ਦਿਲ ਦਹਿਲਾਉਣ ਵਾਲਾ ਹਾਦਸਾ : ਮਾਂ ਸਣੇ 4 ਬੱਚਿਆਂ ਦੀ ਤਲਾਅ ''ਚ ਡੁੱਬਣ ਨਾਲ ਮੌਤ

Friday, Aug 07, 2026 - 05:07 PM (IST)

ਦਿਲ ਦਹਿਲਾਉਣ ਵਾਲਾ ਹਾਦਸਾ : ਮਾਂ ਸਣੇ 4 ਬੱਚਿਆਂ ਦੀ ਤਲਾਅ ''ਚ ਡੁੱਬਣ ਨਾਲ ਮੌਤ

ਮੋਤੀਹਾਰੀ (ਏਜੰਸੀ)- ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲ੍ਹੇ ਦੇ ਇਕ ਪਿੰਡ 'ਚ ਇਕ ਔਰਤ ਅਤੇ ਉਸ ਦੇ ਚਾਰ ਬੱਚਿਆਂ ਦੀ ਤਲਾਅ 'ਚ ਡੁੱਬਣ ਨਾਲ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਵੀਰਵਾਰ ਨੂੰ ਗੋਵਿੰਦਗੰਜ ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਬਾਭਾਨੌਲੀ 'ਚ ਵਾਪਰੀ। ਮ੍ਰਿਤਕਾਂ ਦੀ ਪਛਾਣ ਸੁਸ਼ੀਲਾ ਦੇਵੀ (30) ਉਸ ਦੀਆਂ ਧੀਆਂ ਅੰਮ੍ਰਿਤਾ ਕੁਮਾਰੀ (11) ਅਤੇ ਪੰਮੀ ਕੁਮਾਰੀ (6) ਅਤੇ ਪੁੱਤਰ ਅਵਿਨਾਸ਼ ਕੁਮਾਰ (8) ਅਤੇ ਰਵੀ ਕੁਮਾਰ (4) ਵਜੋਂ ਹੋਈ ਹੈ।

ਅਰੇਰਾਜ ਬਲਾਕ ਵਿਕਾਸ ਅਧਿਕਾਰੀ (ਬੀਡੀਓ) ਆਦਿੱਤਿਆ ਦੀਕਸ਼ਿਤ ਨੇ ਕਿਹਾ,"ਵੀਰਵਾਰ ਨੂੰ ਔਰਤ ਰੋਜ਼ਾਨਾ ਦੀ ਤਰ੍ਹਾਂ ਆਪਣੇ ਬੱਚਿਆਂ ਨੂੰ ਨੇੜੇ ਦੇ ਖੇਤਾਂ 'ਚ ਲੈ ਕੇ ਚਾਰਾ ਕੱਟਣ ਅਤੇ ਘੋਗੇ ਇਕੱਠੇ ਕਰਨ ਗਈ ਸੀ। ਜਦੋਂ ਔਰਤ ਦਾ ਪਤੀ ਸ਼ਾਮ ਨੂੰ ਘਰ ਵਾਪਸ ਆਇਆ, ਤਾਂ ਉਸ ਨੂੰ ਆਪਣੀ ਪਤਨੀ ਅਤੇ ਬੱਚੇ ਨਹੀਂ ਮਿਲੇ ਅਤੇ ਉਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਆਖ਼ਰਕਾਰ, ਪੁਲਿਸ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ, ਲਾਸ਼ਾਂ ਖੇਤਾਂ 'ਚ ਇਕ ਤਲਾਅ 'ਚੋਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਹ ਸ਼ੱਕ ਹੈ ਕਿ ਇਕ ਬੱਚਾ ਤਲਾਅ ਦੇ ਨੇੜੇ ਮੀਂਹ ਦੇ ਪਾਣੀ ਨਾਲ ਭਰੇ ਟੋਏ 'ਚ ਫਿਸਲ ਗਿਆ ਹੋਵੇਗਾ, ਜਿਸ ਤੋਂ ਬਾਅਦ ਉਹ ਰੁੜ੍ਹਦਾ ਹੋਇਆ ਤਲਾਅ ਵੱਲ ਚਲਾ ਗਿਆ ਅਤੇ ਬਾਕੀ ਬੱਚੇ ਉਸ ਨੂੰ ਬਚਾਉਣ ਦੀ ਕੋਸ਼ਿਸ਼ 'ਚ ਡੁੱਬ ਗਏ।

ਹਾਲਾਂਕਿ, ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਹਾਲ ਹੀ 'ਚ ਹੋਏ ਘਰੇਲੂ ਝਗੜੇ ਕਾਰਨ, ਔਰਤ ਨੇ ਪਹਿਲਾਂ ਆਪਣੇ ਬੱਚਿਆਂ ਦਾ ਕਤਲ ਕੀਤਾ ਅਤੇ ਫਿਰ ਖੁਦਕੁਸ਼ੀ ਕਰ ਲਈ। ਬੀਡੀਓ ਦੀਕਸ਼ਿਤ ਅਤੇ ਗੋਵਿੰਦਗੰਜ ਪੁਲਸ ਸਟੇਸ਼ਨ ਦੇ ਇੰਚਾਰਜ ਸਚਿਦਾਨੰਦ ਪਾਂਡੇ ਨੇ ਕਿਹਾ ਕਿ ਮੌਤ ਦਾ ਸਹੀ ਕਾਰਨ ਸਹੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਸਟੇਸ਼ਨ ਇੰਚਾਰਜ ਨੇ ਕਿਹਾ,"ਪੁਲਸ ਮੌਤ ਦੇ ਸਹੀ ਕਾਰਨ ਦਾ ਪਤਾ ਲਗਾਉਣ ਲਈ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News