ਜੁਲਾਈ ਦੇ ਪਹਿਲੇ ਦਿਨ ਗਰਮੀ ਨੇ ਤੋੜਿਆ 5 ਸਾਲਾਂ ਦਾ ਰਿਕਾਰਡ

Tuesday, Jul 02, 2019 - 12:28 PM (IST)

ਜੁਲਾਈ ਦੇ ਪਹਿਲੇ ਦਿਨ ਗਰਮੀ ਨੇ ਤੋੜਿਆ 5 ਸਾਲਾਂ ਦਾ ਰਿਕਾਰਡ

ਨਵੀਂ ਦਿੱਲੀ— ਦਿੱਲੀ 'ਚ ਗਰਮੀ ਨੇ 5 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਸਾਲ 2014 ਤੋਂ ਬਾਅਦ ਜੁਲਾਈ ਦਾ ਪਹਿਲਾ ਹੀ ਦਿਨ ਸੋਮਵਾਰ ਇਸ ਮਹੀਨੇ ਦਾ ਸਭ ਤੋਂ ਗਰਮ ਰਿਹਾ। ਮਈ-ਜੂਨ ਦੀ ਤਰ੍ਹਾਂ ਸੋਮਵਾਰ ਨੂੰ ਵਧ ਤੋਂ ਵਧ ਤਾਪਮਾਨ 41.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੱਛਮ ਤੋਂ ਆ ਰਹੀਆਂ ਗਰਮ ਹਵਾਵਾਂ ਅਤੇ ਇਸ ਸੀਜਨ 'ਚ 84 ਫੀਸਦੀ ਘੱਟ ਬਾਰਸ਼ ਕਾਰਨ ਗਰਮੀ ਨੇ ਆਪਣੇ ਤੇਵਰ ਸਖਤ ਕਰ ਰੱਖੇ ਹਨ। ਇਸ ਕਾਰਨ ਲੋਕਾਂ ਦਾ ਪਸੀਨਾ ਵੀ ਬਹੁਤ ਛੁੱਟ ਰਿਹਾ ਹੈ। ਹਾਲਾਂਕਿ ਮੰਗਲਵਾਰ ਤੋਂ ਗਰਮੀ ਤੋਂ ਥੋੜ੍ਹੀ ਰਾਹਤ ਮਿਲਣ ਦੀ ਉਮੀਦ ਹੈ।

ਦਿੱਲੀ 'ਚ ਸੋਮਵਾਰ ਨੂੰ ਵਧ ਤੋਂ ਵਧ ਤਾਪਮਾਨ 41.6 ਅਤੇ ਘੱਟੋ-ਘੱਟ 30.6 ਡਿਗਰੀ ਸੈਲਸੀਅਸ ਦਰਜ ਹੋਇਆ। ਆਇਆਨਗਰ 'ਚ ਤਾਪਮਾਨ ਵਧ ਤੋਂ 43.8, ਪਾਲਮ 'ਚ 43.4 ਅਤੇ ਜਾਫਰਪੁਰ 'ਚ 43.2 ਡਿਗਰੀ ਸੈਲਸੀਅਸ ਦਰਜ ਹੋਇਆ। 4-5 ਦਿਨ ਤੋਂ ਤਾਪਮਾਨ 40 ਤੋਂ ਕਾਫੀ ਉੱਪਰ ਚੱਲ ਰਿਹਾ ਹੈ। ਗਰਮ ਹਵਾਵਾਂ ਵੀ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਹਨ। ਮੌਸਮ ਵਿਭਾਗ ਨੇ ਸੰਭਾਵਨਾ ਜ਼ਾਹਰ ਕੀਤੀ ਹੈ ਕਿ ਮੰਗਲਵਾਰ ਤੋਂ ਮੌਸਮ 'ਚ ਤਬਦੀਲੀ ਹੋ ਸਕਦੀ ਹੈ। ਇਸ ਦੌਰਾਨ ਨਾ ਸਿਰਫ ਬੱਦਲ ਛਾਏ ਰਹਿਣਗੇ, ਸਗੋਂ ਹਲਕੀ ਬਾਰਸ਼ ਦੀ ਵੀ ਸੰਭਾਵਨਾ ਹੈ। ਹਲਕੀ ਬਾਰਸ਼ ਦਾ ਇਹ ਦੌਰ 7 ਜੁਲਾਈ ਤੱਕ ਜਾਰੀ ਰਹੇਗਾ। ਇਸ ਕਾਰਨ ਤਾਪਮਾਨ 'ਚ 2 ਤੋਂ 3 ਡਿਗਰੀ ਸੈਲਸੀਅਸ ਦੀ ਕਮੀ ਹੋਵੇਗੀ। ਤਾਪਮਾਨ ਇਸ ਦੌਰਾਨ 35 ਅਤੇ 39 ਡਿਗਰੀ ਸੈਲਸੀਅਸ ਦਰਮਿਆਨ ਬਣੇ ਰਹਿਣ ਦੀ ਸੰਭਾਵਨਾ ਹੈ।


author

DIsha

Content Editor

Related News