ਕ੍ਰਿਸ਼ਨ ਜਨਮ ਭੂਮੀ-ਸ਼ਾਹੀ ਈਦਗਾਹ ਮਸਜਿਦ ਵਿਵਾਦ ’ਤੇ ਸੁਣਵਾਈ ਮੁਲਤਵੀ
Tuesday, Jan 30, 2024 - 11:51 AM (IST)
ਨਵੀਂ ਦਿੱਲੀ (ਅਨਸ) - ਸੁਪਰੀਮ ਕੋਰਟ ਨੇ ਸੋਮਵਾਰ ਨੂੰ ਮਥੁਰਾ ’ਚ ਕ੍ਰਿਸ਼ਨ ਜਨਮ ਭੂਮੀ-ਸ਼ਾਹੀ ਈਦਗਾਹ ਮਸਜਿਦ ਵਿਵਾਦ ਨਾਲ ਜੁੜੀਆਂ ਕਈ ਪਟੀਸ਼ਨਾਂ ’ਤੇ ਸੁਣਵਾਈ ਮੁਲਤਵੀ ਕਰ ਦਿੱਤੀ। ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਸਾਰੀਆਂ ਧਿਰਾਂ ਦੀ ਅਪੀਲ ’ਤੇ ਅਪ੍ਰੈਲ 2024 ’ਚ ਇਸ ਨੂੰ ਦੁਬਾਰਾ ਸੂਚੀਬੱਧ ਕਰੋ। ਇਸ ਦੌਰਾਨ ਦੋਵੇਂ ਧਿਰਾਂ ਆਪਣੀਆਂ ਦਲੀਲਾਂ ਪੂਰੀਆਂ ਕਰਨਗੀਆਂ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਐਮੀ ਜੈਕਸਨ ਨੇ ਪ੍ਰੇਮੀ ਨਾਲ ਸਵਿਟਜ਼ਰਲੈਂਡ 'ਚ ਕਰਵਾਈ ਮੰਗਣੀ, ਤਸਵੀਰਾਂ ਵਾਇਰਲ
ਬੈਂਚ ਨੇ ਧਿਰਾਂ ਨੂੰ ਹਰੇਕ ਮਾਮਲੇ ’ਚ 3 ਪੰਨਿਆਂ ਦੀਆਂ ਲਿਖਤੀ ਦਲੀਲਾਂ ਦਾਇਰ ਕਰਨ ਨੂੰ ਕਿਹਾ। ਪਾਰਟੀਆਂ ਸੁਪਰੀਮ ਕੋਰਟ ਦੇ ਹੋਰ ਮਾਮਲਿਆਂ ਦਾ ਹਵਾਲਾ ਦੇ ਸਕਦੀਆਂ ਹਨ। ਇਸ ਤੋਂ ਇਲਾਵਾ, ਇਸ ਨੇ ਹੁਕਮ ਦਿੱਤਾ ਕਿ ਅੰਤਰਿਮ ਆਦੇਸ਼, ਜਿੱਥੇ ਵੀ ਦਿੱਤੇ ਗਏ ਹੋਣ, ਲਿਸਟਿੰਗ ਦੀ ਅਗਲੀ ਮਿਤੀ ਤੱਕ ਜਾਰੀ ਰਹਿ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ : ਮਾਲਦੀਵ ਤੋਂ ਭਾਰਤੀਆਂ ਦਾ ‘ਮੋਹਭੰਗ’, ਟੂਰਿਸਟਾਂ ਦੀ ਗਿਣਤੀ ’ਚ ਵੱਡੀ ਗਿਰਾਵਟ
16 ਜਨਵਰੀ ਨੂੰ ਇਕ ਅੰਤਰਿਮ ਹੁਕਮ ਵਿਚ ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਵੱਲੋਂ ਵਿਵਾਦਤ ਸਥਾਨ ਸਬੰਧੀ ਹਿੰਦੂ ਸ਼ਰਧਾਲੂਆਂ ਦੀ ਅਰਜ਼ੀ ਖਿਲਾਫ ਸ਼ਾਹੀ ਈਦਗਾਹ ਮਸਜਿਦ ਮੈਨੇਜਮੈਂਟ ਕਮੇਟੀ ਵਲੋਂ ਦਾਇਰ ਪਟੀਸ਼ਨ ’ਤੇ ਕਮਿਸ਼ਨ ਦੀ ਨਿਯੁਕਤੀ ਦੇ ਹੁਕਮ ’ਤੇ ਰੋਕ ਲਗਾ ਦਿੱਤੀ ਸੀ। ਹਾਲਾਂਕਿ, ਇਸ ਨੇ ਸਪੱਸ਼ਟ ਕੀਤਾ ਸੀ ਕਿ ਹਾਈ ਕੋਰਟ ’ਚ ਪੈਂਡਿੰਗ ਕੇਸ ਦੀ ਕਾਰਵਾਈ ਜਾਰੀ ਰੱਖੀ ਜਾ ਸਕਦੀ ਹੈ। ਸਿਖਰਲੀ ਅਦਾਲਤ ਮਸਜਿਦ ਕਮੇਟੀ ਵੱਲੋਂ ਦਾਇਰ ਇਕ ਹੋਰ ਪਟੀਸ਼ਨ ’ਤੇ ਵੀ ਵਿਚਾਰ ਕਰ ਰਹੀ ਹੈ, ਜਿਸ ਵਿਚ ਹਾਈ ਕੋਰਟ ਵੱਲੋਂ ਕੇਸਾਂ ਨੂੰ ਇਸ ਵਿਚ ਤਬਦੀਲ ਕਰਨ ਸਬੰਧੀ ਚੁਣੌਤੀ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8