾ ! ਘਰ 'ਚ ਸਹੇਲੀ ਨਾਲ ਕੀਤਾ ਵੱਡਾ ਕਾਂਡ, ਫਿਰ ਵੀਡੀਓ ਬਣਾ...
ਉਥੇ ਹੀ ਮੌਸਮ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗਰਮੀ ਦੇ ਇਸ ਪ੍ਰਕੋਪ ਤੋਂ ਬਚਣ ਲਈ ਖ਼ਾਸ ਕਰਕੇ ਦੁਪਹਿਰ ਵੇਲੇ ਬਾਹਰ ਨਿਕਲਣ ਤੋਂ ਪਰਹੇਜ਼ ਕਰਨ ਅਤੇ ਸਿਹਤ ਸਬੰਧੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ। ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ ਅਤੇ ਵੱਧ ਤੋਂ ਵੱਧ ਪਾਣੀ ਪੀਓ। ਹਲਕੇ ਰੰਗ ਦੇ ਢਿੱਲੇ ਸੂਤੀ ਕੱਪੜੇ ਪਹਿਨੋ ਅਤੇ ਬਾਹਰ ਨਿਕਲਣ ਵੇਲੇ ਸਿਰ ਨੂੰ ਕੱਪੜੇ ਜਾਂ ਛਤਰੀ ਨਾਲ ਢੱਕ ਕੇ ਰੱਖੋ। ਕਿਸਾਨਾਂ ਲਈ ਸਲਾਹ ਦਿੰਦੇ ਹੋਏ ਮੌਸਮ ਵਿਭਾਗ ਨੇ ਕਿਹਾ ਕਿ ਫ਼ਸਲਾਂ ਨੂੰ ਗਰਮੀ ਦੇ ਪ੍ਰਭਾਵ ਤੋਂ ਬਚਾਉਣ ਲਈ ਸਿਰਫ਼ ਸਵੇਰ ਜਾਂ ਸ਼ਾਮ ਦੇ ਸਮੇਂ ਹੀ ਸਿੰਚਾਈ ਕਰੋ।
ਇਹ ਵੀ ਪੜ੍ਹੋ: ਪੰਜਾਬ 'ਚ ਬੁੱਧਵਾਰ ਨੂੰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਵਧ ਰਹੀ ਗਰਮੀ ਤੋਂ ਹੀਟ ਸਟ੍ਰੈੱਸ ਪ੍ਰਤੀ ਅਲਰਟ ਦੀ ਐਡਵਾਈਜ਼ਰੀ
ਗਰਮੀ ਦੇ ਵਧ ਰਹੇ ਕਹਿਰ ਦੇ ਨਾਲ ਹੀਟ ਸਟ੍ਰੈੱਸ ਸ਼ਬਦ ਦੀ ਵਰਤੋਂ ਹੋਣੀ ਸ਼ੁਰੂ ਹੋਈ ਹੈ। ਵਧ ਰਹੇ ਤਾਪਮਾਨ ਕਾਰਨ ਸਰੀਰ ’ਤੇ ਹੋਣ ਵਾਲੇ ਅਸਰ ਨੂੰ ਹੀਟ ਸਟ੍ਰੈੱਸ ਦੇ ਨਾਲ ਜੋੜਿਆ ਜਾਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਸਾਡੀ ਬਾਡੀ (ਸਰੀਰ) ਗਰਮੀ ਵਿਚ ਆਉਂਦੀ ਹੈ ਤਾਂ ਉਹ ਆਪਣੇ ਅੰਦਰ ਦੇ ਤਾਪਮਾਨ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਕਰਦੀ ਹੈ। ਅਜਿਹੇ ਵਿਚ ਵਿਅਕਤੀ ਨੂੰ ਥਕਾਵਟ ਹੋਣ ਲੱਗਦੀ ਹੈ, ਜਿਸ ਨੂੰ ਹੀਟ ਸਟ੍ਰੈੱਸ ਦੀ ਸ਼ੁਰੂਆਤ ਕਿਹਾ ਜਾਂਦਾ ਹੈ। ਵਧ ਰਹੀ ਗਰਮੀ ਵਿਚ ਮਾਹਿਰਾਂ ਵੱਲੋਂ ਹੀਟ ਸਟ੍ਰੈੱਸ ਪ੍ਰਤੀ ਅਲਰਟ ਰਹਿਣ ਦੀ ਐਡਵਾਈਜ਼ਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਸੁੱਖਾ ਕਾਹਲਵਾਂ ਦੇ ਰਾਈਟ ਹੈਂਡ ਰਹੇ ਗੋਪੀ ਨਿੱਝਰ ਦੇ ਕਤਲ ਮਾਮਲੇ 'ਚ ਵੱਡੀ ਅਪਡੇਟ! ਮਲੇਸ਼ੀਆਂ ਨਾਲ ਜੁੜੇ ਤਾਰ
ਸਰੀਰ ’ਚ ਹੋ ਸਕਦੀ ਹੈ ਪਾਣੀ ਦੀ ਕਮੀ
ਹੀਟ ਸਟ੍ਰੈੱਸ ਦੇ ਮੁੱਖ ਲੱਛਣਾਂ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ 40-42 ਡਿਗਰੀ ਤੋਂ ਉੱਪਰ ਜਾਣ ’ਤੇ ਸਰੀਰ ਨੂੰ ਮੁਸ਼ਕਿਲ ਹੁੰਦੀ ਹੈ। ਅਜਿਹੇ ਵਿਚ ਸਿਰਦਰਦ, ਉਲਟੀ ਅਤੇ ਸਰੀਰ ਵਿਚ ਪਾਣੀ ਦੀ ਕਮੀ ਵਰਗੀਆਂ ਸ਼ਿਕਾਇਤਾਂ ਹੁੰਦੀਆਂ ਹਨ। ਉੱਥੇ ਹੀ, ਤਾਪਮਾਨ 45 ਡਿਗਰੀ ਹੋ ਜਾਵੇ ਤਾਂ ਬੇਹੋਸ਼ੀ, ਚੱਕਰ ਜਾਂ ਘਬਰਾਹਟ ਵਰਗੀਆਂ ਸ਼ਿਕਾਇਤਾਂ ਕਾਰਨ ਬਲੱਡ ਪ੍ਰੈਸ਼ਰ ਘਟਣਾ ਸ਼ੁਰੂ ਹੋ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
