ਪਾਣੀ ਬਰਬਾਦ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ! ਲੱਗੇਗਾ ਮੋਟਾ Fine

Wednesday, Feb 19, 2025 - 04:02 PM (IST)

ਪਾਣੀ ਬਰਬਾਦ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ! ਲੱਗੇਗਾ ਮੋਟਾ Fine

ਨੈਸ਼ਨਲ ਡੈਸਕ- ਗਰਮੀ ਦੀ ਆਹਟ ਦੇ ਨਾਲ ਹੀ ਪੀਣ ਵਾਲੇ ਪਾਣੀ ਦਾ ਸੰਕਟ ਵਧਣ ਲੱਗਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਵੀ ਮਾਰਚ ਤੋਂ ਮਈ ਵਿਚਾਲੇ ਪਾਣੀ ਦੀ ਕਿੱਲਤ ਬਣੀ ਰਹੇਗੀ। ਪਿਛਲੇ ਸਾਲ ਬੈਂਗਲੁਰੂ 'ਚ ਪਾਣੀ ਲਈ ਹਾਹਾਕਾਰ ਪੈ ਗਿਆ ਸੀ। ਜਿਸ ਨੂੰ ਦੇਖਦੇ ਹੋਏ ਬੈਂਗਲੁਰੂ ਵਾਟਰ ਸਪਲਾਈ ਐਂਡ ਸੀਵਰੇਜ਼ ਬੋਰਡ (BWSSB) ਨੇ ਗੱਡੀ ਧੋਣ ਅਤੇ ਸਿੰਚਾਈ ਵਰਗੇ ਗੈਰ-ਜ਼ਰੂਰੀ ਕੰਮਾਂ ਲਈ ਪੀਣ ਦੇ ਪਾਣੀ ਦਾ ਇਸਤੇਮਾਲ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। BWSSB ਦੇ ਚੇਅਰਮੈਨ ਰਾਮ ਪ੍ਰਸਾਦ ਮਨੋਹਰ ਨੇ ਦੱਸਿਆ ਕਿ ਪਾਣੀ ਬਚਾਉਣ ਲਈ ਇਹ ਕਦਮ ਚੁੱਕਿਆ ਹੈ, ਕਿਉਂਕਿ ਗਰਮੀ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਵੀ ਮਾਰਚ ਤੋਂ ਮਈ ਵਿਚਾਲੇ ਦੱਖਣ-ਪੂਰਬ ਬੈਂਗਲੁਰੂ, ਵ੍ਹਾਈਟਫੀਲਡ ਅਤੇ ਸ਼ਹਿਰ ਦੇ ਬਾਹਰੀ ਇਲਾਕੇ 'ਚ ਰਹਿਣ ਵਾਲੇ ਲੋਕ ਪਾਣੀ ਦੀ ਕਿੱਲਤ ਦਾ ਸਾਹਮਣਾ ਕਰ ਸਕਦੇ ਹਨ।

ਇਹ ਵੀ ਪੜ੍ਹੋ : 3 ਆਲੀਸ਼ਾਨ ਘਰਾਂ ਦਾ ਮਾਲਕ ਹੈ ਗਲੀ-ਗਲੀ ਪਾਪੜ ਵੇਚਣ ਵਾਲਾ, ਕਮਾਈ ਜਾਣ ਉੱਡ ਜਾਣਗੇ ਹੋਸ਼

ਲੱਗੇਗਾ 5,000 ਰੁਪਏ ਜੁਰਮਾਨਾ

ਉਨ੍ਹਾਂ ਕਿਹਾ ਕਿ ਬੋਰਡ ਨੇ 17 ਫਰਵਰੀ ਨੂੰ ਜਾਰੀ ਕੀਤੇ ਇਕ ਆਦੇਸ਼ 'ਚ ਬਗੀਚਿਆਂ ਨੂੰ ਪਾਣੀ ਦੇਣ, ਉਸਾਰੀ ਕਾਰਜਾਂ, ਮਾਲ ਅਤੇ ਸਿਨੇਮਾ ਹਾਲਾਂ ਲਈ ਪੀਣ ਵਾਲੇ ਪਾਣੀ ਦੀ ਵਰਤੋਂ 'ਤੇ ਪਾਬੰਦੀ ਲਗਾਈ ਹੈ। ਇਸ ਹੁਕਮ ਦੀ ਉਲੰਘਣਾ ਕਰਨ 'ਤੇ 5,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਐਕਟ ਦੀ ਧਾਰਾ 109 ਦੇ ਤਹਿਤ ਵਾਰ-ਵਾਰ ਅਪਰਾਧ ਕਰਨ 'ਤੇ ਪ੍ਰਤੀ ਦਿਨ 500 ਰੁਪਏ ਦਾ ਵਾਧੂ ਜੁਰਮਾਨਾ ਵੀ ਲਗਾਇਆ ਜਾਵੇਗਾ। ਬੋਰਡ ਨੇ ਪਾਣੀ ਦੀ ਦੁਰਵਰਤੋਂ ਬਾਰੇ ਸ਼ਿਕਾਇਤ ਕਰਨ ਲਈ ਹੈਲਪਲਾਈਨ ਨੰਬਰ 1916 ਜਾਰੀ ਕੀਤਾ ਹੈ। ਰਾਮ ਪ੍ਰਸਾਦ ਮਨੋਹਰ ਨੇ ਕਿਹਾ ਕਿ 1.4 ਕਰੋੜ ਦੀ ਆਬਾਦੀ ਵਾਲੇ ਬੈਂਗਲੁਰੂ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ ਅਤੇ ਮੀਂਹ ਵੀ ਘੱਟ ਪੈ ਰਿਹਾ ਹੈ।

ਇਹ ਵੀ ਪੜ੍ਹੋ : ਵਿਆਹ ਤੋਂ ਪਹਿਲਾਂ ਮਰੀ ਲਾੜੀ ਤੇ ਫਿਰ ਹੋਈ ਜ਼ਿੰਦਾ, ਪਰ...

ਕਾਵੇਰੀ ਪ੍ਰਾਜੈਕਟ ਦੇ ਪੰਜਵੇਂ ਪੜਾਅ ਨਾਲ ਰਾਹਤ

ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਪਾਣੀ ਦੀ ਘਾਟ ਦੀ ਸਮੱਸਿਆ ਨਾਲ ਨਜਿੱਠਣ ਲਈ ਭਾਰਤੀ ਵਿਗਿਆਨ ਸੰਸਥਾਨ ਨਾਲ ਭਾਈਵਾਲੀ ਕੀਤੀ ਗਈ ਹੈ। ਬੋਰਡ ਨੇ ਪਹਿਲਾਂ ਇਕ ਬਿਆਨ 'ਚ ਕਿਹਾ ਸੀ ਕਿ ਬੈਂਗਲੁਰੂ ਦੇ ਘੱਟੋ-ਘੱਟ 80 ਵਾਰਡ ਅਤੇ 110 ਪਿੰਡ ਭੂਮੀਗਤ ਪਾਣੀ (ਗਰਾਊਂਡ ਵਾਟਰ) 'ਤੇ ਬਹੁਤ ਜ਼ਿਆਦਾ ਨਿਰਭਰ ਹਨ ਅਤੇ ਉਨ੍ਹਾਂ ਨੂੰ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਧਿਐਨ ਤੋਂ ਪਤਾ ਲੱਗਾ ਹੈ ਕਿ ਬੈਂਗਲੁਰੂ ਦੇ ਕੇਂਦਰੀ ਖੇਤਰਾਂ 'ਚ ਸਮੁੰਦਰ ਦੀ ਸਤ੍ਹਾ 5 ਮੀਟਰ, ਸੀਐੱਮਸੀ ਖੇਤਰਾਂ 'ਚ 10 ਤੋਂ 15 ਮੀਟਰ ਅਤੇ 110 ਪਿੰਡਾਂ 'ਚ ਲਗਭਗ 20 ਤੋਂ 25 ਮੀਟਰ ਘੱਟਣ ਦਾ ਅਨੁਮਾਨ ਹੈ ਜਿੱਥੇ ਸਰਵੇਖਣ ਕੀਤਾ ਗਿਆ ਸੀ। ਬੋਰਡ ਦੇ ਚੇਅਰਮੈਨ ਰਾਮ ਪ੍ਰਸਾਦ ਮਨੋਹਰ ਨੇ ਕਿਹਾ ਕਿ ਪਾਣੀ ਦੀ ਘਾਟ ਦਾ ਸਾਹਮਣਾ ਕਰ ਰਹੇ ਵਾਰਡਾਂ ਦੇ ਵਸਨੀਕਾਂ ਨੂੰ ਕਾਵੇਰੀ ਪਾਣੀ ਦਾ ਕੁਨੈਕਸ਼ਨ ਲੈਣ ਦੀ ਅਪੀਲ ਕੀਤੀ ਗਈ ਹੈ। ਕਾਵੇਰੀ ਪ੍ਰਾਜੈਕਟ ਦੇ ਪੰਜਵੇਂ ਪੜਾਅ ਨੇ ਪਾਣੀ ਦੀ ਉਪਲੱਬਧਤਾ 'ਚ ਵਾਧਾ ਕੀਤਾ ਹੈ, ਜੋ ਕਿ ਬੈਂਗਲੁਰੂ ਦੀਆਂ ਵਧਦੀਆਂ ਜ਼ਰੂਰਤਾਂ ਦਾ ਸਥਾਈ ਹੱਲ ਪ੍ਰਦਾਨ ਕਰੇਗਾ ਅਤੇ ਪਾਣੀ ਦੀ ਘਾਟ ਦੀ ਸਮੱਸਿਆ ਨੂੰ ਘਟਾਏਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News