ਗਵਾਲੀਅਰ 'ਚ ਰੂਹ ਕੰਬਾਊ ਹਾਦਸਾ: ਮਜ਼ਦੂਰਾਂ ਨਾਲ ਭਰੀ ਗੱਡੀ ਟਰੱਕ ਨਾਲ ਟਕਰਾਈ, 8 ਲੋਕਾਂ ਦੀ ਮੌਤ
Tuesday, Aug 18, 2026 - 08:06 AM (IST)
ਗਵਾਲੀਅਰ : ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਦੇਰ ਰਾਤ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ। ਰਾਸ਼ਟਰੀ ਰਾਜਮਾਰਗ-79 'ਤੇ ਅੱਧੀ ਰਾਤ ਦੇ ਕਰੀਬ ਮਜ਼ਦੂਰਾਂ ਨਾਲ ਭਰੀ ਇੱਕ ਲੋਡਿੰਗ ਗੱਡੀ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਪਲਟ ਗਈ। ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਲਗਭਗ 25 ਮਜ਼ਦੂਰ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਤੁਰੰਤ ਗਵਾਲੀਅਰ ਦੇ ਜੈ ਅਰੋਗਿਆ ਹਸਪਤਾਲ ਦੇ ਟਰਾਮਾ ਸੈਂਟਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਝੋਨਾ ਲਗਾ ਕੇ ਘਰ ਪਰਤ ਰਹੇ ਸਨ ਮਜ਼ਦੂਰ
ਪੁਲਸ ਅਧਿਕਾਰੀ ਰਾਮ ਮਹੇਸ਼ ਯਾਦਵ ਅਨੁਸਾਰ, ਇਹ ਸਾਰੇ ਮਜ਼ਦੂਰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਉਹ ਡਬਰਾ ਖੇਤਰ ਦੇ ਚਿਨੌਰ ਇਲਾਕੇ ਵਿੱਚ ਝੋਨੇ ਦੀ ਲਵਾਈ (ਪਨੀਰੀ ਲਗਾਉਣ) ਦਾ ਕੰਮ ਖ਼ਤਮ ਕਰਨ ਤੋਂ ਬਾਅਦ ਆਪਣੇ ਘਰਾਂ ਨੂੰ ਪਰਤ ਰਹੇ ਸਨ। ਰਸਤੇ ਵਿੱਚ ਚਿਨਕਾ ਨੇੜੇ ਉਨ੍ਹਾਂ ਦਾ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ।
#WATCH | Gwalior, Madhya Pradesh: Ramnaresh Yadav, Station In-charge, Gohad Chauraha, Bhind District, says, "An accident occurred around midnight on National Highway 719. There have been casualties, and a significant number of people—approximately 25—are injured. They had come to… pic.twitter.com/DaSVBXzorj
— ANI MP/CG/Rajasthan (@ANI_MP_CG_RJ) August 18, 2026
ਮੌਕੇ 'ਤੇ ਮਚੀ ਹਾਹਾਕਾਰ
ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਚੀਕ-ਚਿਹਾੜਾ ਮੱਚ ਗਿਆ। ਸੂਚਨਾ ਮਿਲਦੇ ਹੀ ਪੁਲਸ ਨੇ ਰਾਹਗੀਰਾਂ ਦੀ ਮਦਦ ਨਾਲ ਵਾਹਨਾਂ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ। 5 ਮਜ਼ਦੂਰਾਂ ਦੀ ਮੌਤ ਗੋਹਦ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਹੋ ਗਈ ਸੀ, ਜਦਕਿ ਤਿੰਨ ਹੋਰਨਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : UGC-NET ਵਿਵਾਦ ਤੋਂ ਬਾਅਦ ਐਕਸ਼ਨ ਮੋਡ 'ਚ ਸਰਕਾਰ, NTA ਦੇ 50 ਮੁਲਾਜ਼ਮਾਂ ਦੀ ਕੀਤੀ ਛੁੱਟੀ
ਜ਼ਖਮੀਆਂ ਦੀ ਹਾਲਤ ਨਾਜ਼ੁਕ
ਸਾਰੇ 25 ਜ਼ਖ਼ਮੀਆਂ ਨੂੰ ਤੁਰੰਤ ਗਵਾਲੀਅਰ ਦੇ ਜੈ ਅਰੋਗਿਆ ਹਸਪਤਾਲ ਦੇ ਟਰਾਮਾ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਕ ਕਈ ਜ਼ਖ਼ਮੀਆਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਪੁਲਸ ਨੇ ਹਾਦਸੇ ਵਾਲੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਫਰਾਰ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਪ੍ਰਸ਼ਾਸਨ ਹੁਣ ਮ੍ਰਿਤਕਾਂ ਦੀ ਪਛਾਣ ਕਰਕੇ ਉਨ੍ਹਾਂ ਦੇ ਪਰਿਵਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
