ਅਨੋਖਾ ਨਸ਼ਾ ! 3 ਲੋਕਾਂ ਦੀ ਹੋਈ ਮੌਤ, ਬਚਾਉਣ ਆਏ 18 ਲੋਕਾਂ ਦਾ ਵੀ ਹੋਇਆ ਬੁਰਾ ਹਾਲ

Thursday, May 21, 2026 - 02:24 PM (IST)

ਅਨੋਖਾ ਨਸ਼ਾ ! 3 ਲੋਕਾਂ ਦੀ ਹੋਈ ਮੌਤ, ਬਚਾਉਣ ਆਏ 18 ਲੋਕਾਂ ਦਾ ਵੀ ਹੋਇਆ ਬੁਰਾ ਹਾਲ

ਇੰਟਰਨੈਸ਼ਨਲ ਡੈਸਕ- ਅਮਰੀਕਾ ਚਾਹੇ ਦੁਨੀਆ ਦੇ ਹਰ ਦੇਸ਼ ਤੋਂ ਤਕਨੀਕ ਤੇ ਪੈਸੇ ਦੇ ਮਾਮਲੇ 'ਚ ਸਭ ਤੋਂ ਅੱਗੇ ਹੈ, ਪਰ ਨਸ਼ੇ ਦੇ ਮਾਮਲੇ 'ਚ ਵੀ ਅਮਰੀਕਾ ਦਾ ਨਾਂ ਮੋਹਰੀ ਦੇਸ਼ਾਂ 'ਚ ਆਉਂਦਾ ਹੈ। ਇੱਥੇ ਨਵੀਂ-ਨਵੀਂ ਤਰ੍ਹਾਂ ਦੇ ਨਸ਼ੇ ਤਿਆਰ ਕੀਤੇ ਜਾਂਦੇ ਹਨ, ਜੋ ਕਿ ਨੌਜਵਾਨਾਂ ਦੇ ਨਾਲ-ਨਾਲ ਹਰ ਤਰ੍ਹਾਂ ਦੇ ਲੋਕਾਂ ਦੀ ਜ਼ਿੰਦਗੀ ਦਾ ਘਾਣ ਕਰਦੇ ਹਨ। 

ਇਸੇ ਦੌਰਾਨ ਉੱਥੋਂ ਦੇ ਨਿਊ ਮੈਕਸੀਕੋ ਸੂਬੇ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਘਰ 'ਚ ਨਸ਼ੇ ਦੀ ਓਵਰਡੋਜ਼ ਦੀ ਸੂਚਨਾ ਮਿਲਣ 'ਤੇ ਪਹੁੰਚੀ ਐਮਰਜੈਂਸੀ ਰੈਸਕਿਊ ਟੀਮ ਉਸ ਵੇਲੇ ਵੱਡੀ ਮੁਸੀਬਤ ਵਿੱਚ ਫਸ ਗਈ, ਜਦੋਂ ਉੱਥੇ ਮੌਜੂਦ ਇੱਕ ਰਹੱਸਮਈ ਕੈਮੀਕਲ ਦੇ ਸੰਪਰਕ ਵਿੱਚ ਆਉਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਤੇ 18 ਬਚਾਅ ਕਰਮੀ ਗੰਭੀਰ ਰੂਪ 'ਚ ਬੀਮਾਰ ਹੋ ਗਏ।

ਇਹ ਵੀ ਪੜ੍ਹੋ- ਹੁਣ ਵਿਆਹ ਕਰਾ ਕੇ ਕੈਨੇਡਾ ਜਾਣ ਵਾਲੇ ਜੋੜੇ ਹੋ ਜਾਣ ਸਾਵਧਾਨ ! ਲੱਗ ਸਕਦੈ 5 ਸਾਲ ਤੱਕ ਦਾ ਬੈਨ

ਨਿਊ ਮੈਕਸੀਕੋ ਸਟੇਟ ਪੁਲਸ ਮੁਤਾਬਕ, ਅਲਬੂਕਰਕੇ ਦੇ ਪੂਰਬ ਵਿੱਚ ਸਥਿਤ ਇੱਕ ਘਰ ਵਿੱਚ 4 ਲੋਕਾਂ ਦੇ ਬੇਹੋਸ਼ ਹੋਣ ਦੀ ਖ਼ਬਰ ਮਿਲੀ ਸੀ, ਜਿਨ੍ਹਾਂ 'ਚੋਂ ਤਿੰਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਦੋਂ ਪੁਲਸ, ਫਾਇਰ ਬ੍ਰਿਗੇਡ ਅਤੇ ਮੈਡੀਕਲ ਟੀਮਾਂ ਮੌਕੇ 'ਤੇ ਪਹੁੰਚੀਆਂ, ਤਾਂ ਘਰ ਵਿੱਚ ਮੌਜੂਦ ਕਿਸੇ ਅਣਪਛਾਤੇ ਪਦਾਰਥ ਕਾਰਨ ਉਨ੍ਹਾਂ ਨੂੰ ਵੀ ਉਲਟੀਆਂ, ਖੰਘ, ਚੱਕਰ ਆਉਣੇ ਅਤੇ ਸਾਹ ਲੈਣ ਵਿੱਚ ਤਕਲੀਫ਼ ਸ਼ੁਰੂ ਹੋ ਗਈ।

ਪ੍ਰਭਾਵਿਤ ਹੋਏ ਸਾਰੇ 18 ਬਚਾਅ ਕਰਮੀਆਂ ਨੂੰ ਤੁਰੰਤ ਯੂਨੀਵਰਸਿਟੀ ਆਫ਼ ਨਿਊ ਮੈਕਸੀਕੋ ਹਸਪਤਾਲ ਲਿਜਾਇਆ ਗਿਆ, ਜਿੱਥੇ ਕੈਮੀਕਲ ਦਾ ਅਸਰ ਖ਼ਤਮ ਕਰਨ ਲਈ ਉਨ੍ਹਾਂ ਨੂੰ ਡੀਕੰਟੈਮੀਨੇਟ ਕੀਤਾ ਗਿਆ। ਇਨ੍ਹਾਂ ਵਿੱਚੋਂ ਦੋ ਕਰਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਸ਼ੁਰੂਆਤੀ ਜਾਂਚ 'ਚ ਕਾਰਬਨ ਮੋਨੋਆਕਸਾਈਡ ਜਾਂ ਕੁਦਰਤੀ ਗੈਸ ਦੇ ਲੀਕ ਹੋਣ ਦੀ ਸੰਭਾਵਨਾ ਨੂੰ ਖਾਰਜ ਕਰ ਦਿੱਤਾ ਗਿਆ ਹੈ ਅਤੇ ਮੌਕੇ 'ਤੇ ਮਿਲੇ ਸਬੂਤ ਨਸ਼ੀਲੇ ਪਦਾਰਥਾਂ ਵੱਲ ਇਸ਼ਾਰਾ ਕਰ ਰਹੇ ਹਨ। ਪੁਲਸ ਅਧਿਕਾਰੀਆਂ ਮੁਤਾਬਕ ਇਹ ਪਦਾਰਥ ਹਵਾ ਰਾਹੀਂ ਨਹੀਂ ਫੈਲਦਾ, ਸਗੋਂ ਸਰੀਰਕ ਸੰਪਰਕ ਵਿੱਚ ਆਉਣ ਨਾਲ ਅਸਰ ਕਰਦਾ ਹੈ। ਫਿਲਹਾਲ ਪੂਰੇ ਇਲਾਕੇ ਨੂੰ ਸੀਲ ਕਰ ਕੇ ਫੋਰੈਂਸਿਕ ਅਤੇ ਹੈਜ਼ਮੈਟ ਟੀਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਅਫ਼ਰੀਕਾ ਮਗਰੋਂ ਹੁਣ ਭਾਰਤ 'ਤੇ ਮੰਡਰਾਉਣ ਲੱਗਾ 'ਇਬੋਲਾ' ਦਾ ਖ਼ਤਰਾ ! Alert 'ਤੇ ਦਿੱਲੀ ਏਅਰਪੋਰਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News