ਗੁੜੀਆ ਰੇਪ ਅਤੇ ਕਤਲਕਾਂਡ : ਦੋਸ਼ੀ ਨੀਲੂ ਦੀ ਸਜ਼ਾ 'ਤੇ ਸੁਣਵਾਈ 18 ਜੂਨ ਤੱਕ ਟਲੀ

Tuesday, Jun 15, 2021 - 06:05 PM (IST)

ਗੁੜੀਆ ਰੇਪ ਅਤੇ ਕਤਲਕਾਂਡ : ਦੋਸ਼ੀ ਨੀਲੂ ਦੀ ਸਜ਼ਾ 'ਤੇ ਸੁਣਵਾਈ 18 ਜੂਨ ਤੱਕ ਟਲੀ

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਸ਼ਿਮਲਾ ਜ਼ਿਲ੍ਹੇ ਦੇ ਕੋਟਖਾਈ 'ਚ ਬਹੁਚਰਚਿਤ ਗੁੜੀਆ ਜਬਰ ਜ਼ਨਾਹ ਅਤੇ ਕਤਲਕਾਂਡ ਮਾਮਲੇ 'ਚ ਦੋਸ਼ੀ ਨੀਲੂ ਦੀ ਸਜ਼ਾ ਹੁਣ 18 ਜੂਨ ਤੱਕ ਟਲ ਗਈ ਹੈ। ਦੋਸ਼ੀ ਕਰਾਰ ਦਿੱਤੇ ਗਏ ਅਪਰਾਧੀ ਨੂੰ ਸਖ਼ਤ ਸੁਰੱਖਿਆ ਦਰਮਿਆਨ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਉਸ ਤੋਂ ਬਾਅਦ ਸਜ਼ਾ 'ਤੇ ਅਦਾਲਤ 'ਚ ਸੁਣਵਾਈ ਸ਼ੁਰੂ ਹੋਈ। ਸੀ.ਬੀ.ਆਈ. ਵਲੋਂ ਵੀਡੀਓ ਕਾਨਫਰੈਂਸ ਦੇ ਮਾਧਿਅਮ ਨਾਲ ਸੁਣਵਾਈ ਹੋਈ, ਜਦੋਂ ਕਿ ਦੋਸ਼ਈ ਵਲੋਂ ਵਕੀਲ ਨੇ ਕੋਰਟ ਰੂਮ 'ਚ ਸਜ਼ਾ 'ਤੇ ਬਹਿਸ ਕੀਤੀ। ਸੀ.ਬੀ.ਆਈ. ਨੇ ਇਸ ਪੂਰੀ ਘਟਨਾ ਨੂੰ ਇਕ ਅਣਮਨੁੱਖੀ ਜ਼ੁਰਮ ਦੱਸਦੇ ਹੋਏ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ।  

ਉੱਥੇ ਹੀ ਦੋਸ਼ੀ ਦੇ ਵਕੀਲ ਅਮਿਤ ਜਿੰਦਲ ਨੇ ਅਪਰਾਧ ਨੂੰ ਘੱਟ ਦੱਸਦੇ ਹੋਏ ਦੋਸ਼ੀ ਦੀ ਸਜ਼ਾ 'ਚ ਰਿਆਇਤ ਦੇਣ ਦੀ ਗੱਲ ਕੋਰਟ 'ਚ ਰੱਖੀ। ਸਜ਼ਾ 'ਤੇ ਸੁਣਵਾਈ ਲਗਭਗ 2 ਘੰਟਿਆਂ ਤੱਕ ਚੱਲੀ। ਕੋਟਖਾਈ 'ਚ ਸਾਲ 2017 'ਚ ਹੋਏ ਗੁੜੀਆ ਜਬਰ ਜ਼ਨਾਹ ਅਤੇ ਕਤਲਕਾਂਡ ਮਾਮਲੇ 'ਚ ਸੀ.ਬੀ.ਆਈ. ਨੇ ਜਾਂਚ ਕਰ ਕੇ ਚਰਾਨੀ ਨੀਲੂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਨੀਲੂ ਨੂੰ ਜ਼ਿਲ੍ਹਾ ਸ਼ਿਮਲਾ ਦੀ ਵਿਸ਼ੇਸ਼ ਅਦਾਲਤ ਨੇ 28 ਅਪ੍ਰੈਲ ਨੂੰ ਦੋਸ਼ੀ ਕਰਾਰ ਦਿੱਤਾ ਸੀ। ਜਿਸ 'ਤੇ ਦੋਸ਼ੀ ਨੂੰ ਸਜ਼ਾ ਤੈਅ ਹੋਣੀ ਸੀ ਪਰ ਬੰਦਿਸ਼ਾਂ ਕਾਰਨ ਲਗਾਤਾਰ ਸੁਣਵਾਈ ਟਲ ਰਹੀ ਹੈ। ਹੁਣ ਇਸ ਮਾਮਲੇ 'ਚ 18 ਜੂਨ ਦੀ ਤਾਰੀਖ਼ ਤੈਅ ਕੀਤੀ ਗਈ ਹੈ। 18 ਜੂਨ ਨੂੰ ਸਜ਼ਾ 'ਤੇ ਫ਼ੈਸਲਾ ਆ ਸਕਦਾ ਹੈ। 

ਦੱਸਣਯੋਗ ਹੈ ਕਿ 4 ਜੁਲਾਈ 2017 ਨੂੰ ਸ਼ਿਮਲਾ ਜ਼ਿਲ੍ਹੇ ਦੇ ਕੋਟਖਾਈ ਦੀ ਇਕ ਵਿਦਿਆਰਥਣ ਸਕੂਲ ਤੋਂ ਆਉਂਦੇ ਸਮੇਂ ਲਾਪਤਾ ਹੋ ਗਈ ਸੀ। 6 ਜੁਲਾਈ ਨੂੰ ਕੋਟਖਾਈ ਦੇ ਜੰਗਲ 'ਚ ਪੀੜਤਾਂ ਦੀ ਲਾਸ਼ ਮਿਲੀ। ਉਸ ਤੋਂ ਬਾਅਦ ਮਾਮਲੇ 'ਚ ਗਠਿਤ ਐੱਸ.ਆਈ.ਟੀ. ਵੀ ਇਸ ਨਾਲ ਜੁੜੇ ਲਾਕਅੱਪ ਸੂਰਜ ਕਤਲਕਾਂਡ 'ਚ ਸਲਾਖਾਂ ਦੇ ਪਿੱਛੇ ਰਹੀ। ਸੀ.ਬੀ.ਆਈ. ਨੇ ਲੰਬੀ ਜਾਂਚ ਤੋਂ ਬਾਅਦ ਨੀਲੂ ਨੂੰ ਵਿਦਿਆਰਥਣ ਦੇ ਜਬਰ ਜ਼ਨਾਹ ਅਤੇ ਕਤਲ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ। ਦੋਸ਼ੀ ਕਰਾਰ ਨੀਲੂ ਦੀ ਸਜ਼ਾ 'ਤੇ ਹੁਣ 18 ਜੂਨ ਨੂੰ ਫ਼ੈਸਲਾ ਹੋ ਸਕਦਾ ਹੈ।


author

DIsha

Content Editor

Related News